09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੰਜਾਬ ਸਰਕਾਰ 10 ਲੱਖ ਰੁਪਏ ਦਾ ਸਿਹਤ ਬੀਮਾ ਕਰਕੇ ਕਰ ਰਹੀ ਹੈ ਡਰਾਮਾ, ਪਹਿਲੀਆਂ ਦਿੱਤੀਆਂ ਗਰੰਟੀਆਂ ਨਹੀਂ ਹੋ ਰਹੀਆਂ ਪੂਰੀਆਂ-ਸ਼੍ਰੋਮਣੀ ਅਕਾਲੀ ਦਲ

Ad Position 21
No active advertisement
ਅਜੀਤ ਡੈਸਕ 25-01-2026
ਮੋਰਿੰਡਾ, 24 ਜਨਵਰੀ (ਤਰਲੋਚਨ ਸਿੰਘ ਕੰਗ)-ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਸਾਬਕਾ ਏ.ਆਈ.ਜੀ. ਹਰਮੋਹਣ ਸਿੰਘ ਸੰਧੂ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਬਲਜੀਤ ਸਿੰਘ ਧਨੋਆ, ਅਰਵਿੰਦਰ ਸਿੰਘ ਹੈਲੀ, ਸੁਖਬੀਰ ਸਿੰਘ ਯੂਕੇ, ਗੁਰਿੰਦਰ ਸਿੰਘ, ਰਜਿੰਦਰ ਸਿੰਘ, ਕਮਲਜੀਤ ਸਿੰਘ, ਦਵਿੰਦਰ ਸਿੰਘ ਮਝੈਲ ਆਦਿ ਅਕਾਲੀ ਆਗੂਆਂ ਤੇ ਵਰਕਰਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਲੰਘੇ ਚਾਰ ਸਾਲਾਂ ਵਿਚ ਦਿੱਤੀਆਂ ਗਰੰਟੀਆਂ ਭਾਵੇਂ ਹਸਪਤਾਲਾਂ ਵਿਚ ਪੂਰੀਆਂ ਸਿਹਤ ਸੇਵਾਵਾਂ ਹੋਣ, ਭਾਵੇਂ ਸਕੂਲਾਂ ਵਿਚ ਪੂਰੇ ਅਧਿਆਪਕ ਤੇ ਇਮਾਰਤਾਂ ਹੋਣ, ਭਾਵੇਂ ਪੰਜਾਬ ਦੀਆਂ ਲਿੰਕ ਸੜਕਾਂ ਦੀ ਉਸਾਰੀ ਦਾ ਕੰਮ ਹੋਵੇ, ਭਾਵੇਂ ਔਰਤਾਂ ਨੂੰ 1000 ਰੁਪਏ ਦੇਣ ਦੀਆਂ ਗਰੰਟੀਆਂ ਹੋਣ, ਇਹਨਾਂ ਵਿੱਚੋਂ ਕੋਈ ਵੀ ਗਰੰਟੀ ਪੂਰੀ ਨਹੀਂ ਕੀਤੀ | ਹੁਣ ਜਦੋਂ ਵੋਟਾਂ ਲਈ ਇੱਕ ਸਾਲ ਦਾ ਸਮਾਂ ਰਹਿ ਗਿਆ ਹੈ ਤਾਂ ਸਰਕਾਰ ਲੋਕ ਲੁਭਾਊ ਯੋਜਨਾਵਾਂ ਸ਼ੁਰੂ ਕਰਕੇ ਦੁਬਾਰਾ ਸੱਤਾ ਵਿਚ ਆਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਜਿਸ ਨੂੰ ਪੰਜਾਬ ਦੇ ਲੋਕੀ ਭਲੀ ਭਾਂਤ ਸਮਝਦੇ ਹਨ | ਉਹਨਾਂ ਕਿਹਾ ਕਿ ਅਗਰ ਸਰਕਾਰ ਵਲੋਂ ਔਰਤਾਂ ਨਾਲ ਕੀਤਾ ਗਿਆ 1000 ਰੁਪਏ ਪ੍ਰਤੀ ਮਹੀਨੇ ਵਾਲਾ ਵਾਅਦਾ ਪੂਰਾ ਕਰਨਾ ਹੈ ਤਾਂ ਪੰਜਾਬ ਦੀਆਂ ਲਗਭਗ ਇੱਕ ਕਰੋੜ ਔਰਤਾਂ ਨੂੰ ਪੰਜ ਸਾਲਾਂ ਦਾ 60 ਹਜਾਰ ਰੁਪਇਆ ਦਿੱਤਾ ਜਾਣਾ ਚਾਹੀਦਾ ਹੈ | ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਝੂਠੇ ਝਾਂਸਿਆਂ ਵਿਚ ਨਾ ਆਉਣ ਕਿਉਂਕਿ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਵਿਕਾਸ ਪੱਖੋਂ ਕਾਫੀ ਪਿੱਛੜ ਚੁੱਕਾ ਹੈ | ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਚੁੱਕੀ ਹੈ | ਇਸ ਲਈ ਪੰਜਾਬ ਦੇ ਲੋਕੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਤੋਂ ਨਿਰਾਸ਼ ਹੋ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਨੰਗਲ ਤੇ ਨਾਲ ਲੱਗਦੇ ਇਲਾਕੇ 'ਚ ਅੱਜ ਪਤੰਗਬਾਜ਼ਾਂ ਵਲੋਂ ਧੜੱਲੇ ਨਾਲ ਕੀਤੀ ਗਈ ਚਾਈਨਾ ਡੋਰ ਦੀ ਵਰਤੋਂ <br/> ਅਗਲੀ ਖ਼ਬਰ ਪੁਲਿਸ ਵਲੋਂ ਗਣਤੰਤਰਤਾ ਦਿਵਸ ਦੀ ਆਮਦ ਮੌਕੇ ਆਰੰਭੀ ਵਿਸ਼ੇਸ਼ ਚੈਕਿੰਗ <br/>
Ad Position 24