ਬਿਜਲੀ ਸਪਲਾਈ ਬੰਦ ਰਹੇਗੀ
ਅਜੀਤ ਡੈਸਕ
03-02-2026
ਨੰਗਲ, (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੰਗਲ ਵਲੋਂ ਅੱਜ ਮੰਗਲਵਾਰ ਨੂੰ ਜਨਰਲ ਮੈਂਟੀਨੈਂਸ ਕਾਰਨ ਸਵੇਰੇ 10:00 ਵਜੇ ਤੋਂ ਦੁਪਹਿਰ 4.00 ਵਜੇ ਤੱਕ 11 ਕੇ. ਵੀ. ਜਵਾਹਰ ਮਾਰਕੀਟ ਫੀਡਰ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ | ਇਹ ਜਾਣਕਾਰੀ ਵਿਭਾਗ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਸੰਚਾਲਨ ਉਪ-ਮੰਡਲ ਨੰਗਲ ਨੇ ਦਿੰਦਿਆਂ ਦੱਸਿਆ ਕਿ ਉਕਤ ਫੀਡਰ ਅਧੀਨ ਆਉਂਦੇ ਇਹ ਇਲਾਕੇ ਜਵਾਹਰ ਮਾਰਕੀਟ, ਐੱਮ.ਪੀ. ਦੀ ਕੋਠੀ, ਮੈਦਾ ਮਾਜਰਾ, ਮਾਣਕਪੁਰ, ਮੇਘਪੁਰ, ਡੁਕਲੀ, ਪੱਟੀ ਉਪਰਲੀ, ਰਾਏਪੁਰ, ਬੰਦਲੈਹੜੀ, ਬ੍ਰਹਮਪੁਰ ਉਪਰਲਾ, ਅਜੌਲੀ, ਦਬਖੇੜਾ ਅੱਪਰ, ਜਾਂਦਲਾ, ਭਾਲੋਵਾਲ ਆਦਿ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ | ਇਸ ਸ਼ਟਡਾਉਨ ਦਾ ਸਮਾਂ ਘਟਾਇਆ ਜਾਂ ਵਧਾਇਆ ਵੀ ਜਾ ਸਕਦਾ ਹੈ | ਮੌਸਮ ਖਰਾਬ ਹੋਣ ਦੀ ਸਥਿਤੀ ਵਿਚ ਇਹ ਸ਼ਟਡਾਉਨ ਕੈਂਸਲ ਵੀ ਕੀਤੀ ਜਾ ਸਕਦੀ ਹੈ | ਉਨ੍ਹਾਂ ਇਸ ਦਿਨ ਲਈ ਹੋਣ ਵਾਲੀ ਪਰੇਸ਼ਾਨੀ ਲਈ ਆਮ ਜਨਤਾ ਤੋਂ ਸਹਿਯੋਗ ਦੀ ਮੰਗ ਕੀਤੀ |