10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਇਲਾਕੇ ਦੀ ਨਾਮੀ ਸ਼ਖ਼ਸੀਅਤ ਸੁਰਿੰਦਰ ਸਿੰਘ ਮਟੌਰ ਸ਼ੋ੍ਰਮਣੀ ਅਕਾਲੀ ਦਲ ਦੇ ਮੁੜ ਸਰਕਲ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 25-01-2026
ਸ੍ਰੀ ਅਨੰਦਪੁਰ ਸਾਹਿਬ, 24 ਜਨਵਰੀ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਮਟੌਰ ਦੇ ਜੰਮਪਲ ਅਤੇ ਸਾਬਕਾ ਸਰਪੰਚ ਜਥੇਦਾਰ ਸੁਰਿੰਦਰ ਸਿੰਘ ਮਟੌਰ ਨੂੰ ਸ਼ੋ੍ਰਮਣੀ ਅਕਾਲੀ ਦਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਦਾ ਮੁੜ ਚੌਥੀ ਵਾਰ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਜਥੇਦਾਰ ਮਟੌਰ ਬੀਤੇ ਚਾਰ ਦਹਾਕਿਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਮਰਹੂਮ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦੇ ਯਤਨਾਂ ਨਾਲ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਨ | ਇਸ ਤੋਂ ਬਾਅਦ ਉਨ੍ਹਾਂ 25 ਸਾਲ ਪਿੰਡ ਦੀ ਪੰਚਾਇਤ ਮੈਂਬਰੀ, ਸਰਪੰਚੀ, ਮਾਰਕੀਟ ਕਮੇਟੀ ਦੇ ਮੈਂਬਰ, ਸ਼ਹਿਰਦਾਰੀ ਸਭਾ ਅਤੇ ਦੁੱਧ ਉਤਪਾਦਕ ਸਭਾ ਦੇ ਪ੍ਰਧਾਨ ਵੀ ਰਹੇ | ਉਹ ਇੱਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਮਾਤਾ ਗੁਜਰੀ ਵੈੱਲਫੇਅਰ ਸੁਸਾਇਟੀ ਬਣਾ ਕੇ ਇਲਾਕੇ ਅੰਦਰ ਪੀ.ਜੀ.ਆਈ. ਚੰਡੀਗੜ੍ਹ ਲਈ ਮੁਫ਼ਤ ਬੱਸ ਸੇਵਾ, ਗੁਰਬਾਣੀ ਸੰਥਿਆ ਕੈਂਪ, ਕੌਮੀ ਜੋੜ ਮੇਲਾ ਹੋਲਾ ਮਹੱਲਾ, ਸ਼ਹੀਦੀ ਸਮਾਗਮਾਂ ਅਤੇ ਗੁਰੂ ਸਾਹਿਬਾਨ ਨਾਲ ਜੁੜੀਆਂ ਸ਼ਤਾਬਦੀਆਂ ਮੌਕੇ ਮੁਫ਼ਤ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਂਦਾ ਹੈ | ਇਸ ਦੇ ਨਾਲ ਹੀ ਚੰਦਪੁਰ ਬੇਲਾ ਜ਼ੋਨ ਬਣਾ ਕੇ ਦਸਮੇਸ਼ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਇੱਕ ਵਿਸ਼ਾਲ ਨਗਰ ਕੀਰਤਨ ਵੀ ਕੱਢਿਆ ਜਾਂਦਾ ਹੈ | ਜਥੇਦਾਰ ਮਟੌਰ ਵਲੋਂ ਇਸ ਵਾਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਆਪਣੇ ਸਰਕਲ ਦੀਆਂ ਪੰਜ ਬਲਾਕ ਸੰਮਤੀ ਅਤੇ ਇੱਕ ਜਿਲ੍ਹਾ ਪ੍ਰੀਸ਼ਦ ਵਿਚ ਸੱਤਾ ਵਿਰੋਧ ਹੋਣ ਦੇ ਬਾਵਜੂਦ ਉਮੀਦਵਾਰ ਦੇ ਕੇ ਕਰੜੀ ਰਾਜਸੀ ਟੱਕਰ ਵੀ ਦਿੱਤੀ ਗਈ | ਜਥੇਦਾਰ ਮਟੌਰ ਨੇ ਆਪਣੀ ਨਿਯੁਕਤੀ ਲਈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ | ਜਥੇਦਾਰ ਮਟੌਰ ਦੀ ਨਿਯੁਕਤੀ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਨਿਰਮਲ ਸਿੰਘ ਹਰੀਵਾਲ, ਬਲਦੇਵ ਸਿੰਘ, ਮੇਹਰ ਸਿੰਘ, ਡਾ. ਰਾਮ ਆਸਰਾ ਸਿੰਘ, ਗੁਰਨਾਮ ਸਿੰਘ ਮਟੌਰ, ਤਰਲੋਚਨ ਸਿੰਘ ਸੋਨੀ, ਪਿਆਰਾ ਸਿੰਘ ਬਲੋਲੀ, ਹਰਪਾਲ ਸਿੰਘ ਗੱਜਪੁਰ, ਜ਼ੋਗਾ ਸਿੰਘ ਚੰਦਪੁਰ, ਜ਼ਸਵੰਤ ਸਿੰਘ ਬੇਲਾ, ਗੁਰਦੇਵ ਸਿੰਘ ਰਾਏਪੁਰ ਸਾਹਨੀ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |


Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ 'ਆਪ' ਸਰਕਾਰ ਨੂੰ ਦਿੱਲੀ ਤੋਂ ਚਲਾਇਆ ਜਾ ਰਿਹੈ : ਕੰਗ <br/> ਅਗਲੀ ਖ਼ਬਰ ਕਬੱਡੀ ਅਕੈਡਮੀ ਦੀ ਨਵੀਂ ਇਮਾਰਤ ਨੂੰ ਰੰਗ ਰੋਗਨ ਦਾ ਕਾਰਜ ਕਾਰ ਸੇਵਾ ਭੂਰੀ ਵਾਲਿਆਂ ਨੇ ਕਰਵਾਇਆ <br/>
Ad Position 24