19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸਰਕਾਰੀ ਸ਼ਿਵਾਲਿਕ ਕਾਲਜ ਨਯਾ ਨੰਗਲ ਦੇ ਕੈਡਿਟਾਂ ਨੇ ਸਿਵਲ ਡਿਫੈਂਸ ਟਰੇਨਿੰਗ ਕੈਂਪ 'ਚ ਲਿਆ ਭਾਗ <br/>

Ad Position 21
No active advertisement
ਅਜੀਤ ਡੈਸਕ 05-02-2026
ਨੰਗਲ, 4 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਸਰਕਾਰੀ ਸ਼ਿਵਾਲੇ ਕਾਲਜ ਨੰਗਲ ਨਯਾ ਦੇ 42 ਐੱਨ. ਸੀ. ਸੀ. ਕੈਡਿਟਸ ਨੇ ਪ੍ਰੋਫੈਸਰ ਜਗਪਾਲ ਸਿੰਘ (ਸਬ ਲੈਫਟੀਨੈਂਟ) ਦੀ ਅਗਵਾਈ ਵਿਚ ਆਮ ਲੋਕਾਂ ਵਿਚ ਆਫਤ ਪ੍ਰਬੰਧਨ ਸੁਰੱਖਿਆ ਅਤੇ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਿਵਲ ਡਿਫੈਂਸ ਵਲੋਂ ਲਗਾਏ ਗਏ 7 ਰੋਜ਼ਾ ਸਿਖਲਾਈ ਕੈਂਪ ਵਿਚ ਭਾਗ ਲਿਆ | ਕੈਂਪ ਦੌਰਾਨ ਆਯੋਜਿਤ ਗਰੁੱਪ ਡਿਸਕਸ਼ਨ ਮੁਕਾਬਲੇ ਵਿਚ ਐਨ.ਸੀ.ਸੀ. ਕੈਡਿਟਸ ਨੇ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਅਤੇ ਐਨ.ਸੀ.ਸੀ. ਯੂਨਿਟ ਦਾ ਨਾਮ ਰੌਸ਼ਨ ਕੀਤਾ | ਇਸ ਕੈਂਪ ਦੇ 5 ਵੇਂ ਦਿਨ ਪ੍ਰੋਫੈਸਰ ਜਗਪਾਲ ਸਿੰਘ ਨੇ 'ਸੇਵਾ, ਅਗਵਾਈ ਅਨੁਸ਼ਾਸ਼ਨ ਅਤੇ ਜ਼ਿੰਮੇਵਾਰੀ ਆਦਿ ਸੰਕਲਪਾਂ ਦੀ ਵਲੰਟੀਅਰ ਜੀਵਨ ਵਿਚ ਭੂਮਿਕਾ' ਵਿਸ਼ੇ ਉੱਤੇ ਗੈਸਟ ਲੈਕਚਰ ਵੀ ਪੇਸ਼ ਕੀਤਾ | ਇਸ ਕੈਂਪ ਦੀ ਸਮਾਪਤੀ ਮਗਰੋਂ ਕੈਡਿਟਸ ਵਲੋਂ ਭਾਗ ਲੈਣ ਤੇ ਮਾਰੀਆਂ ਮੱਲਾਂ ਲਈ ਪਿ੍ੰਸੀਪਲ ਸ੍ਰੀਮਤੀ ਸੀਮਾ ਸੈਣੀ ਨੇ ਕੈਡਿਟਸ ਨੂੰ ਵਧਾਈ ਦਿੱਤੀ ਤੇ ਸਿਖਲਾਈ ਦੌਰਾਨ ਲਏ ਗਿਆਨ ਨੂੰ ਸਮਾਜ ਭਲਾਈ ਲਈ ਵਰਤਣ ਲਈ ਤਿਆਰ ਬਰ ਤਿਆਰ ਰਹਿਣ ਲਈ ਪ੍ਰੇਰਿਤ ਵੀ ਕੀਤਾ | ਕੈਂਪ ਦੌਰਾਨ ਭਾਗੀਦਾਰਾਂ ਨੂੰ ਆਫ਼ਤਾਂ ਦੌਰਾਨ ਬਚਾਅ ਕਾਰਜ, ਪ੍ਰਾਥਮਿਕ ਚਿਕਿਤਸਾ, ਅੱਗ ਬੁਝਾਉਣ ਦੇ ਤਰੀਕੇ, ਟਰੈਫਿਕ ਨਿਯੰਤਰਣ, ਭੀੜ ਪ੍ਰਬੰਧਨ, ਰੈਸਕਿਊ ਤਕਨੀਕਾਂ ਅਤੇ ਅਨੁਸ਼ਾਸਨ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਮੌਕ ਡਿ੍ਲਾਂ ਰਾਹੀਂ ਭਾਗੀਦਾਰਾਂ ਨੂੰ ਹਕੀਕਤੀ ਐਮਰਜੈਂਸੀ ਸਥਿਤੀਆਂ ਲਈ ਤਿਆਰ ਕੀਤਾ ਗਿਆ | ਇਸ ਤੋਂ ਇਲਾਵਾ ਉਨ੍ਹਾਂ ਨੇ ਐਨ.ਸੀ.ਸੀ. ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸਰਾਹਨਾ ਵੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਫ਼ੌਜੀ ਬਚਨ ਸਿੰਘ ਦੇ ਸਦੀਵੀ ਵਿਛੋੜੇ ਮਗਰੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਪੀ. ਜੀ. ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਦੇ ਸੇਵਾਦਾਰਾਂ ਨੇ ਲੰਗਰ ਸੇਵਾ ਭੇਜੀ <br/>
Ad Position 24