02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਵਿਖੇ ਰੇਡੀਓਲੋਜੀ ਦੇ ਉੱਭਰਦੇ ਰੁਝਾਨਾਂ ਬਾਰੇ ਇਕ ਰੋਜ਼ਾ ਸੀ. ਐਮ. ਈ. ਕਰਵਾਈ

ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਲੋਂ ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼ ਦੇ ਡਿਪਾਰਟਮੈਂਟ ਆਫ਼ ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਟੈਕਨਾਲੋਜੀ ਵੱਲੋਂ ਇੰਡੀਅਨ ਸੋਸਾਇਟੀ ਆਫ਼ ਰੇਡੀਓਗ੍ਰਾਫਰਜ਼ ਐਂਡ ਟੈਕਨੋਲੋਜਿਸਟਸ ਦੇ ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ ‘ਰੇਡੀਓਲੋਜੀ ਵਿਚ ਉੱਭਰਦੇ ਰੁਝਾਨ’ ਵਿਸ਼ੇ ’ਤੇ ਇਕ ਰੋਜ਼ਾ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ (ਸੀ. ਐੱਮ.

Ad Position 21
No active advertisement
ਅਜੀਤ ਡੈਸਕ 03-11-2026
ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਵਲੋਂ ਯੂਨੀਵਰਸਿਟੀ ਸਕੂਲ ਆਫ਼ ਅਲਾਈਡ ਹੈਲਥ ਸਾਇੰਸਿਜ਼ ਦੇ ਡਿਪਾਰਟਮੈਂਟ ਆਫ਼ ਮੈਡੀਕਲ ਰੇਡੀਓਲੋਜੀ ਐਂਡ ਇਮੇਜਿੰਗ ਟੈਕਨਾਲੋਜੀ ਵੱਲੋਂ ਇੰਡੀਅਨ ਸੋਸਾਇਟੀ ਆਫ਼ ਰੇਡੀਓਗ੍ਰਾਫਰਜ਼ ਐਂਡ ਟੈਕਨੋਲੋਜਿਸਟਸ ਦੇ ਚੰਡੀਗੜ੍ਹ ਚੈਪਟਰ ਦੇ ਸਹਿਯੋਗ ਨਾਲ ‘ਰੇਡੀਓਲੋਜੀ ਵਿਚ ਉੱਭਰਦੇ ਰੁਝਾਨ’ ਵਿਸ਼ੇ ’ਤੇ ਇਕ ਰੋਜ਼ਾ ਕੰਟੀਨਿਊਇੰਗ ਮੈਡੀਕਲ ਐਜੂਕੇਸ਼ਨ (ਸੀ. ਐੱਮ. ਈ.) ਪ੍ਰੋਗਰਾਮ ਕਰਵਾਇਆ। ਇਹ ਸਮਾਗਮ ਯੂਨੀਵਰਸਿਟੀ ਦੇ ਚਾਂਸਲਰ ਐਨ. ਐਸ. ਰਿਆਤ ਦੀ ਅਗਵਾਈ ਹੇਠ ਹੋਇਆ। ਪ੍ਰੋਗਰਾਮ ਦੌਰਾਨ ਮੈਡੀਕਲ ਇਮੇਜਿੰਗ ਵਿਚ ਨਵੀਆਂ ਤਕਨੀਕਾਂ, ਨਿਦਾਨ ਦੀ ਸ਼ੁੱਧਤਾ, ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਗੁਣਵੱਤਾ ਭਰੋਸਾ, ਰੇਡੀਏਸ਼ਨ ਸੁਰੱਖਿਆ ਅਤੇ ਮਰੀਜ਼-ਕੇਂਦਰਿਤ ਸਿਹਤ ਸੇਵਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਐਸੋਸੀਏਟ ਪ੍ਰੋਫੈਸਰ ਸ੍ਰੀਮਤੀ ਬਲਵਿੰਦਰ ਕੇ. ਥਾਪਾ ਨੇ ਚੇਅਰਪਰਸਨ ਦੀ ਭੂਮਿਕਾ ਨਿਭਾਈ। ਆਈ. ਐੱਸ. ਆਰ. ਟੀ. ਚੰਡੀਗੜ੍ਹ ਦੇ ਮਾਹਿਰ ਬੁਲਾਰਿਆਂ ਸੁਸ਼੍ਰੀ ਨੇਹਾ ਪੋਸਵਾਲ, ਜੋਗਿੰਦਰ ਸਿੰਘ, ਵਿਵੇਕ ਸ਼ਰਮਾ ਤੇ ਅਮਿਤ ਨੇ ਡਿਜੀਟਲ ਰੇਡੀਓਗ੍ਰਾਫੀ, ਸੀ. ਟੀ., ਐੱਮ. ਆਰ. ਆਈ., ਡੈਕਸਾ ਤੇ ਇਮੇਜਿੰਗ ਵਿਚ ਏ. ਆਈ. ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਏ. ਐੱਸ. ਚਾਵਲਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਸਿੱਖਿਆ ਨੂੰ ਕਲਾਸਰੂਮ ਤੋਂ ਅੱਗੇ ਲਿਜਾ ਕੇ ਵਿਹਾਰਕ ਗਿਆਨ ਨਾਲ ਜੋੜਨਾ ਜ਼ਰੂਰੀ ਹੈ। ਮੁੱਖ ਮਹਿਮਾਨ ਡਾ. ਐਸ. ਸੀ. ਬਾਂਸਲ ਨੇ ਵੀ ਰੇਡੀਓਲੋਜੀ ਅਤੇ ਇਮੇਜਿੰਗ ਤਕਨਾਲੋਜੀ ਦੇ ਖੇਤਰ ਵਿਚ ਨਵੀਨਤਾ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇ ਸ ਮੌਕੇ ਸ੍ਰੀਮਤੀ ਅੰਕੁਸ਼ ਸ਼ਰਮਾ, ਸ਼ੈਨਾ ਵਰਮਾ, ਸ੍ਰੀ ਮੇਹਰਾਨ ਰਿਸ਼ੀ ਅਤੇ ਸੀ. ਈ. ਓ. ਸ੍ਰੀ ਵਿਮਲ ਮਨਹੋਤਰਾ ਨੇ ਸਹਿਯੋਗ ਦਿੱਤਾ। ਪੋਸਟਰ ਤੇ ਮਾਡਲ ਪੇਸ਼ਕਾਰੀ ਮੁਕਾਬਲਿਆਂ ਦੇ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਪ੍ਰੋਗਰਾਮ ਦਾ ਤਾਲਮੇਲ ਸੁਸ਼੍ਰੀ ਹਸ਼ਮਤ ਬਿਲਾਲ ਤੇ ਸ੍ਰੀ ਯਾਸਿਰ ਅਹਿਮਦ ਡਾਰ ਨੇ ਕੀਤਾ। ਇਸ ਤੋਂ ਇਲਾਵਾ ਡਾ. ਸਲੋਨੀ, ਡਾ. ਹਰਸਿਮਰਨ, ਡਾ. ਖੁਸ਼ਬੂ, ਹਰਪ੍ਰੀਤ ਕੌਰ, ਸ੍ਰੀਮਤੀ ਰਮਨਦੀਪ ਕੌਰ, ਸੁਸ਼੍ਰੀ ਸੁਮੋਨਝਾ ਅਤੇ ਸੁਸ਼੍ਰੀ ਜ਼ਮੀਰਾ ਨੇ ਵੀ ਸਹਿਯੋਗ ਦਿੱਤਾ। ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ, ਦਫ਼ਤਰੀ ਅਤੇ ਗੈਰ-ਅਧਿਆਪਨ ਅਮਲੇ ਤੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਸਫ਼ਾਈ ਵਿਵਸਥਾ ਲਈ ਨਗਰ ਕੌਂਸਲ ਵਲੋਂ ਵਿਸ਼ੇਸ਼ ਟੀਮਾਂ ਦਾ ਗਠਨ ਅਗਲੀ ਖ਼ਬਰ ਟਿਕਟ ਮਿਲਣ ’ਤੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦਾ ਝਾਂਡੀਆਂ ਕਲਾਂ ਦੇ ਪਿੰਡ ਵਾਸੀਆਂ ਵਲੋਂ ਸਨਮਾਨ
Ad Position 24