ਨੰਗਲ, 24 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜ਼ੋਨ ਮੁਕਾਬਲੇ ਵਿਚ ਜ਼ਸਕੀਰਤ ਕੌਰ ਵਲੋਂ ਬਾਜੀ ਮਾਰ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਗਿਆ ਹੈ | ਦੱਸਣਸੋਗ ਹੈ ਕਿ ਰੁਪਨਗਰ ਵਿਖੇ ਰੂਪਨਗਰ-ਸ਼ਹੀਦ ਭਗਤ ਸਿੰਘ ਨਗਰ ਜ਼ੋਨ ਮੁਕਾਬਲੇ ਕਰਵਾਏ ਗਏ ਸਨ | ਜਿਸ ਜਿਸ ਵਿਚ ਬੀ.ਬੀ.ਐੱਮ.ਬੀ. ਡੀ.ਏ.ਵੀ. ਸਕੂਲ ਦੇ ਲਗਭਗ 101 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ | ਇਸ ਮੁਕਾਬਲੇ ਵਿਚ ਜਮਾਤ ਪਹਿਲੀ ਤੋਂ ਪੰਜਵੀਂ ਵਰਗ ਵਿਚ ਸਹਿਜ ਪ੍ਰੀਤ ਕੌਰ ਨੇ ਪਹਿਲਾ ਸਥਾਨ, ਸ਼ੌਰਿਆ ਸ਼ਰਮਾ ਨੂੰ ਦੂਜਾ ਅਤੇ ਅਰਾਧਿਆ ਨੂੰ ਤੀਜਾ ਸਥਾਨ ਸਥਾਨ ਹਾਸਲ ਕੀਤਾ | ਜਮਾਤ ਛੇਵੀਂ ਤੋਂ ਅੱਠਵੀਂ ਵਰਗ ਵਿਚ ਕੁਮਾਰੀ ਮਹਿਕ ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ | ਜਮਾਤ ਨੌਵੀਂ ਤੋਂ ਬਾਰ੍ਹਵੀਂ ਵਰਗ ਵਿਚ ਜਸਕੀਰਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਉਪਲਬਧੀ ਲਈ ਜਸਕੀਰਤ ਕੌਰ ਨੂੰ 1000 ਦੀ ਰਾਸ਼ੀ, ਪ੍ਰਮਾਣ ਪੱਤਰ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਵੀ ਭਾਗ ਲੈਣਾ ਚਾਹੀਦਾ ਹੈ | ਜਿਸ ਨਾਲ ਨਾ ਸਿਰਫ਼ ਉਨ੍ਹਾਂ ਦਾ ਮਾਨਸਿਕ ਵਿਕਾਸ ਹੁੰਦਾ ਹੈ, ਸਗੋਂ ਸਕੂਲ ਅਤੇ ਅਧਿਆਪਕਾਂ ਲਈ ਵੀ ਇਹ ਮਾਣ ਅਤੇ ਸਤਿਕਾਰ ਦਾ ਵਿਸ਼ਾ ਬਣਦਾ ਹੈ |