19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਆਸਪੁਰ 'ਚ 72 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਜਾਰੀ <br/>

Ad Position 21
No active advertisement
32 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੀ ਫਿਰਨੀ ਦੇ ਨਿਰਮਾਣ ਦੀ ਸ਼ੁਰੂਆਤ ਦੌਰਾਨ ਸੈਣੀ ਭਲਾਈ ਬੋਰਡ ਪੰਜਾਬ ਦੇ ਜੁਝਾਰ ਸਿੰਘ ਮੁਲਤਾਨੀ ਦੇ ਨਾਲ ਸਥਾਨਕ ਸਰਪੰਚ ਤੇ ਮੁਹਤਬਰ | ਤਸਵੀਰ: ਬਾਵਾ <br/> 05-02-2026
ਭਰਤਗੜ੍ਹ, 4 ਫਰਵਰੀ (ਜਸਬੀਰ ਸਿੰਘ ਬਾਵਾ)-ਭਾਖੜਾ ਨਹਿਰ ਦੇ ਲਹਿੰਦੇ ਪਾਸੇ ਵਸਦੇ ਪਿੰਡ ਆਸਪੁਰ 'ਚ 16 ਫੁੱਟ ਚੌੜੀ ਅਤੇ 600 ਮੀਟਰ ਲੰਬੀ ਫਿਰਨੀ ਦੇ ਨਿਰਮਾਣ ਦੀ ਸ਼ੁਰੂਆਤ ਸਥਾਨਕ ਮੁਹਤਬਰਾਂ ਦੀ ਤਾੜੀਆਂ ਦੀ ਗੂੰਜ 'ਚ ਸੈਣੀ ਭਲਾਈ ਬੋਰਡ ਪੰਜਾਬ ਦੇ ਮੈਂਬਰ ਜੁਝਾਰ ਸਿੰਘ ਮੁਲਤਾਨੀ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਨਾਲ ਕਰੀਬ 32 ਲੱਖ ਰੁਪਏ ਦੀ ਲਾਗਤ ਨਾਲ ਪੰਜਾਬ ਮੰਡੀ ਬੋਰਡ ਵਲੋਂ ਇਸ ਫਿਰਨੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਇਹ ਨਿਰਮਾਣ 31 ਮਾਰਚ ਤੱਕ ਮੁਕੰਮਲ ਹੋਵੇਗਾ | ਇਨ੍ਹਾਂ ਦੱਸਿਆ ਕਿ ਇਸ ਪਿੰਡ 'ਚ 72 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਵਿਕਾਸ ਕਾਰਜ ਵੀ ਮਿੱਥੇ ਸਮੇਂ 'ਚ ਮੁਕੰਮਲ ਹੋਣਗੇ | ਸਰਪੰਚ ਮੋਹਣ ਲਾਲ ਆਸਪੁਰ, ਮੈਂਬਰ ਪੰਚਾਇਤ ਗੁਰਪ੍ਰੀਤ ਸਿੰਘ ਤੇ ਹੋਰਨਾਂ ਮੁਹਤਬਰਾਂ ਨੇ ਦੱਸਿਆ ਕਿ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਬੈਂਸ ਦੀ ਨਿਜੀ ਦਿਲਚਸਪੀ ਨਾਲ ਪਿੰਡ 'ਚ 30 ਲੱਖ ਰੁਪਏ ਕਮਿਊਨਿਟੀ ਸੈਂਟਰ ਦੇ ਨਿਰਮਾਣ ਲਈ ਮਨਜ਼ੂਰ ਹੋਏ ਸਨ, 10 ਲੱਖ ਰੁਪਏ ਦੀ ਪਹਿਲੀ ਕਿਸ਼ਤ ਨਾਲ ਕੰਧਾਂ ਅਤੇ ਛੱਤ ਮੁਕੰਮਲ ਹੋ ਗਈ ਹੈ, ਹੋਰ ਗ੍ਰਾਂਟ ਜਾਰੀ ਹੋਣ ਮਗਰੋਂ ਨਿਰਮਾਣ ਮੁਕੰਮਲ ਹੋ ਜਾਵੇਗਾ, ਸ਼ਮਸ਼ਾਨਘਾਟ 'ਚ 5 ਲੱਖ ਰੁਪਏ ਦੀ ਗ੍ਰਾਂਟ ਨਾਲ ਸੈਡ ਅਤੇ ਹੋਰ ਲੋੜੀਂਦੇ ਕੰਮ ਕੀਤੇ ਹਨ, ਵਸਨੀਕਾਂ ਦੀ ਸਹੂਲਤ ਲਈ 5 ਲੱਖ ਰੁਪਏ ਦੀ ਗ੍ਰਾਂਟ ਨਾਲ ਗਲੀਆਂ ਦਾ ਕੰਮ ਕੀਤਾ ਹੈ, ਅਗਲੇ ਕੁੱਝ ਦਿਨਾਂ 'ਚ ਰਾਜ ਸਰਕਾਰ ਵਲੋਂ 5 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਣ ਮਗਰੋਂ ਪਿੰਡ 'ਚ ਆਂਗਨਵਾੜੀ ਸੈਂਟਰ ਦੇ ਰਹਿੰਦੇ ਕੰਮ ਵੀ ਮੁਕੰਮਲ ਕਰਾਂਗੇ | ਇਸ ਮੌਕੇ ਦਿਰੀਸ਼ ਮੁਹੰਮਦ, ਗੁਰਮੇਲ ਸਿੰਘ, ਸਤਨਾਮ ਸਿੰਘ, ਤੇਜਪਾਲ ਸਿੰਘ, ਬਲਵਿੰਦਰ ਸਿੰਘ, ਚੰਨਣ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਦੀਨ ਮੁਹੰਮਦ, ਬਲਵਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬੂ ਪ੍ਰੇਮ ਚੰਦ ਨੂੰ ਬਜਰੂੜ ਸਕੂਲ ਤੋਂ ਸੇਵਾ ਮੁਕਤ ਹੋਣ 'ਤੇ ਦਿੱਤੀ ਨਿੱਘੀ ਵਿਦਾਇਗੀ <br/> ਅਗਲੀ ਖ਼ਬਰ ਰਵਨੀਤ ਸਿੰਘ ਬਿੱਟੂ ਨੂੰ ਗੱਦਾਰ ਕਹਿਣ 'ਤੇ ਭਾਜਪਾ ਵਲੋਂ ਰਾਹੁਲ ਗਾਂਧੀ ਖ਼ਿਲਾਫ਼ ਰੋਸ ਪ੍ਰਦਰਸ਼ਨ <br/>
Ad Position 24