28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਰੂਪਨਗਰ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਜੇਤੂਆਂ ਨੂੰ ਵਿਧਾਇਕ ਚੱਢਾ ਨੇ ਵੰਡੇ ਇਨਾਮ ਬਜਰੂੜ ਵਿਖੇ ਪਹਿਲੀ ਵਾਰ ਸਫਲ ਖੇਡਾਂ ਕਰਵਾਉਣ ਤੇ ਪ੍ਰਬੰਧਕਾਂ ਨੂੰ ਦਿੱਤੀ ਵਧਾਈ

ਨੂਰਪੁਰ ਬੇਦੀ, 28 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੀਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਪਿੰਡ ਬਜਰੂੜ ਦੇ ਖੇਡ ਸਟੇਡੀਅਮ ਵਿਖੇ ਸਫਲਤਾ ਪੂਰਵਕ ਸੰਪੰਨ ਹੋਈਆਂ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼ਮਸ਼ੇਰ ਸਿੰਘ ਦੀ ਅਗਵਾਈ ਵਿਚ ਕਰਵਾਈਆਂ ਗਈਆਂ ਇਹਨਾਂ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 29-10-2026
ਨੂਰਪੁਰ ਬੇਦੀ, 28 ਅਕਤੂਬਰ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੀਆਂ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਅੱਜ ਪਿੰਡ ਬਜਰੂੜ ਦੇ ਖੇਡ ਸਟੇਡੀਅਮ ਵਿਖੇ ਸਫਲਤਾ ਪੂਰਵਕ ਸੰਪੰਨ ਹੋਈਆਂ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼ਮਸ਼ੇਰ ਸਿੰਘ ਦੀ ਅਗਵਾਈ ਵਿਚ ਕਰਵਾਈਆਂ ਗਈਆਂ ਇਹਨਾਂ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਹਲਕਾ ਵਿਧਾਇਕ ਦਿਨੇਸ਼ ਚੱਢਾ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਚੱਢਾ ਨੇ ਕਿਹਾ ਕਿ ਪ੍ਰਬੰਧਕਾਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਪਿੰਡ ਵਿਚ ਕਰਵਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਗਿਆ। ਉਹਨਾਂ ਨੇ ਨੰਨ੍ਹੇ ਖਿਡਾਰੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਆਪ ਸਰਕਾਰ ਨੇ ਪਿੰਡ ਪਿੰਡ ਖੇਡ ਸਟੇਡੀਅਮ ਉਸਾਰ ਕੇ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਹੈ । ਇਸ ਮੌਕੇ ਉਨ੍ਹਾਂ ਨੇ ਖੇਡਾਂ ਲਈ ਨਿੱਜੀ ਤੌਰ ਤੇ 21000 ਦੀ ਰਾਸ਼ੀ ਇਨਾਮ ਵਜੋਂ ਦਿੱਤੀ। ਇਸ ਮੌਕੇ ਬਜਰੂੜ ਦੇ ਸਰਪੰਚ ਨਰਿੰਦਰ ਸਿੰਘ ਨਿੰਦੀ, ਸੁਪਰਡੰਟ ਮਲਕੀਤ ਸਿੰਘ ਭੱਠਲ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਜੀਵ ਕੁਮਾਰ ਤਖਤਗੜ੍ਹ, ਰਾਕੇਸ਼ ਰੌੜੀ ਝੱਜ ਅਤੇ ਐਸ.ਐਮ.ਸੀ ਚੇਅਰਮੈਨ ਨਰਿੰਦਰ ਸਿੰਘ ਧਾਮੀ ਨੇ ਵਿਧਾਇਕ ਚੱਢਾ ਨੂੰ ਜੀ ਆਇਆ ਆਖਿਆ । ਮੁੰਡਿਆਂ ਦੇ ਖੋ ਖੋ ਮੁਕਾਬਲਿਆਂ ਵਿਚ ਨੰਗਲ ਨੇ ਪਹਿਲਾ ਤੇ ਰੋਪੜ ਨੇ ਦੂਜਾ ਸਥਾਨ ਹਾਸਲ ਕੀਤਾ। ਕੁੜੀਆਂ ਵਿਚ ਨੰਗਲ ਨੇ ਪਹਿਲਾ ਤੇ ਚਮਕੌਰ ਸਾਹਿਬ ਨੇ ਦੂਜਾ ਸਥਾਨ ਹਾਸਲ ਕੀਤਾ। ਕਬੱਡੀ ਸਰਕਲ ਸਟਾਈਲ ਵਿਚ ਮੀਆਂ ਪੁਰ ਨੇ ਪਹਿਲਾ ਤੇ ਚਮਕੌਰ ਸਾਹਿਬ ਨੇ ਦੂਜਾ, ਸ਼ਤਰੰਜ ਵਿਚ ਕੁੜੀਆਂ ਵਿਚ ਰੋਪੜ 2 ਨੇ ਪਹਿਲਾ ਤੇ ਝੱਜ ਨੇ ਦੂਜਾ ਸਥਾਨ ਹਾਸਲ ਕੀਤਾ । ਰੱਸਾਕਸ਼ੀ ਮੁੰਡਿਆਂ ਵਿਚ ਤਖਤਗੜ ਨੇ ਪਹਿਲਾ ਤੇ ਚਮਕੌਰ ਸਾਹਿਬ ਨੇ ਦੂਜਾ, ਫੁੱਟਬਾਲ ਮੁੰਡਿਆਂ ਤੇ ਕੁੜੀਆਂ ਵਿਚ ਮੋਰਿੰਡਾ ਨੇ ਪਹਿਲਾ ਤੇ ਤਖ਼ਤਗੜ੍ਹ ਨੇ ਦੂਜਾ ਸਥਾਨ ਹਾਸਲ ਕੀਤਾ । ਮਿੰਨੀ ਹੈਂਡਬਾਲ ਵਿਚ ਰੋਪੜ ਨੇ ਪਹਿਲਾ ਤੇ ਝੱਜ ਨੇ ਦੂਜਾ ਸਥਾਨ ਹਾਸਲ ਕੀਤਾ। ਖੇਡਾਂ ਦੌਰਾਨ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਅੱਵਲ ਆਉਣ ਵਾਲੀਆਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਵਿਚ ਵਧੀਆ ਕਾਰਗੁਜ਼ਾਰੀ ਕਰਨ ਲਈ ਇੰਦਰਜੀਤ ਸਿੰਘ ਬੰਗਾ ਨੂੰ ਵਿਧਾਇਕ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਡਿਤ ਨੀਰਜ ਸ਼ਰਮਾ, ਹਰਜੀਤ ਸਿੰਘ ਸੈਣੀ, ਕਰਮਜੀਤ ਸਿੰਘ ਬੈਂਸ, ਹਰਜੀਤ ਸਿੰਘ ਸੀ.