23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਭਾਜਪਾ ਜ਼ਿਲ੍ਹਾ ਦਫ਼ਤਰ ਰੋਪੜ ਵਿਚ ਸੰਗਠਨਾਤਮਕ ਮਜ਼ਬੂਤੀ ਨੂੰ ਲੈ ਕੇ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 26-01-2026
ਰੂਪਨਗਰ, 25 ਜਨਵਰੀ (ਸਤਨਾਮ ਸਿੰਘ ਸੱਤੀ)-ਭਾਜਪਾ ਜ਼ਿਲ੍ਹਾ ਦਫ਼ਤਰ ਰੋਪੜ ਵਿਚ ਸੰਗਠਨ ਮਜ਼ਬੂਤੀ, ਆਉਣ ਵਾਲੀਆਂ ਚੋਣਾਂ ਲਈ ਰਣਨੀਤੀ ਤਿਆਰ ਕਰਨ ਅਤੇ ਕੇਂਦਰ ਸਰਕਾਰ ਦੀਆਂ ਲੋਕ-ਕਲਿਆਣਕਾਰੀ ਯੋਜਨਾਵਾਂ ਨੂੰ ਜਨਤਾ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਪ੍ਰਦੇਸ਼ ਸੰਗਠਨ ਮੰਤਰੀ ਸ੍ਰੀਮੰਥਰੀ ਸ੍ਰੀਨਿਵਾਸੁਲੁ ਅਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਦਾ ਜ਼ਿਲ੍ਹਾ ਭਾਜਪਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀਨਿਵਾਸੁਲੁ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸੰਗਠਨਾਤਮਕ ਮੀਟਿੰਗਾਂ ਭਾਜਪਾ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੇਵਲ ਇੱਕ ਸਿਆਸੀ ਪਾਰਟੀ ਨਹੀਂ, ਸਗੋਂ ਸੇਵਾ, ਸੰਸਕਾਰ ਅਤੇ ਰਾਸ਼ਟਰੀ ਚਿੰਤਨ ਦੀ ਵਿਚਾਰਧਾਰਾ 'ਤੇ ਆਧਾਰਿਤ ਵੱਡਾ ਸੰਗਠਨ ਹੈ | ਉਨ੍ਹਾਂ ਨੇ ਕਿਹਾ ਕਿ ਪਿੰਡ ਪੱਧਰ 'ਤੇ ਚੱਲ ਰਹੀਆਂ Tਗ੍ਰਾਮ ਵਿਕਾਸUਯੋਜਨਾਵਾਂ ਮਨਰੇਗਾ ਨਾਲੋਂ ਕਈ ਗੁਣਾ ਪ੍ਰਭਾਵਸ਼ਾਲੀ ਹਨ, ਕਿਉਂਕਿ ਇਹ ਯੋਜਨਾਵਾਂ ਸਥਾਈ ਵਿਕਾਸ ਅਤੇ ਆਤਮਨਿਰਭਰਤਾ ਨੂੰ ਕੇਂਦਰ ਵਿਚ ਰੱਖਦੀਆਂ ਹਨ | ਸ੍ਰੀਨਿਵਾਸੁਲੁ ਨੇ ਦੱਸਿਆ ਕਿ ਭਾਜਪਾ ਨੇ ਪਿਛਲੀਆਂ ਚੋਣਾਂ ਵਿਚ ਆਪਣੇ ਕੰਮਾਂ ਅਤੇ ਲੋਕ-ਹਿਤਾਇਸ਼ੀ ਨੀਤੀਆਂ ਦੇ ਆਧਾਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਅਤੇ ਆਉਣ ਵਾਲੀਆਂ ਚੋਣਾਂ ਵਿਚ ਵੀ ਹੋਰ ਮਜ਼ਬੂਤ ਤਰੀਕੇ ਨਾਲ ਜਿੱਤ ਦਰਜ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਭਾਜਪਾ ਦੇ ਕੰਮਾਂ ਨੇ ਆਮ ਲੋਕਾਂ ਵਿਚ ਭਰੋਸਾ ਵਧਾਇਆ ਹੈ ਅਤੇ ਜਨਤਾ ਦਾ ਸਮਰਥਨ ਲਗਾਤਾਰ ਪਾਰਟੀ ਦੀ ਤਾਕਤ ਬਣ ਰਿਹਾ ਹੈ | ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਸੰਗਠਨ ਦੀ ਜ਼ਮੀਨੀ ਮਜ਼ਬੂਤੀ 'ਤੇ ਖ਼ਾਸ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਭਾਜਪਾ ਦੀ ਅਸਲ ਤਾਕਤ ਉਸਦੇ ਸਮਰਪਿਤ ਕਾਰਕੁਨ ਹਨ, ਜੋ ਪਿੰਡਾਂ ਅਤੇ ਸ਼ਹਿਰਾਂ ਵਿਚ ਦਿਨ-ਰਾਤ ਪਾਰਟੀ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਸੁਨੇਹਾ ਘਰ-ਘਰ ਤੱਕ ਪਹੁੰਚਾ ਰਹੇ ਹਨ | ਉਨ੍ਹਾਂ ਨੇ ਕਾਰਕੁਨਾਂ ਨੂੰ Tਪਾਰਟੀ ਦੇ ਅਸਲ ਸਿਪਾਹੀUਦੱਸਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਕਰਕੇ ਹੀ ਪਾਰਟੀ ਲਗਾਤਾਰ ਅੱਗੇ ਵਧ ਰਹੀ ਹੈ | ਮੀਟਿੰਗ ਵਿਚ ਭਾਜਪਾ ਦੇ ਕਈ ਸੀਨੀਅਰ ਆਗੂ ਅਤੇ ਕਾਰਕੁਨ ਵੱਡੀ ਗਿਣਤੀ ਵਿਚ ਹਾਜ਼ਰ ਸਨ | ਇਨ੍ਹਾਂ ਵਿਚ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ, ਸੂਬਾ ਐਗਜ਼ੈਕਟਿਵ ਮੈਂਬਰ ਵਰਿੰਦਰ ਰਾਣਾ, ਰਾਕੇਸ਼ ਕੁਮਾਰ ਗੋਝਾ, ਮੰਡਲ ਪ੍ਰਧਾਨ ਜਗਦੀਸ਼ ਚੰਦਰ ਕਾਜਲਾ, ਰਮਨ ਜਿੰਦਲ, ਹਿਮਤ ਸਿੰਘ ਗਿਰਨ, ਜਗਮਨਦੀਪ ਸਿੰਘ ਪੜੀ, ਪ੍ਰਵੇਸ਼ ਗੋਇਲ, ਪਿ੍ੰਸ ਕੌਸ਼ਿਕ, ਕਿ੍ਸ਼ਨ ਕੁਮਾਰ ਅਤਰੀ, ਰੋਸ਼ਨ ਲਾਲ ਟੇਡੇਵਾਲ, ਧਰਮਿੰਦਰ ਕੁਮਾਰ ਭਿੰਦਾ, ਰਾਜੇਸ਼ ਨਿਝਾਵਨ, ਸ਼੍ਰੀਰਾਮ ਸ਼ਰਮਾ, ਅਸ਼ਵਨੀ ਸ਼ਰਮਾ ਗੂਗਲੀ, ਗਗਨ ਗੁਪਤਾ, ਰਾਜੇਸ਼ ਕਿ੍ਪਲਾਨੀ, ਰਾਕੇਸ਼ ਚੋਪੜਾ, ਸੰਜੈ ਪ੍ਰਤਾਪ ਜੈਨ, ਜੀਵਤ ਜੈਨ, ਬਲਕਿ੍ਸ਼ਨ ਕੁੱਕੂ, ਜੀਵਨ ਸਿੰਘ, ਮੋਨਿਕਾ ਸ਼ਰਮਾ, ਟੋਨੀ ਵਰਮਾ ਅਤੇ ਕੈਪਟਨ ਮੁਲਤਾਨ ਸਿੰਘ ਸ਼ਾਮਲ ਸਨ | ਮੀਟਿੰਗ ਦਾ ਸਮਾਪਨ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਦੇ ਸੰਕਲਪ ਨਾਲ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਟਰੈਕ 'ਤੇ ਮਲਬਾ ਆਉਣ ਕਾਰਨ ਨੰਗਲ ਭਾਖੜਾ ਡੈਮ ਰੇਲ ਸੇਵਾ ਢੱਪ <br/> ਅਗਲੀ ਖ਼ਬਰ ਗੁਰਦੁਆਰਾ ਨਾਨਕਸਰ ਗਲੂਆ ਵਿਖੇ ਮਨਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਪੁਰਬ <br/>
Ad Position 24