19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ੍ਰੀ ਵਿਸ਼ਵਕਰਮਾ ਸਭਾ ਵਲੋਂ ਇਕੱਤਰਤਾ

Ad Position 21
No active advertisement
ਅਜੀਤ ਡੈਸਕ 05-02-2026

ਮੋਰਿੰਡਾ, 4 ਫਰਵਰੀ (ਤਰਲੋਚਨ ਸਿੰਘ ਕੰਗ)-ਸ੍ਰੀ ਵਿਸ਼ਵਕਰਮਾ ਸਭਾ ਰਜਿ. ਮੋਰਿੰਡਾ ਤੇ ਬਾਬਾ ਵੈੱਲਫੇਅਰ ਸੁਸਾਇਟੀ ਮੋਰਿੰਡਾ ਵਲੋਂ ਮੋਰਿੰਡਾ ਫ਼ਤਿਹ ਦਿਵਸ ਮਨਾਉਣ ਸਬੰਧੀ ਇਕੱਤਰਤਾ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਸੱਲ੍ਹ ਨੇ ਦੱਸਿਆ ਕਿ ਮਿਤੀ 12 ਫਰਵਰੀ 2026 ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਮੋਰਿੰਡਾ ਫ਼ਤਹਿ ਦਿਵਸ ਮਨਾਇਆ ਜਾਵੇਗਾ | ਮੋਰਿੰਡਾ ਫ਼ਤਿਹ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਸਵਰਨ ਸਿੰਘ ਬਾਠ ਢੰਗਰਾਲੀ ਨੇ ਦੱਸਿਆ ਕਿ ਰਣ ਸਿੰਘ ਅਤੇ ਦਲ ਸਿੰਘ ਉਰਫ਼ ਦਇਆ ਸਿੰਘ ਨੇ ਜਾਨੀ ਖ਼ਾਨ ਤੇ ਮਾਨੀ ਖ਼ਾਨ ਨੂੰ ਮਾਰ ਕੇ ਮੋਰਿੰਡਾ ਫ਼ਤਿਹ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ | ਉਨ੍ਹਾਂ ਦੱਸਿਆ ਕਿਸ੍ਰੀ ਵਿਸ਼ਵਕਰਮਾ ਸਭਾ ਤੇ ਬਾਬਾ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਵਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੋਰਿੰਡਾ ਫ਼ਤਿਹ ਦਿਵਸ ਸਬੰਧੀ ਕਰਵਾਏ ਜਾ ਰਹੇ ਸਮਾਗਮ ਵਿਚ ਜ਼ਰੂਰ ਸ਼ਿਰਕਤ ਕਰਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਗੋਗੀ, ਅਵਤਾਰ ਸਿੰਘ ਏ.ਐੱਸ., ਦਰਸ਼ਨ ਸਿੰਘ, ਅਮਰੀਕ ਸਿੰਘ ਡੱਫੂ, ਗੁਰਦੀਪ ਸਿੰਘ ਕਾਲਾ, ਸੁਖਵਿੰਦਰ ਸਿੰਘ ਧੰਨਾ, ਗੁਰਬਚਨ ਸਿੰਘ ਰੀਹਲ, ਰਵਿੰਦਰ ਸਿੰਘ ਡੱਫੂ, ਗੋਪਾਲ ਚੰਦ, ਦਰਸ਼ਨ ਸਿੰਘ, ਸੰਗਤ ਸਿੰਘ ਭਾਮੀਆਂ, ਸੋਨੂੰ ਖੁਰਲ, ਗੁਰਇੰਦਰ ਸਿੰਘ ਸੋਨੀ, ਬਲਵਿੰਦਰ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਫੈਡਰੇਸ਼ਨ ਵਲੋਂ ਡਾ. ਮਨਪ੍ਰੀਤ ਕੌਰ ਦਾ ਸਨਮਾਨ ਅਗਲੀ ਖ਼ਬਰ 48ਵਾਂ ਬਾਬਾ ਪੱਲ੍ਹਾ ਹਾਕੀ ਗੋਲਡ ਕੱਪ ਉਮਰਾ (ਹਰਿਆਣਾ) ਦੀ ਝੋਲੀ
Ad Position 24