03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਗ਼ੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਇਲਾਕਾ ਸੰਘਰਸ਼ ਕਮੇਟੀ ਦਾ ਵਫ਼ਦ ਵਿਧਾਇਕ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 03-02-2026
ਰੂਪਨਗਰ, 2 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਸਥਾਨਕ ਵਿਧਾਇਕ ਦਿਨੇਸ਼ ਚੱਢਾ ਨੂੰ ਇਲਾਕਾ ਸੰਘਰਸ਼ ਕਮੇਟੀ ਦਾ ਇਕ ਡੈਪੂਟੇਸ਼ਨ ਪ੍ਰਧਾਨ ਹਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਮਿਲਿਆ, ਜਿਸ ਵਿਚ ਮੰਗ ਕੀਤੀ ਗਈ ਕਿ ਇਲਾਕੇ ਵਿਚ ਹੋ ਰਹੀ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਰੋਕਿਆ ਜਾਵੇ | ਇਸ ਮੌਕੇ ਡੈਪੂਟੇਸ਼ਨ ਵਿਚ ਸ਼ਾਮਿਲ ਟਿੱਕਾ ਜਯਵੀਰ ਚੰਦ ਭਲਾਣ, ਐਡਵੋਕੇਟ ਵਿਸ਼ਾਲ ਸੈਣੀ, ਸਾਬਕਾ ਸਰਪੰਚ ਰਘਵੀਰ ਸਿੰਘ ਬੇਲਾ, ਕਾਮਰੇਡ ਸੁਰਜੀਤ ਸਿੰਘ ਢੇਰ ਵੀ ਨਾਲ ਸਨ | ਮੰਗ ਪੱਤਰ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਵਿਧਾਇਕ ਨੂੰ ਦਿੱਤਾ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਇਲਾਕੇ ਦੇ ਵਿਚ ਧੜੱਲੇ ਨਾਲ ਗੈਰ ਕਾਨੂੰਨੀ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਨਾਲ ਇਲਾਕੇ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਲੋਕਾਂ ਦੀਆਂ ਉਪਜਾਊ ਜਮੀਨਾਂ ਖਤਮ ਹੋ ਜਾਣਗੀਆਂ, ਕੁਦਰਤੀ ਵਾਤਾਵਰਨ ਤਬਾਹ ਹੋ ਜਾਵੇਗਾ | ਇਸ ਲਈ ਸਥਾਨਕ ਵਿਧਾਇਕ ਇਸ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਪੁਖ਼ਤਾ ਕਦਮ ਚੁੱਕੇ | ਮੰਗ ਪੱਤਰ ਵਿਚ ਮੰਗ ਕੀਤੀ ਗਈ ਕਿ ਜੋ ਜਗ੍ਹਾ ਸਰਕਾਰ ਵਲੋਂ ਨਿਸ਼ਚਿਤ ਕੀਤੀ ਗਈ ਉੱਥੇ ਦਿਨ ਵਿੱਚ ਹੀ ਮਾਈਨਿੰਗ ਕੀਤੀ ਜਾਵੇ | ਕਾਨੂੰਨ ਮੁਤਾਬਿਕ ਮਾਈਨਿੰਗ ਹੋਵੇ ਤਾਂ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ | ਪਰ ਮਾਈਨਿੰਗ ਮਾਫੀਆ ਰਾਤ ਨੂੰ ਮਾਈਨਿੰਗ ਕਰਕੇ ਸਰਕਾਰ ਨੂੰ ਵੀ ਵੱਡੇ ਪੱਧਰ ਤੇ ਚੂਨਾ ਲਾ ਰਿਹਾ ਤੇ ਪਿੰਡਾਂ ਦੇ ਲੋਕਾਂ ਦਾ ਬਹੁਤ ਹੀ ਨੁਕਸਾਨ ਹੋ ਰਿਹਾ ਹੈ | ਇਸ ਮੌਕੇ ਤੇ ਵਿਧਾਇਕ ਨੇ ਡੈਪੂਟੇਸ਼ਨ ਨਾਲ ਲੰਬੀ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਪ੍ਰਸ਼ਾਸਨ ਨਾਲ ਸਲਾਹ ਮਸ਼ਵਰਾ ਕਰਕੇ ਇਸ ਮਾਈਨਿੰਗ ਨੂੰ ਰੋਕਣ ਲਈ ਆਪਣੇ ਯਤਨ ਜਾਰੀ ਰੱਖਣਗੇ | ਇਸ ਤੋਂ ਬਾਅਦ ਜੇਕਰ ਮਾਈਨਿੰਗ ਗੈਰ ਕਾਨੂੰਨੀ ਮਾਈਨਿੰਗ ਨਹੀਂ ਰੁਕਦੀ ਤਾਂ ਇਲਾਕਾ ਸੰਘਰਸ਼ ਕਮੇਟੀ ਆਪਣੀ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਸੰਘਰਸ਼ ਦਾ ਤੈਅ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਚਾਈਨਾ ਡੋਰ ਖਿਲਾਫ਼ ਛਾਪੇਮਾਰੀ
Ad Position 24