09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਡੋਡਾ ਸੜਕ ਹਾਦਸਾ : ਰੋਪੜ ਦੇ ਲਾਲ ਸ਼ਹੀਦ ਜੋਬਨਜੀਤ ਸਿੰਘ ਦੀ ਮਿ੍ਤਕ ਦੇਹ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ <br/>

Ad Position 21
No active advertisement
ਅਜੀਤ ਡੈਸਕ 25-01-2026
ਰੂਪਨਗਰ, 24 ਜਨਵਰੀ (ਸਤਨਾਮ ਸਿੰਘ ਸੱਤੀ)-ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਡਿਊਟੀ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਸ਼ਹੀਦ ਹੋਏ ਭਾਰਤੀ ਫ਼ੌਜ ਦੇ ਜਵਾਨ ਜੋਬਨਜੀਤ ਸਿੰਘ ਦੀ ਮਿ੍ਤਕ ਦੇਹ ਅੱਜ ਉਨ੍ਹਾਂ ਦੇ ਗੋਬਿੰਦ ਵੈਲੀ ਰੂਪਨਗਰ ਸਥਿਤ ਗ੍ਰਹਿ ਨਿਵਾਸ ਪੁੱਜੀ | ਸ਼ਹੀਦ ਦੇ ਆਗਮਨ ਨਾਲ ਪੂਰਾ ਇਲਾਕਾ ਗਹਿਰੇ ਸੋਗ 'ਚ ਡੁੱਬ ਗਿਆ | ਵੱਡੀ ਗਿਣਤੀ ਵਿਚ ਸਿਆਸੀ, ਪ੍ਰਸ਼ਾਸਨਿਕ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਸੈਂਕੜੇ ਸਥਾਨਕ ਵਸਨੀਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਸ਼ਹੀਦ ਨੂੰ ਅੰਤਿਮ ਸਲਾਮੀ ਦਿੱਤੀ | ਸ਼ਹੀਦ ਜੋਬਨਜੀਤ ਸਿੰਘ ਡੋਡਾ ਹਾਦਸੇ ਵਿਚ ਆਪਣੀ ਜਾਨ ਗਵਾਉਣ ਵਾਲੇ ਬਹਾਦੁਰ ਸੈਨਿਕਾਂ ਵਿਚ ਸ਼ਾਮਿਲ ਸਨ | ਜਿਵੇਂ ਹੀ ਇਲਾਕੇ ਵਿਚ ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਪਹੁੰਚੀ, ਮਾਤਮ ਦੀ ਲਹਿਰ ਦੌੜ ਗਈ | ਇਸ ਦੁਖਦਾਈ ਮੌਕੇ ਉਨ੍ਹਾਂ ਦੇ ਪਿਤਾ ਬਲਵੀਰ ਸਿੰਘ, ਜੋ ਖੁਦ ਭਾਰਤੀ ਫ਼ੌਜ ਤੋਂ ਸੇਵਾ ਮੁਕਤ ਸੂਬੇਦਾਰ ਮੇਜਰ ਹਨ, ਨੇ ਫ਼ੌਜੀ ਵਰਦੀ ਪਾ ਕੇ ਆਪਣੇ ਸ਼ਹੀਦ ਪੁੱਤਰ ਨੂੰ ਸਲਾਮੀ ਦਿੱਤੀ | ਇਹ ਦਿ੍ਸ਼ ਮੌਜੂਦ ਹਰੇਕ ਵਿਅਕਤੀ ਦੀਆਂ ਅੱਖਾਂ ਨਮ ਕਰ ਗਿਆ | ਬਲਵੀਰ ਸਿੰਘ ਨੇ ਦੱਸਿਆ ਕਿ ਜੋਬਨਜੀਤ ਉਨ੍ਹਾਂ ਦਾ ਇਕੱਲਾ ਪੁੱਤਰ ਸੀ ਅਤੇ ਉਸ ਦਾ ਵਿਆਹ ਹੋਣ ਵਿਚ ਕੇਵਲ ਕੁੱਝ ਹੀ ਹਫ਼ਤੇ ਬਾਕੀ ਸਨ | ਉਨ੍ਹਾਂ ਕਿਹਾ ਕਿ ''ਸ਼ੁਰੂ ਵਿਚ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ, ਪਰ ਜਦੋਂ ਮੈਂ ਆਪਣੀ ਵਰਦੀ ਪਾਈ ਤਾਂ ਭਾਰਤ ਮਾਤਾ ਨੇ ਮੈਨੂੰ ਹੌਸਲਾ ਦਿੱਤਾ | ਮੇਰਾ ਪੁੱਤਰ ਦੇਸ਼ ਲਈ ਸ਼ਹੀਦ ਹੋਇਆ ਹੈ, ਇਸ 'ਤੇ ਮੈਨੂੰ ਮਾਣ ਹੈ | ਉਸ ਦਾ ਸੁਪਨਾ ਦੇਸ਼ ਦੀ ਸੇਵਾ ਸੀ, ਜੋ ਪੂਰਾ ਹੋ ਗਿਆ |'' ਇਸ ਮੌਕੇ ਪੁਲਵਾਮਾ ਹਮਲੇ (14 ਫਰਵਰੀ 2019) ਵਿਚ ਸ਼ਹੀਦ ਹੋਏ ਸੀ.ਆਰ.ਪੀ.ਐਫ. ਜਵਾਨ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਰੌਲੀ ਵੀ ਵਿਸ਼ੇਸ਼ ਰੂਪ ਵਿਚ ਹਾਜ਼ਰ ਸਨ | ਉਨ੍ਹਾਂ ਨੇ ਸ਼ਹੀਦ ਪਰਿਵਾਰਾਂ ਨਾਲ ਸਰਕਾਰ ਵਲੋਂ ਕੀਤੇ ਵਾਅਦਿਆਂ ਦੇ ਅਜੇ ਤੱਕ ਪੂਰੇ ਨਾ ਹੋਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ | ਉਨ੍ਹਾਂ ਕਿਹਾ, ''ਸਾਨੂੰ ਪੈਸਿਆਂ ਦੀ ਭੁੱਖ ਨਹੀਂ, ਸਾਨੂੰ ਸਤਿਕਾਰ ਚਾਹੀਦਾ ਹੈ | ਜੋ ਵਾਅਦੇ ਕੀਤੇ ਜਾਂਦੇ ਹਨ, ਉਹ ਪੂਰੇ ਹੋਣੇ ਚਾਹੀਦੇ ਹਨ | ਅੱਜ ਵੀ ਸ਼ਹੀਦ ਪਰਿਵਾਰ ਦਫ਼ਤਰਾਂ ਦੇ ਚੱਕਰ ਲਗਾਉਂਦੇ ਹਨ |U ਸ਼ਹੀਦ ਜੋਬਨਜੀਤ ਸਿੰਘ ਦੇ ਅੰਤਿਮ ਸੰਸਕਾਰ ਲਈ ਜਦੋਂ ਪਾਰਥਿਵ ਦੇਹ ਅੰਬਾਲਾ ਤੋਂ ਗ੍ਰਹਿ ਨਿਵਾਸ ਪੁੱਜੀ, ਤਦ ਪਿਤਾ ਨੇ ਫੌਜੀ ਵਰਦੀ ਪਾ ਕੇ ਪੁੱਤਰ ਦੇ ਤਬੂਤ ਨੂੰ ਸਲੂਟ ਕੀਤਾ | ਇਹ ਮੰਜ਼ਰ ਦੇਖ ਕੇ ਮਾਂ ਅਤੇ ਮੰਗੇਤਰ ਬੇਹੋਸ਼ ਹੋ ਗਈਆਂ | ਕੁੱਝ ਸਮੇਂ ਬਾਅਦ ਘਰ ਵਿਚ ਬੋਲੇ ਸੋ ਨਿਹਾਲ3 ਸ਼ਹੀਦ ਜੋਬਨਜੀਤ ਸਿੰਘ ਅਮਰ ਰਹੇ! ਦੇ ਨਾਰੇ ਗੂੰਜ ਉੱਠੇ | ਅੰਤਿਮ ਦਰਸ਼ਨਾਂ ਤੋਂ ਬਾਅਦ ਤਬੂਤ ਨੂੰ ਵੱਡੇ ਕਾਫਲੇ ਸਮੇਤ ਰੂਪਨਗਰ ਸ਼ਹਿਰ ਦੇ ਸ਼ਮਸ਼ਾਨ ਘਾਟ ਲਿਜਾਇਆ ਗਿਆ | ਕਰੀਬ ਪੰਜ ਕਿਲੋਮੀਟਰ ਤੱਕ ਫੌਜੀ ਜਵਾਨਾਂ ਦੇ ਨਾਲ-ਨਾਲ ਕਾਰਾਂ ਅਤੇ ਮੋਟਰਸਾਈਕਲਾਂ ਦੇ ਲੰਮੇ ਕਾਫਲੇ ਨੇ ਸ਼ਹੀਦ ਨੂੰ ਸਲਾਮੀ ਦਿੱਤੀ | ਰਾਹ ਵਿਚ ਪੁਰਾਣੇ ਸੈਨਿਕਾਂ ਅਤੇ ਰਾਹਗੀਰਾਂ ਨੇ ਸ਼ਹੀਦ ਨੂੰ ਭਾਵੁਕ ਹੋ ਕੇ ਵਿਦਾਈ ਦਿੱਤੀ | ਸ਼ਮਸ਼ਾਨ ਘਾਟ ਵਿੱਚ ਫੌਜ ਵੱਲੋਂ ਪੂਰੇ ਸਰਕਾਰੀ ਤਰੀਕੇ ਨਾਲ ਗੰਨ ਸਲਾਮੀ ਦਿੱਤੀ ਗਈ | ਪਿਤਾ, ਮਾਤਾ ਅਤੇ ਮੰਗੇਤਰ ਨੇ ਵੀ ਫੌਜੀ ਰਸਮਾਂ ਅਨੁਸਾਰ ਸਲੂਟ ਮਾਰ ਕੇ ਆਪਣੇ ਸ਼ਹੀਦ ਲਾਲ ਨੂੰ ਅੰਤਿਮ ਸਲਾਮ ਕੀਤਾ | ਅੰਤਿਮ ਯਾਤਰਾ ਦੌਰਾਨ ਸਭ ਤੋਂ ਭਾਵੁਕ ਦਿ੍ਸ਼ ਉਹ ਸੀ, ਜਦੋਂ ਪਿਤਾ ਬਲਵੀਰ ਸਿੰਘ ਨੇ ਰਿਵਾਜ ਅਨੁਸਾਰ ਪੰਜ ਰਤਨ ਅਤੇ ਦੇਸੀ ਘਿਉ ਪੁੱਤਰ ਦੇ ਮੂੰਹ ਵਿਚ ਪਾਇਆ ਅਤੇ ਕਿਹਾ ਕਿ ''ਪੁੱਤ ਨਾ ਕਿਸੇ ਦੀ ਅੱਜ ਤੱਕ ਈਨ ਮੰਨੀ ਆ, ਨਾ ਕਿਸੇ ਦੀ ਮੰਨਣੀ ਹੈ.. ਸ਼ੇਰ ਵਾਂਗੂ ਹੀ ਰਹੀ ਉੱਥੇ ਜਾ ਕੇ ਵੀ. ਅਸੀਂ ਵੀ ਪਿੱਛੇ ਸ਼ੇਰ ਵਾਂਗ ਰਹਿਣਾ.. ਇਹ ਖਾਲਸੇ ਦੀ ਫ਼ੌਜ ਹੈ, ਕਿਸੇ ਦੀ ਈਨ ਨਹੀਂ ਮੰਨਦੀ!'' ਇਹ ਸ਼ਬਦ ਸੁਣ ਕੇ ਮੌਜੂਦ ਹਰੇਕ ਵਿਅਕਤੀ ਦਾ ਦਿਲ ਕੰਬ ਗਿਆ | ਹੰਜੂਆਂ ਦੀ ਲਗਾਤਾਰ ਧਾਰ ਅਤੇ ਅਸਮਾਨ ਵਿਚ ਗੂੰਜ ਰਹੀ ਬੰਦੂਕਾਂ ਦੀ ਸਲਾਮੀਂ ਇਹ ਦਿ੍ਸ਼ ਇਲਾਕੇ ਦੇ ਦਿਲਾਂ 'ਤੇ ਹਮੇਸ਼ਾ ਲਈ ਅਮਿਟ ਹੋ ਗਿਆ | ਰੂਪਨਗਰ ਇਲਾਕੇ ਨੇ ਇਕੱਠੇ ਹੋ ਕੇ ਆਪਣੇ ਇਸ ਬਹਾਦੁਰ ਪੁੱਤਰ ਨੂੰ ਅੰਤਿਮ ਸਲਾਮ ਕੀਤਾ | ''ਸ਼ਹੀਦ ਜੋਬਨਜੀਤ ਸਿੰਘ ਅਮਰ ਰਹੇ!'' ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ਼ਿਵ ਕੁਮਾਰ ਲਾਲਪੁਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਮੈਦਾਨ, ਨਗਰ ਕੌਂਸਲ ਰੂਪਨਗਰ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਅਤੇ ਸਾਥੀ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ, ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦੇ, ਆਮ ਆਦਮੀ ਪਾਰਟੀ ਦੇ ਨੁਮਾਇੰਦੇ ਅਤੇ ਹਰ ਸਿਆਸੀ ਪਾਰਟੀ ਦੇ ਨੁਮਾਇੰਦੇ, ਪ੍ਰਸ਼ਾਸਨ ਦੇ ਸਿਵਲ ਅਤੇ ਪੁਲਿਸ ਅਧਿਕਾਰੀ ਫ਼ੌਜੀ, ਅਧਿਕਾਰੀ, ਅਧਿਕਾਰੀਆਂ ਸਮੇਤ ਸਮਾਜ ਸੇਵੀ ਦਵਿੰਦਰ ਸਿੰਘ ਬਾਜਵਾ, ਗੋਬਿੰਦ ਵੈਲੀ ਵੈੱਲਫੇਅਰ ਐਸੋਸੀਏਸ਼ਨ ਦੇ ਨੁਮਾਇੰਦੇ, ਇੰਦਰਜੀਤ ਸਿੰਘ ਬਾਲਾ, ਪਾਠੀ ਸਿੰਘ, ਕੀਰਤਨੀਏ ਸਿੰਘ ਅਤੇ ਸਮਾਜ ਸੇਵੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਨੂੰ ਹਲਕੇ ਵਿਚ ਮਜਬੂਤ ਕਰਨ ਲਈ ਪਿੰਡ ਪੱਧਰ 'ਤੇ ਬੂਥ ਕਮੇਟੀਆਂ ਬਣਾਈਆ ਜਾਣਗੀਆਂ-ਰਣੀਕੇ ਅਗਲੀ ਖ਼ਬਰ ਕੂੜਾ ਕਰਕਟ ਡੰਪ ਵਿਰੁੱਧ ਲੱਗਿਆ ਧਰਨਾ ਪ੍ਰਦਰਸ਼ਨ 15ਵੇਂ ਦਿਨ ਵੀ ਜਾਰੀ <br/>
Ad Position 24