ਐੱਸ. ਏ. ਐੱਸ. ਨਗਰ, 4 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮੁਹਾਲੀ ਵਲੋਂ ਅੰਡਰ-19 ਲੜਕਿਆਂ ਦੀ ਕਿ੍ਕਟ ਟੀਮ ਦੀ ਚੋਣ ਲਈ ਟ੍ਰਾਇਲ 7 ਫਰਵਰੀ ਨੂੰ ਮੁਹਾਲੀ ਦੇ ਫੇਜ਼-9 ਸਥਿਤ ਡੀ. ਸੀ. ਏ. ਗਰਾਊਾਡ (ਪੀ. ਸੀ. ਏ. ਸਟੇਡੀਅਮ ਦੇ ਪਿੱਛੇ) ਸਵੇਰੇ 10 ਵਜੇ ਕਰਵਾਏ ਜਾਣਗੇ | ਇਹ ਟ੍ਰਾਇਲ ਪਹਿਲਾਂ ਮੀਂਹ ਅਤੇ ਮੈਦਾਨ ਗਿੱਲਾ ਹੋਣ ਕਾਰਨ ਮੁਲਤਵੀ ਕਰ ਦਿੱਤੇ ਗਏ ਸਨ | ਸਾਰੇ ਯੋਗ ਅਤੇ ਚਾਹਵਾਨ ਕਿ੍ਕਟ ਖਿਡਾਰੀਆਂ ਨੂੰ ਟ੍ਰਾਇਲ ਵਿਚ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਹੈ | ਤਸਦੀਕ ਅਤੇ ਯੋਗਤਾ ਲਈ ਖਿਡਾਰੀ ਆਪਣੇ ਨਾਲ ਜਨਮ-ਪ੍ਰਮਾਣ ਪੱਤਰ (ਡਿਜ਼ੀਟਲ ਫਾਰਮੈਟ 'ਚ), ਆਧਾਰ ਕਾਰਡ ਤੇ ਹੋਰ ਸੰਬੰਧਿਤ ਸਹਾਇਕ ਦਸਤਾਵੇਜ਼ਾਂ ਸਮੇਤ ਉਪਰੋਕਤ ਸਾਰੇ ਦਸਤਾਵੇਜ਼ਾਂ ਦੀਆਂ ਫ਼ੋਟੋ ਕਾਪੀਆਂ ਦਾ ਇਕ ਸੈੱਟ ਲੈ ਕੇ ਆਉਣਗੇ |