ਪੰਜਾਬ ਕੈਮਿਸਟ ਐਸੋਸੀਏਸ਼ਨ ਦੀ ਸਿਹਤ ਮੰਤਰੀ ਪੰਜਾਬ ਨਾਲ ਹੋਈ ਵਿਸ਼ੇਸ਼ ਮੀਟਿੰਗ
ਨੰਗਲ, 4 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੇ 33 ਹਜ਼ਾਰ ਕੈਮਿਸਟਾਂ ਅਤੇ ਕਰੀਬ 68 ਹਜ਼ਾਰ ਫਾਰਮਾਸਿਸਟਾਂ ਨੂੰ ਵੱਡੀ ਰਾਹਤ ਮਿਲਣ ਦੀ ਆਸ ਬੱਝੀ ਹੈ। ਪੰਜਾਬ ਕੇਮਿਸਟਸ ਐੱਸੋਸੀਏਸ਼ਨ (ਰਜਿ.)
ਨੰਗਲ, 4 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੇ 33 ਹਜ਼ਾਰ ਕੈਮਿਸਟਾਂ ਅਤੇ ਕਰੀਬ 68 ਹਜ਼ਾਰ ਫਾਰਮਾਸਿਸਟਾਂ ਨੂੰ ਵੱਡੀ ਰਾਹਤ ਮਿਲਣ ਦੀ ਆਸ ਬੱਝੀ ਹੈ। ਪੰਜਾਬ ਕੇਮਿਸਟਸ ਐੱਸੋਸੀਏਸ਼ਨ (ਰਜਿ.) ਦੇ ਵਫ਼ਦ ਨੇ ਅੱਜ ਚੰਡੀਗੜ੍ਹ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਨਾਲ ਕਰੀਬ ਦੋ ਘੰਟੇ ਚੱਲੀ ਮੀਟਿੰਗ ਦੌਰਾਨ ਕੈਮਿਸਟ ਅਤੇ ਫਾਰਮੇਸੀ ਕਾਰੋਬਾਰ ਨਾਲ ਜੁੜੇ ਅਹਿਮ ਮਸਲੇ ਜ਼ੋਰਦਾਰ ਢੰਗ ਨਾਲ ਉਠਾਏ। ਮੀਟਿੰਗ ਦੌਰਾਨ ਪੰਜਾਬ ਡਰੱਗ ਪਾਲਿਸੀ-2021, ਏ.ਬੀ.ਡੀ.ਐਮ., ਓ.ਐੱਨ.ਡੀ.ਐੱਲ.ਐੱਸ., ਐਕਸ.ਐੱਲ.ਐੱਨ.ਅਤੇ ਫਾਰਮੇਸੀ ਪੋਰਟਲ, ਐੱਚ.-1 ਰਜਿਸਟਰ, ਫਾਰਮਾਸਿਸਟ ਰਿਨਿਊਅਲ ਤੇ ਤਜਰਬੇ ਦੀ ਸ਼ਰਤ, ਜਨ ਔਸ਼ਧੀ ਸਟੋਰਾਂ ਅਤੇ ਗੈਰ-ਕਾਨੂੰਨੀ ਆਨਲਾਈਨ ਤੇ ਕਾਰਪੋਰੇਟ ਦਵਾਈ ਕਾਰੋਬਾਰ ਸਬੰਧੀ ਸਮੱਸਿਆਵਾਂ ਰੱਖੀਆਂ ਗਈਆਂ। ਨੰਗਲ ਵਿਖੇ ਪੰਜਾਬ ਕੈਮਿਸਟ ਐੱਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਦਰਸ਼ਨ ਚੌਧਰੀ ਨੇ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਐੱਸੋਸੀਏਸ਼ਨ ਦੀਆਂ ਚਿੰਤਾਵਾਂ ਦਾ ਤਸੱਲੀਬਖ਼ਸ਼ ਹੱਲ ਹੋਣ ਤੱਕ ਏ.