19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸੰਸਥਾ ਵਿਚੋਂ ਪੜ੍ਹ ਕੇ, ਪ੍ਰਵਾਨ ਚੜ੍ਹੇ ਵਿਦਿਆਰਥੀਆਂ ਨਾਲ ਰੂ-ਬਰੂ <br/>

Ad Position 21
No active advertisement
ਅਜੀਤ ਡੈਸਕ 05-02-2026
ਸ੍ਰੀ ਚਮਕੌਰ ਸਾਹਿਬ, 4 ਫਰਵਰੀ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਅਤੇ ਡਰੀਂਮਲੈਂਡ ਪਬਲਿਕ ਸਕੂਲ (ਸਿੱਖਿਆ-ਸੰਸਥਾਵਾਂ) ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਦੀ ਇਕੱਤਰਤਾ ਵਿਚ ਸੰਸਥਾ ਦੇ ਪ੍ਰਵਾਨ ਚੜ੍ਹੇ ਵਿਦਿਆਰਥੀਆਂ ਨਾਲ ਰੂਬਰੂ ਕਰਵਾਈ ਗਈ | ਮਾਰਚ 2003 ਅਤੇ 2004 ਵਿਚ +2 ਪਾਸ ਕਰਕੇ ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚ, ਦਰਜਨਾਂ ਵਰਿ੍ਹਆਂ ਤੋਂ ਰਹਿ ਰਹੇ ਪਵਿੱਤਰ ਸਿੰਘ, ਇਕਬਾਲ ਜੀਤ ਸਿੰਘ ਅਤੇ ਅਮਰਬੀਰ ਬਾਗੀ ਹੋਰਾਂ ਨੂੰ , ਫੁੱਲਾਂ ਦੀ ਵਰਖਾ ਅਤੇ ਤਾੜੀਆਂ ਦੀ ਗੜਗੜਾਹਟ ਦੌਰਾਨ, ਸੰਸਥਾ ਦੇ ਗੇਟ ਤੋਂ 'ਲਾਲ ਗਲੀਚੇ' 'ਤੇ, ਹਾਲ ਕਮਰੇ ਵਿਚ ਲਿਆਂਦਾ ਗਿਆ | ਇਸ ਤੋਂ ਪਹਿਲਾਂ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਕਲਾਸ-ਕਮਰਿਆਂ ਨੂੰ ਸਿੱਜਦਾ ਕੀਤਾ ਅਤੇ ਇਮਾਰਤਾਂ ਨੂੰ ਨਿਹਾਰਿਆ | ਸੰਸਥਾ ਦੀ ਨਿਰਦੇਸ਼ਕ ਅਮਨਦੀਪ ਕੌਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ 'ਖ਼ੁਸ਼ਆਮਦੀਦ' ਕਹਿੰਦਿਆਂ, ਇਸ ਗੱਲ 'ਤੇ ਮਾਣ ਕੀਤਾ, ਕਿ ਇਹ ਸੰਸਥਾ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ-ਨਾਲ ਜ਼ਿੰਦਗੀ ਜਿਊਣ ਦਾ ਅਦਬ ਵੀ ਸਿਖਾਉਂਦੀ ਹੈ, ਇਹ ਵਿਦਿਆਰਥੀ, ਪ੍ਰੇਰਨਾਂ ਦੀਆਂ ਜਿਊਾਦੀਆਂ ਮਿਸਾਲਾਂ ਬਣ ਕੇ ਆਏ ਹਨ | ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਹੋਰਾਂ ਨੇ ਦੱਸਿਆ, ਕਿ ਕੱਲ੍ਹ ਵਾਂਗੂੰ ਯਾਦ ਹੈ ਜਦੋਂ ਇਹ ਵਿਦਿਆਰਥੀ ਸੰਸਥਾ ਵਿਚ ਦਾਖਲ ਹੋਏ ਸਨ | ਇਹ ਵਿਦਿਆਰਥੀ ਸੰਸਥਾ ਨਾਲ ਜ਼ਜ਼ਬਾਤੀ ਰਿਸ਼ਤਾ ਰੱਖਦੇ ਆਏ ਹਨ, ਜ਼ਿੰਦਗੀ ਵਿਚ ਪ੍ਰਵਾਨ ਚੜ੍ਹਕੇ ਸਾਡਾ ਮਾਣ ਬਣੇ ਹਨ | ਉਨ੍ਹਾਂ ਨੇ ਆਪਣੀਆਂ ਪੜ੍ਹਨ ਸਮੇਂ ਦੀਆਂ ਯਾਦਾਂ ਤਾਜ਼ਾ ਕੀਤੀਆਂ, ਆਪਣੇ ਅਧਿਆਪਕਾਂ ਨੂੰ ਯਾਦ ਕੀਤਾ ਤੇ ਸਮੇਂ-ਸਮੇਂ 'ਤੇ ਵਿਦਿਆਰਥੀਆਂ ਨੂੰ ਖੂਬ ਹਸਾਇਆ | ਇਸ ਮੌਕੇ ਪ੍ਰਸਿੱਧ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਨੇ ਵੀ ਸੰਬੋਧਨ ਕੀਤਾ | ਮਹਿਮਾਨ ਵਿਦਿਆਰਥੀ ਅਮਰਬੀਰ ਬਾਗੀ ਅਤੇ ਕੁੰਵਰਜੀਤ ਨੇ ਗੀਤ ਸੁਣਾਏ | ਮਾਣ/ਸਨਮਾਨ ਦੀ ਰਸਮ ਹੋਈ | ਇਸ ਸਮੇਂ ਪਿ੍ੰਸੀਪਲ ਕਰਨਜੋਤ ਕੌਰ ਤੋਂ ਇਲਾਵਾ ਦਰਜਨਾ ਸਟਾਫ਼ ਮੈਂਬਰ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਉਪ ਮੁੱਖ ਮੰਤਰੀ ਤੇ ਲੋਕ ਨਿਰਮਾਣ ਮੰਤਰੀ ਨੇ ਸ੍ਰੀ ਰਾਧਾ ਕਿ੍ਸ਼ਨ ਮੰਦਰ ਕੋਟਲਾ ਕਲਾਂ ਊਨਾ ਦੇ ਸਾਲਾਨਾ ਮਹਾਂ ਸੰਮੇਲਨ 'ਚ... ਅਗਲੀ ਖ਼ਬਰ ਗ੍ਰਾਮ ਪੰਚਾਇਤ ਭਲਿਆਣ ਵਲੋਂ ਪਿੰਡ ਦੀ ਧੀ ਵਿਆਹ ਮੌਕੇ ਸ਼ਗਨ ਭੇਟ <br/>
Ad Position 24