09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕੂੜਾ ਕਰਕਟ ਡੰਪ ਵਿਰੁੱਧ ਲੱਗਿਆ ਧਰਨਾ ਪ੍ਰਦਰਸ਼ਨ 15ਵੇਂ ਦਿਨ ਵੀ ਜਾਰੀ <br/>

Ad Position 21
No active advertisement
ਅਜੀਤ ਡੈਸਕ 25-01-2026
ਮੋਰਿੰਡਾ, 24 ਜਨਵਰੀ (ਪਿ੍ਤਪਾਲ ਸਿੰਘ)-ਨਗਰ ਕੌਂਸਲ ਮੋਰਿੰਡਾ ਵਲੋਂ ਪਿੰਡ ਭਟੇੜੀ ਵਿਖੇ ਬਣਾਏ ਕੂੜੇ ਦੇ ਡੰਪ ਨੂੰ ਬੰਦ ਕਰਾਉਣ ਲਈ ਆਸ ਪਾਸ ਦੇ ਪਿੰਡ ਭਟੇੜੀ, ਫਤਿਹਪੁਰ ਥੇੜੀ, ਮਾਛੀਪੁਰ ਅਤੇ ਸਿਲ ਕੱਪੜਾ ਦੇ ਵਸਨੀਕਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਆਗੂ ਮਿਹਰ ਸਿੰਘ ਥੇੜੀ ਅਤੇ ਐਡਵੋਕੇਟ ਜਸਬੀਰ ਸਿੰਘ ਥੇੜੀ ਦੀ ਅਗਵਾਈ ਹੇਠ ਦਿੱਤਾ ਜਾ ਰਿਹਾ ਰੋਸ ਧਰਨਾ 15ਵੇਂ ਦਿਨ ਵੀ ਜਾਰੀ ਰਿਹਾ ਅਤੇ ਇੰਨੇ ਵੱਡੇ ਤੂਫ਼ਾਨ ਅਤੇ ਬਾਰਸ਼ ਵਿਚ ਵੀ ਨਗਰ ਨਿਵਾਸੀ ਦਿਨ ਰਾਤ ਇਸ ਧਰਨੇ ਵਿਚ ਡਟੇ ਰਹੇ | ਇਸ ਮੌਕੇ 'ਤੇ ਗੱਲ ਕਰਦਿਆਂ ਕਿਸਾਨ ਆਗੂ ਮੇਹਰ ਸਿੰਘ ਥੇੜੀ ਨੇ ਦੱਸਿਆ ਕਿ ਕਿ ਡੰਪ ਵਿਚ ਵੱਡੀ ਮਾਤਰਾ ਵਿਚ ਪਏ ਪੋਲੀਥੀਨ ਦੇ ਲਿਫ਼ਾਫ਼ੇ ਤੇਜ਼ ਹਵਾ ਨਾਲ ਉੱਡ ਕੇ ਕਿਸਾਨਾਂ ਦੇ ਖੇਤਾਂ ਵਿਚ ਬੀਜੀ ਕਣਕ ਦੀ ਫ਼ਸਲ ਵਿਚ ਫੈਲ ਗਏ ਹਨ | ਉਨ੍ਹਾਂ ਦੱਸਿਆ ਕਿ ਜਦੋਂ ਕਣਕ ਦੀ ਫ਼ਸਲ ਵੱਢਣ ਉਪਰੰਤ ਨਾੜ ਦੀ ਤੂੜੀ ਬਣੇਗੀ ਤਾਂ ਇਨ੍ਹਾਂ ਪੋਲੀਥੀਨ ਦੇ ਲਿਫ਼ਾਫ਼ਿਆਂ ਦਾ ਕੁਤਰਾ ਵੀ ਤੂੜੀ ਦੇ ਵਿਚ ਹੀ ਹੋ ਜਾਵੇਗਾ, ਜਿਹੜਾ ਬਾਅਦ ਵਿਚ ਪਸ਼ੂਆਂ ਦੀ ਖ਼ੁਰਾਕ ਵਿਚ ਮਿਲ ਜਾਵੇਗਾ ਜਿਸ ਨਾਲ ਵੱਡੀ ਗਿਣਤੀ ਵਿਚ ਪਸ਼ੂ ਬਿਮਾਰ ਹੋ ਜਾਣਗੇ | ਧਰਨਾਕਾਰੀਆਂ ਨੇ ਪ੍ਰਸਾਰਨ ਅਤੇ ਸਰਕਾਰ ਨੂੰ ਸਵਾਲ ਕੀਤਾ ਕਿ ਜਦੋਂ ਕਾਨੂੰਨੀ ਤੌਰ 'ਤੇ ਪੋਲੀਥੀਨ ਬੰਦ ਕੀਤਾ ਹੋਇਆ ਹੈ ਤਾਂ ਨਗਰ ਕੌਂਸਲ ਮੋਰਿੰਡਾ ਵਲੋਂ ਇੱਥੇ ਕੂੜੇ ਦੇ ਡੰਪ ਵਿਚ ਸੁੱਟੇ ਗਏ ਕੂੜੇ ਵਿਚ ਇੰਨੀ ਵੱਡੀ ਮਾਤਰਾ ਵਿਚ ਪੋਲੀਥੀਨ ਕਿੱਥੋਂ ਆ ਗਿਆ | ਕਿਸਾਨ ਆਗੂ ਮਿਹਰ ਸਿੰਘ ਥੇੜੀ ਨੇ ਕਿਹਾ ਕਿ ਨਗਰ ਕੌਂਸਲ ਨੂੰ ਪੋਲੀਥੀਨ ਦੀ ਵਰਤੋਂ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀ ਲੇਕਿਨ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਸਮਰੱਥ ਰਹਿਣ ਕਾਰਨ ਇਹਨਾਂ ਪਿੰਡਾਂ ਦੇ ਕਿਸਾਨਾਂ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੂੰ ਆਪੋ ਆਪਣੀ ਕਣਕ ਦੀ ਫ਼ਸਲ ਵਿਚੋਂ ਪੋਲੀਥੀਨ ਦੇ ਲਿਫ਼ਾਫ਼ੇ ਕਢਾਉਣ ਲਈ ਮਜ਼ਦੂਰ ਲਗਾਉਣੇ ਪੈਣਗੇ, ਜਿਸ ਨਾਲ ਕਿਸਾਨਾਂ ਤੇ ਆਰਥਿਕ ਬੋਝ ਵਧੇਗਾ | ਇਸ ਮੌਕੇ ਤੇ ਗੱਲ ਕਰਦਿਆਂ ਐਡਵੋਕੇਟ ਜਸਬੀਰ ਸਿੰਘ ਥੇੜ੍ਹੀ ਨੇ ਦੱਸਿਆ ਕਿ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨੂੰ 15 ਦਿਨ ਧਰਨੇ ਤੇ ਬੈਠੇ ਹੋ ਚੁੱਕੇ ਹਨ, ਪ੍ਰੰਤੂ ਮੋਰਿੰਡਾ ਖਰੜ ਤੇ ਬਸੀ ਪਠਾਣਾ ਸਬ ਡਿਵੀਜ਼ਨ ਦੇ ਕਿਸੇ ਵੀ ਅਧਿਕਾਰੀ ਨੇ ਧਰਨਾਕਾਰੀਆਂ ਦੀ ਸਾਰ ਤੱਕ ਨਹੀਂ ਲਈ ਜਿਸ ਕਾਰਨ ਇਲਾਕਾ ਨਿਵਾਸੀ ਚੱਲ ਰਹੇ ਸੰਘਰਸ਼ ਨੂੰ ਤਿੱਖਾ ਅਤੇ ਹੋਰ ਵੱਡਾ ਕਰਨ ਲਈ ਮਜਬੂਰ ਹਨ ਅਤੇ ਜਲਦੀ ਇਲਾਕਾ ਨਿਵਾਸੀਆਂ ਅਤੇ ਹੋਰ ਵਾਤਾਵਰਨ ਪ੍ਰੇਮੀਆਂ ਤੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ, ਜਿਸ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਤਿੰਨੋਂ ਸਬ ਡਿਵੀਜ਼ਨਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਕੌਂਸਲ ਮੋਰਿੰਡਾ ਦੇ ਕਾਰਜ ਸਾਧਕ ਅਫ਼ਸਰ ਦੀ ਹੋਵੇਗੀ | ਇਸ ਮੌਕੇ ਸੁਰਿੰਦਰ ਪਾਲ ਸਿੰਘ ਥੇੜੀ, ਹਕੀਕਤ ਸਿੰਘ ਘੜੂੰਆਂ, ਹਰਦੀਪ ਸਿੰਘ ਸਰਪੰਚ ਮਾਛੀਪੁਰ, ਕੁਲਦੀਪ ਸਿੰਘ ਸਾਬਕਾ ਸਰਪੰਚ, ਭਜਨ ਸਿੰਘ ਥੇੜੀ, ਪਾਲ ਸਿੰਘ ਥੇੜੀ , ਗੁਰਦੀਪ ਸਿੰਘ ਤੇ ਨੰਬਰਦਾਰ ਭੁਪਿੰਦਰ ਸਿੰਘ ਸਿਲ ਕੱਪੜਾ, ਨੰਬਰਦਾਰ ਸਿਕੰਦਰ ਸਿੰਘ, ਹਰਿੰਦਰ ਸਿੰਘ ਮਡੇਰ ਸਿਲ ਕੱਪੜਾ, ਸੋਹਣ ਸਿੰਘ ਥੇੜੀ, ਇੰਦਰਜੀਤ ਸਿੰਘ ਥੇੜੀ, ਮਹਿਲ ਸਿੰਘ ਮਾਛੀਪੁਰ, ਜਸਪਾਲ ਸਿੰਘ, ਮੋਹਨ ਸਿੰਘ ਸਾਬਕਾ ਸਰਪੰਚ ਭਟੇੜੀ, ਅਮੀ ਚੰਦ ਭਟੇੜੀ, ਅਵਤਾਰ ਸਿੰਘ ਭਟੇੜੀ, ਜਗਤਾਰ ਸਿੰਘ ਭਟੇੜੀ, ਹਾਕਮ ਸਿੰਘ, ਇੰਦਰਜੀਤ ਸਿੰਘ ਭਟੇੜੀ, ਪਾਲ ਸਿੰਘ ਥੇੜੀ, ਅਵਤਾਰ ਸਿੰਘ ਥੇੜੀ, ਬਲਦੇਵ ਸਿੰਘ, ਗੁਰਦੀਪ ਸਿੰਘ ਸਿਲ ਕੱਪੜਾ, ਭਜਨ ਸਿੰਘ, ਮਨਪ੍ਰੀਤ ਸਿੰਘ, ਰਵਿੰਦਰ ਸਿੰਘ, ਰਘਬੀਰ ਸਿੰਘ, ਜੋਗਾ ਸਿੰਘ ਮਾਛੀਪੁਰ ਅਤੇ ਅਮਨ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੋਡਾ ਸੜਕ ਹਾਦਸਾ : ਰੋਪੜ ਦੇ ਲਾਲ ਸ਼ਹੀਦ ਜੋਬਨਜੀਤ ਸਿੰਘ ਦੀ ਮਿ੍ਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ <... ਅਗਲੀ ਖ਼ਬਰ ਆਈ.ਏ.ਐੱਸ. ਅਦਿੱਤਿਆ ਡੇਚਲਵਾਲ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ <br/>
Ad Position 24