ਨੰਗਲ, 24 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਗਣਤੰਤਰਤਾ ਦਿਵਸ ਦੀ ਆਮਦ ਮੌਕੇ ਅੱਜ ਪੁਲਿਸ ਵਲੋਂ ਨੰਗਲ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਵੱਖ-ਵੱਖ ਹੋਟਲਾਂ ਆਦਿ ਵਿਸ਼ੇਸ਼ ਚੈਕਿੰਗ ਕੀਤੀ ਗਈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਪੁਲਿਸ ਵਲੋਂ ਗਣਤੰਤਰਤਾ ਦਿਵਸ ਦੀ ਆਮਦ ਤੋਂ ਪਹਿਲਾਂ ਅਪਰਾਧਿਕ ਵਿਰਤੀ ਵਾਲੇ ਅਤੇ ਸ਼ੱਕੀ ਪੁਰਸ਼ਾਂ ਖ਼ਿਲਾਫ਼ ਕਾਰਵਾਈ ਕਰਦਿਆਂ ਉਕਤ ਸਥਾਨਾਂ ਦੀ ਜਿੱਥੇ ਗੰਭੀਰਤਾ ਨਾਲ ਜਾਂਚ ਪੜਤਾਲ ਕੀਤੀ ਗਈ ਉੱਥੇ ਹੀ ਪੰਜਾਬ ਅਤੇ ਹਿਮਾਚਲ ਦੀਆਂ ਸਰਹੱਦਾਂ ਨੂੰ ਆਉਣ ਜਾਣ ਵਾਲੇ ਵਾਹਨਾਂ ਦੀ ਵੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ ਵਿਚ ਕਿਸੇ ਨੂੰ ਵੀ ਕਿਰਾਏ ਤੇ ਮਕਾਨ ਆਦਿ ਦੇਣ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ | ਜੇਕਰ ਕੋਈ ਵੀ ਸ਼ੱਕੀ ਅਤੇ ਅਪਰਾਧਿਕ ਬਿਰਤੀ ਵਾਲਾ ਇਨਸਾਨ ਨਜ਼ਰ ਆਉਂਦਾ ਹੈ ਜਾਂ ਅਜਿਹੇ ਵਿਅਕਤੀਆਂ ਬਾਰੇ ਕਿਸੇ ਨੂੰ ਪਤਾ ਚੱਲਦਾ ਹੈ ਤਾਂ ਪੁਲਿਸ ਨੂੰ ਤੁਰੰਤ ਇਸ ਸਬੰਧੀ ਸੂਚਨਾ ਦਿੱਤੀ ਜਾਵੇ ਪੁਲਿਸ ਵਲੋਂ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਜੇਕਰ ਕਿਸੇ ਵੀ ਜਨਤਕ ਸਥਾਨ ਉੱਤੇ ਕੋਈ ਵੀ ਅਗਿਆਤ ਵਸਤੂ ਆਦਿ ਮਿਲਦੀ ਹੈ ਤਾਂ ਉਸ ਸਬੰਧੀ ਵੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ |