ਨੰਗਲ, 25 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਰੇਲ ਟਰੈਕ 'ਤੇ ਮਲਬਾ ਆਉਣ ਕਾਰਨ ਨੰਗਲ ਭਾਖੜਾ ਰੇਲ ਸੇਵਾ ਬੰਦ ਹੋ ਗਈ ਹੈ ਅਤੇ ਇਹ ਸੇਵਾ ਦੇ ਮੁੜ ਅਰੰਭ ਹੋਣ ਨੂੰ ਕੁੱਝ ਦਿਨ ਲੱਗ ਸਕਦੇ ਹਨ | ਸਰਕਾਰੀ ਸੂਤਰਾਂ ਨੇ ਦੱਸਿਆਂ ਕਿ ਮਿਤੀ 23 ਜਨਵਰੀ ਨੂੰ ਪਏ ਮੋਹਲ਼ੇਧਾਰ ਮੀਂਹ ਕਾਰਨ ਟਰੇਨ ਨੈਲਾ ਰੇਲ ਸੁਰੰਗ ਲਾਗੇ ਲੀਹੋਂ ਲੱਥ ਗਈ ਸੀ ਪਰ ਕੋਈ ਨੁਕਸਾਨ ਨਹੀਂ ਹੋਇਆ | ਬੀ.ਬੀ.ਐਮ.ਬੀ. ਵਲੋਂ ਯਾਤਰੀਆਂ, ਸਰਕਾਰੀ ਕਰਮਚਾਰੀਆਂ ਤੇ ਵਿਦਿਆਰਥੀਆ ਲਈ ਮੁਫ਼ਤ ਬੱਸ ਸੇਵਾ ਦੀ ਸਹੂਲਤ ਦਿੱਤੀ ਗਈ ਹੈ | ਚੇਤੇ ਰਹੇ ਕਿ ਲੰਘੀ 31 ਅਗਸਤ 2025 ਤੋਂ ਨੰਗਲ ਭਾਖੜਾ ਮੁੱਖ ਸੜਕ ਵੀ ਬੰਦ ਹੈ | 31 ਅਗਸਤ 2025 ਨੰੂ ਮੁਹਲੇਧਾਰ ਮੀਂਹ ਤੇ ਢਿੱਗਾ ਡਿੱਗਣ ਕਾਰਨ ਨਾ ਸਿਰਫ਼ ਸੜਕ ਸਗੋਂ ਰੇਲ ਸੇਵਾ ਬੰਦ ਹੋ ਗਈ ਸੀ | ਰੇਲ ਸਟਾਫ਼ ਨੇ ਨਿਗੂਣੀ ਗਿਣਤੀ ਦੇ ਬਾਵਜੂਦ ਸ਼ਲਾਘਾਯੋਗ ਕੰਮ ਕਰਕੇ ਰਿਕਾਰਡ ਸਮੇਂ 'ਚ ਰੇਲ ਸੂਰ ਕਰ ਦਿੱਤੀ ਸੀ | ਚੇਤੇ ਰਹੇ ਕਿ ਯੋਗ ਮਸ਼ੀਨਰੀ ਅਤੇ ਸਟਾਫ਼ ਦੀ ਘਾਟ ਕਾਰਨ ਰੇਲ ਟਰੈਕ ਵੀ ਮੁਕੰਮਲ ਸਫ਼ਾਈ ਤੇ ਸੰਭਾਲ ਨਹੀਂ ਹੋ ਰਹੀ ਆਰ.ਟੀ ਆਈ ਕਾਰਕੁੰਨ ਯੋਗੇਸ਼ ਸਚਦੇਵਾ ਨੇ ਤਿੱਖੀ ਟਿੱਪਣੀ ਕਰਨ ਤੋਂ ਬਚਦਿਆਂ ਬੀ.ਬੀ.ਐਮ.ਬੀ. ਦੇ ਸਾਬਕਾ ਚੇਅਰਮੈਨ ਸੱਜੇ ਸ੍ਰੀਵਾਸਤਵਾ ਦੀ ਇਹ ਟਿੱਪਣੀ ਦੁਹਰਾਓ ਕੇ ਹੀ ਵੱਡੀ ਗੱਲ ਆਖ ਦਿੱਤੀ ਨੰਗਲ ਭਾਖੜਾ ਪ੍ਰਾਜੈਕਟ ਤਾਂ ਬਣ ਗਿਆ ਪਰ ਮਗਰੋਂ ਅੱਸੀ ਕੁੱਝ ਖ਼ਾਸ ਨਹੀਂ ਕਰ ਸਕੇ | ਬੇਬਾਦ ਟਿੱਪਣੀ ਕਾਰ ਪ੍ਰਭਾਤ ਭੱਟੀ ਨੇ ਕਿਹਾ ਕਿ ਆਊਟਸੋਰਸਿੰਗ ਦੇ ਖ਼ਤਰਨਾਕ ਰੁਝਾਨ ਕਾਰਨ ਸਮੱਸਿਆ ਉਲਝ ਰਹਿਆਂ ਹਨ | ਬੀ.ਬੀ.ਐਮ.ਬੀ. ਲੰਘੀਆਂ ਬਰਸਾਤਾਂ 2025 ਦਾ ਮਲਵਾ ਸਾਂਭ ਨਹੀਂ ਸਕਿਆ | ਰੇਲ ਟਰੈਕ ਦੇ ਨਾਲ ਬਣੀ ਸੜਕ ਵੀ ਮਲਵੇਂ 'ਚ ਦੱਬ ਗਈ