19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਵਰਲਡ ਕੈਂਸਰ ਜਾਗਰੂਕਤਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 05-02-2026
ਪੁਰਖਾਲੀ, 4 ਫਰਵਰੀ (ਅੰਮਿ੍ਤਪਾਲ ਸਿੰਘ ਬੰਟੀ)-ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੰਦਰੁਸਤ ਪੰਜਾਬ ਸਿਹਤ ਕੇਂਦਰ ਪੁਰਖਾਲੀ ਵਿਖੇ ਵਰਲਡ ਕੈਂਸਰ ਦਿਵਸ ਮਨਾਇਆ ਗਿਆ | ਇਸ ਮੌਕੇ ਐੱਸ. ਆਈ. ਜਗਦੀਸ਼ ਸਿੰਘ, ਐੱਲ. ਐੱਚ. ਵੀ ਪ੍ਰੋਮਿਲਾ ਦੇਵੀ, ਸੀ. ਐੱਚ. ਓ. ਰਾਜਪਾਲ ਕੌਰ ਅਤੇ ਹੈਲਥ ਵਰਕਰ ਵਿਸ਼ਾਲ ਮੋਹਨ ਸ਼ਰਮਾ ਅਤੇ ਏ. ਐੱਨ. ਐੱਮ. ਹਰਜੀਤ ਕੌਰ ਨੇ ਆਪਣੇ ਆਪਣੇ ਭਾਸ਼ਣ 'ਚ ਦੱਸਿਆ ਕਿ ਇਸ ਦਿਵਸ ਦਾ ਮੁੱਖ ਉਦੇਸ਼ ਕੈਂਸਰ ਦੇ ਕਾਰਣਾਂ ਇਲਾਜ ਅਤੇ ਰੋਕਥਾਮ ਬਾਰੇ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਨੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਵਿਭਾਗ ਨੇ ਕੈਂਸਰ ਜਾਗਰੂਕਤਾ ਲਈ ਵਿਸ਼ੇਸ਼ ਕਦਮ ਚੁੱਕੇ ਹਨ ਅਤੇ ਲੋਕਾਂ ਨੂੰ ਸਮੇਂ ਸਿਰ ਪਰੀਖਣ, ਸਿਹਤਮੰਦ ਜੀਵਨ ਸੈਲੀ, ਅਤੇ ਰੋਗ ਤੋਂ ਬਚਾਅ ਲਈ ਸਲਾਹ ਦਿੱਤੀ ਜਾ ਰਹੀ ਹੈ | ਇਹ ਦਿਨ ਲੋਕਾਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਤੇ ਜਾਗਰੂਕ ਹੋਣਾ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਇਹ ਰੋਗ ਸਿਗਰਟਨੋਸ਼ੀ, ਸ਼ਰਾਬ ਸੇਵਨ ਅਤੇ ਅਸੰਤੁਲਿਤ ਭੋਜਨ ਕੈਂਸਰ ਦੇ ਮੁੱਖ ਕਾਰਨ ਹਨ | ਇਸ ਮੌਕੇ ਮਮਤਾ ਦਿਵਸ ਵੀ ਮਨਾਇਆ ਗਿਆ, ਜਿਸ ਦੌਰਾਨ ਅÏਰਤਾਂ ਤੇ ਬੱਚਿਆਂ ਦੇ ਟੀਕੇ ਵੀ ਲਗਾਏ ਗਏ |
Ad Position 22
No active advertisement
ਪਿਛਲੀ ਖ਼ਬਰ ਦੁੱਧ ਉਤਪਾਦਕਾਂ ਦੀ ਮੀਟਿੰਗ ਅੱਜ <br/> ਅਗਲੀ ਖ਼ਬਰ ਮੈਡੀਕਲ ਫੈਡਰੇਸ਼ਨ ਵਲੋਂ ਡਾ. ਮਨਪ੍ਰੀਤ ਕੌਰ ਦਾ ਸਨਮਾਨ
Ad Position 24