ਸ੍ਰੀ ਅਨੰਦਪੁਰ ਸਾਹਿਬ, 3 ਫਰਵਰੀ (ਕਰਨੈਲ ਸਿੰਘ)-ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿਖੇ ਅੱਜ ਅੰਤਰ-ਸਕੂਲ ਮੁਕਾਬਲੇ ਕਰਵਾਏ ਜਾਣਗੇ | ਇਨ੍ਹ ਾਂ ਮੁਕਾਬਲਿਆਂ 'ਚ ਸ੍ਰੀ ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਨੰਗਲ, ਕੀਰਤਪੁਰ ਸਾਹਿਬ, ਰੂਪਨਗਰ, ਹਿਮਾਚਲ ਦੇ ਨਾਲਾਗੜ , ਊਨਾ ਆਦਿ ਇਲਾਕਿਆਂ ਦੇ ਲਗਪਗ 50 ਸਕੂਲਾਂ ਤੋਂ 800 ਦੇ ਕਰੀਬ ਵਿਦਿਆਰਥੀ ਭਾਗ ਲੈ ਰਹੇ ਹਨ | ਕਾਲਜ ਦੇ ਪਿ੍ੰਸੀਪਲ ਡਾ. ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਤ ਹੈ ਅਤੇ ਨੈਕ ਬੈਂਗਲੋਰ ਵਲੋਂ 'ਏ' ਗਰੇਡ ਨਾਲ ਪ੍ਰਮਾਣਿਤ ਹੈ | ਉਨ੍ਹਾਂ ਦੱਸਿਆ ਕਿ ਇਹ ਅੰਤਰ-ਸਕੂਲ ਮੁਕਾਬਲੇ ਕਾਲਜ ਦੀ ਇਨੋਵੇਸ਼ਨ ਕੌਂਸਲ, ਇੰਡੀਅਨ ਨੌਲੇਜ਼ ਸਿਸਟਮ ਸੈੱਲ ਵਲੋਂ ਰੋਟਰੀ ਕਲੱਬ ਰੂਪਨਗਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ | ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ ਗਰੁੱਪ ਸ਼ਬਦ ਗਾਇਨ, ਦਸਤਾਰ ਬੰਦੀ, ਲੋਕ ਗੀਤ, ਸੋਲੋ ਗਾਇਨ, ਪੋਸਟਰ ਤਿਆਰ ਕਰਨਾ ਅਤੇ ਚਿੱਤਰਕਾਰੀ, ਰੰਗੋਲੀ, ਕਵਿਤਾ ਉਚਾਰਨ, ਭਾਸ਼ਣ ਪ੍ਰਤੀਯੋਗਤਾ, ਪ੍ਰਸ਼ਨੋਤਰੀ, ਨਿਬੰਧ ਲੇਖਨ, ਸਲੋਗਨ ਲੇਖਨ, ਯੋਗ ਅਭਿਆਸ, ਮਾਡਲ ਮੇਕਿੰਗ ਅਤੇ ਗਣਿਤ ਓਲੰਪਿਆਡ ਵਰਗੀਆਂ ਅਨੇਕਾਂ ਪ੍ਰਤੀਯੋਗਤਾਵਾਂ ਕਰਵਾਈਆਂ ਜਾ ਰਹੀਆਂ ਹਨ | ਇਹ ਮੁਕਾਬਲੇ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਦੀ ਦੇਖ ਰੇਖ 'ਚ ਸੁਚੱਜੇ ਅਤੇ ਸਫਲ ਢੰਗ ਨਾਲ ਕਰਵਾਏ ਜਾ ਰਹੇ ਹਨ | ਕਾਲਜ ਪ੍ਰਬੰਧਕਾਂ ਵਲੋਂ ਇਲਾਕੇ ਦੇ ਪਿ੍ੰਸੀਪਲਾਂ, ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਗਈ ਕੇ ਉਹ ਵੱਧ ਚੜ੍ਹ ਕੇ ਆਪਣੇ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ 'ਚ ਲੈ ਕੇ ਆਉਣ ਤਾਂ ਜੋ ਵਿਦਿਆਰਥੀ ਆਪਣੀ ਪ੍ਰਤਿਭਾ ਦੇ ਜ਼ੌਹਰ ਦਿਖਾ ਸਕਣ | 03ਆਰਪੀਆਰ13