ਐਚ.ਟੀ, ਕਮਿੰਦਰ ਸਿੰਘ ਰੋਪੜ, ਨਰਿੰਦਰਜੀਤ ਸਿੰਘ ਨਿੰਦੀ,ਦਲਜੀਤ ਕੌਰ ਬੰਗਾ , ਜਸਵਿੰਦਰ ਸਿੰਘ ਸਿੱਧੂ, ਮਨਜੋਤ ਸਿੰਘ, ਅਮਰਜੀਤ ਸੈਣੀ, ਜਸਵੀਰ ਸਿੰਘ ਡੂਮੇਵਾਲ, ਸੰਜੀਵ ਕੁਮਾਰ ਮੋਠਾਪੁਰ, ਮੈਡਮ ਸੰਗੀਤਾ ਭੰਡਾਰੀ, ਸੱਜਣ ਸਿੰਘ, ਦਵਿੰਦਰਪਾਲ ਸਿੰਘ, ਦਵਿੰਦਰ ਕੁਮਾਰ, ਮੈਡਮ ਸੀਮਾ ਵਾਸੂਦੇਵ, ਅਮਨਦੀਪ ਕੌਰ, ਰਾਜਿੰਦਰ ਬਿਸ਼ਨੂੰ, ਮਨਜੀਤ ਸਿੰਘ ਮਾਵੀ, ਕਸ਼ਮੀਰੀ ਲਾਲ ਬਜਰੂੜ,ਜਗਜੀਤ ਸਿੰਘ ਜੇ ਈ, ਗੁਰਦੀਪ ਖਾਬੜਾ, ਸਰਬਜੀਤ ਕੌਰ, ਗੁਰਪ੍ਰੀਤ ਸਿੰਘ ਹੈਪੀ, ਅਵਨੀਤ ਚੱਢਾ, ਜਰਨੈਲ ਸਿੰਘ ਨਿੱਕੂਵਾਲ, ਬਲਵਿੰਦਰ ਸਿੰਘ ਮੀਆਂਪੁਰ, ਹਰਪਿੰਦਰ ਸਿੰਘ, ਬਲਜੀਤ ਸਿੰਘ, ਮੈਡਮ ਸੁਨੀਤਾ, ਮੈਡਮ ਅਮਨਪ੍ਰੀਤ ਕੌਰ,ਮੈਡਮ ਕਮਲਜੀਤ ਕੌਰ, ਮੈਡਮ ਹਰਪ੍ਰੀਤ ਕੌਰ, ਲਖਵਿੰਦਰ ਸੈਣੀਮਾਜਰਾ,ਹਰਦੀਪ ਸਿੰਘ ਔਲਖ , ਰਣਜੀਤ ਸਿੰਘ ਔਲਖ, ਰਾਕੇਸ਼ ਭੰਡਾਰੀ, ਗੁਰਮੀਤ ਸਿੰਘ ਧਮਾਣਾ,ਰਾਕੇਸ਼ ਗੋਨੂੰ, ਜਾਗੀਰ ਸਿੰਘ ਭੱਠਲ, ਨਰਿੰਦਰ ਸਿੰਘ,ਦਲੀਪ ਭੂਰੜੇ, ਦਵਿੰਦਰ ਗਰਦਲਾ, ਮਨਦੀਪ ਸਿੰਘ, ਗੁਰਪ੍ਰੀਤ ਕੈਬੋ, ਵਿਕਰਮ ਸ਼ਰਮਾ, ਪਵਨ ਦਬੁੜ, ਫੁਲੇਸ਼ਵਰ ਕੁਮਾਰ,ਗੁਰਵਿੰਦਰ ਕੌਰ ਬਜਰੂੜ, ਪੂਜਾ ਚੱਢਾ, ਮੀਨਾ ਰਾਣੀ ਮੋਰਿੰਡਾ, ਅਮਰੀਕ ਕੌਰ, ਅਰਵਿੰਦਰ ਕੌਰ, ਗਗਨਦੀਪ ਕੌਰ , ਸਮੇਤ ਹੋਰਨਾਂ ਨੇ ਖੇਡਾਂ ਨੂੰ ਸਫਲ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰ ਦੀ ਨਾਜਾਇਜ਼ ਉਸਾਰੀ ’ ਤੇ ਪੁਲਿਸ ਅਤੇ ਨਗਰ ਕੌਂਸਲ ਨੇ ਕੀਤੀ ਸਾਂਝੀ ਕਾਰਵਾਈ 42 ਐਫ.ਆਈ.ਆਰਾਂ. ਵਾਲੇ ਮੁਲਜ਼ਮ ਦੀ... ਅਗਲੀ ਖ਼ਬਰ ਆਰਬੀਯੂ ਦੇ ਯੂ . ਐਸ . ਐਮ . ਐਸ . ਵਲੋਂ ਵਿੱਤੀ ਸਾਖਰਤਾ ਬਾਰੇ ਗੈੱਸਟ ਲੈਕਚਰ ਕਰਵਾਇਆ ਵਿੱਤੀ ਯੋਜਨਾਬੰਦੀ, ਨਿਵੇਸ਼ ਦੇ ਜੋ...
Ad Position 24