05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੀ. ਐੱਮ. ਸ੍ਰੀ ਕਾਹਨਪੁਰ ਖੂਹੀ ਦੇ ਬੱਚਿਆਂ ਨੇ ਸਾਇੰਸ ਸਿਟੀ ਕਪੂਰਥਲਾ ਦਾ ਕੀਤਾ ਦੌਰਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਕਾਹਨਪੁਰ ਖੂਹੀ, 31 ਜਨਵਰੀ (ਗੁਰਬੀਰ ਸਿੰਘ ਵਾਲੀਆ)-ਸਥਾਨਕ ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਨੇ ਅੱਜ ਪਿ੍ੰਸੀਪਲ ਅਨਿਲ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਇੱਕ ਦਿਨਾਂ ਵਿੱਦਿਅਕ ਟੂਰ ਲਗਾਇਆ | ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰ ਵਿਚ ਸਕੂਲ ਦੇ 150 ਵਿਦਿਆਰਥੀਆਂ ਨੇ ਭਾਗ ਲਿਆ | ਉਨ੍ਹਾਂ ਕਿਹਾ ਕਿ ਇਸ ਮੌਕੇ ਬੱਚਿਆਂ ਨੇ ਸਾਇੰਸ ਨਾਲ ਸਬੰਧਿਤ ਵੱਖ ਵੱਖ ਖੋਜਾਂ, ਮਾਡਲ, ਪ੍ਰਦਰਸ਼ਨੀਆਂ ਆਦਿ ਸਬੰਧੀ ਜਾਣਕਾਰੀ ਹਾਸਿਲ ਕੀਤੀ | ਉਨ੍ਹਾਂ ਕਿਹਾ ਕਿ ਇਹ ਵਿੱਦਿਅਕ ਟੂਰ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਨਾਲ ਨਾਲ ਸਾਇੰਸ ਵਿਸ਼ੇ ਵਿਚ ਵਧੇਰੇ ਰੁਚੀ ਪੈਦਾ ਕਰਨ ਲਈ ਸਹਾਈ ਹੋਵੇਗਾ | ਇਸ ਮੌਕੇ ਲੈਕ ਸਤਪਾਲ, ਅਨਿਲ ਸ਼ਰਮਾ, ਗੋਪਾਲ ਕਿ੍ਸ਼ਨ, ਦੀਪਕ, ਵੰਦਨਾ, ਉਂਕਾਰ ਕੌਰ ਤੇ ਬੱਚੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਹਰਿਆਣਾ ਪੁੱਜਣ 'ਤੇ ਉੱਪ-ਰਾਸ਼ਟਰਪਤੀ
Ad Position 24