ਬੀ.ਡੀ.ਐਮ. ਪੋਰਟਲ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ। ਪੰਜਾਬ ਡਰੱਗ ਪਾਲਿਸੀ-2021 ਵਿਚ ਲੋੜੀਂਦੀਆਂ ਸੋਧਾਂ ਕਰਕੇ ਇੱਕ ਹਫ਼ਤੇ ਅੰਦਰ ਨੋਟੀਫ਼ਿਕੇਸ਼ਨ ਜਾ ਰੀ ਕਰਨ ਦੀ ਉਮੀਦ ਹੈ। ਪੁਰਾਣੇ ਐਕਸ.ਐੱਲ.ਐੱਨ. ਪੋਰਟਲ ਨੂੰ ਮੁੜ ਚਾਲੂ ਕਰਨ ਦਾ ਵੀ ਭਰੋਸਾ ਦਿੱਤਾ ਗਿਆ। ਫਾਰਮਾਸਿਸਟਾਂ ਲਈ ਲਾਜ਼ਮੀ ਤਿੰਨ ਸਾਲ ਦੇ ਤਜਰਬੇ ਦੀ ਸ਼ਰਤ ਘਟਾ ਕੇ ਇੱਕ ਸਾਲ ਕਰਨ ਦਾ ਭਰੋਸਾ ਮਿਲਿਆ। ਐੱਚ.-1 ਰਜਿਸਟਰ ਲਈ ਕੰਪਿਊਟਰਾਈਜ਼ਡ ਵਿੱਕਰੀ ਤੇ ਖ਼ਰੀਦ ਰਿਕਾਰਡ ਅਤੇ ਬਿੱਲਾਂ ਨੂੰ ਪ੍ਰਵਾਨ ਕਰਨ ਦੀ ਗੱਲ ਕਹੀ ਗਈ। ਫਾਰਮੇਸੀ ਪੋਰਟਲ ‘ਤੇ ਪਹਿਲਾਂ ਉਪਲਬਧ ਦਸਤਾਵੇਜ਼ ਮੁੜ ਮੰਗਣ ਤੋਂ ਗੁਰੇਜ਼ ਕੀਤਾ ਜਾਵੇਗਾ। ਓ.ਐੱਨ.ਡੀ.ਐੱਲ.ਐੱਸ. ਪੋਰਟਲ ਦੀਆਂ ਸਮੱਸਿਆਵਾਂ ਕੇਂਦਰ ਸਰਕਾਰ ਕੋਲ ਉਠਾਈਆਂ ਜਾਣਗੀਆਂ ਅਤੇ ਸਾਰੇ ਹਿੱਤਧਾਰਕਾਂ ਨਾਲ ਵਿਚਾਰ-ਵਟਾਂਦਰੇ ਮਗਰੋਂ ਹੀ ਅਗਲੀ ਕਾਰਵਾਈ ਹੋਵੇਗੀ। ਜਨ ਔਸ਼ਧੀ ਸਟੋਰਾਂ ਦੀ ਨਿਯਮਤ ਜਾਂਚ ਅਤੇ ਗੈਰ-ਕਾਨੂੰਨੀ ਆਨਲਾਈਨ ਤੇ ਕਾਰਪੋਰੇਟ ਦਵਾਈ ਕਾਰੋਬਾਰ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ। ਬਾਕੀ ਮਸਲਿਆਂ ਲਈ ਸਿਹਤ ਸਕੱਤਰ ਕੁਮਾਰ ਰਾਹੁਲ ਨਾਲ ਜਲਦ ਫਾਲੋਅਪ ਮੀਟਿੰਗ ਹੋਵੇਗੀ। ਐੱਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ, ਸੀਨੀਅਰ ਮੀਤ ਪ੍ਰਧਾਨ ਸੂਦਰਸ਼ਨ ਚੌਧਰੀ, ਜਨਰਲ ਸਕੱਤਰ ਜੀ.ਐੱਸ. ਚਾਵਲਾ, ਵਿੱਤ ਸਕੱਤਰ ਅਮਰਦੀਪ ਸਿੰਘ ਅਤੇ ਜਥੇਬੰਦਕ ਸਕੱਤਰ ਰਾਜੀਵ ਜੈਨ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।