ਨੂਰਪੁਰ ਬੇਦੀ, 4 ਜਨਵਰੀ (ਰਾਜੇਸ਼ ਚੌਧਰੀ ਤਖਤਗੜ੍ਹ)-ਪੀ. ਜੀ. ਆਈ. ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰ ਬੇਦੀ ਦੇ ਸਮੂਹ ਸੇਵਾਦਾਰਾਂ ਵੱਲੋਂ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਪੀ.ਜੀ.ਆਈ. ਚੰਡੀਗੜ੍ਹ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਿਸਾਂ ਲਈ 108ਵੀਂ ਲੰਗਰ ਸੇਵਾ ਭੇਜੀ ਗਈ | ਇਸ ਮੌਕੇ ਸਭ ਤੋਂ ਪਹਿਲਾਂ ਪਾਠੀ ਸਿੰਘ ਨੇ ਅਰਦਾਸ ਕੀਤੀ | ਉਪਰੰਤ ਵਿਸ਼ੇਸ਼ ਰੂਪ ਚ ਹਾਜ਼ਰ ਹੋਏ ਮੁਕਾਰੀ ਸਕੂਲ ਦੇ ਸੀ.ਐੱਚ.ਟੀ. ਹਰਦੀਪ ਸਿੰਘ ਅÏਲਖ ਤੇ ਬੈਂਸ ਸਕੂਲ ਦੇ ਸੀ.ਐੱਚ.ਟੀ. ਮਾ. ਹਰਪਾਲ ਸਿੰਘ ਆਜਮਪੁਰ ਨੇ ਸਾਂਝੇ ਤੌਰ 'ਤੇ ਲੰਗਰ ਵਾਹਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਜਸਵਿੰਦਰ ਸਿੰਘ ਵੈਦਵਾਨ ਨੇ ਆਪਣੇ ਪੋਤੇ ਜ਼ੋਰਾਵਰ ਸਿੰਘ ਦੇ ਜਨਮ ਦਿਨ ਮੌਕੇ ਸੰਸਥਾ ਨੂੰ ਉਚਿੱਤ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ | ਜਦਕਿ ਵਿਸ਼ੇਸ਼ ਰੂਪ ਚ ਹਾਜ਼ਰ ਹੋਏ ਮਾ. ਅਵਨੀਤ ਚੱਢਾ, ਦੀਪਕ ਪੁਰੀ ਤੇ ਐਡਵੋਕੇਟ ਮੁਨੀਸ਼ ਪੁਰੀ ਨੇ ਵੀ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸੰਸਥਾ ਦੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਸੈਣੀਮਾਜਰਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਉਪਰੰਤ ਉਨ੍ਹਾਂ ਪੀ.ਜੀ.ਆਈ. ਵਿਖੇ ਪਹੁੰਚ ਕੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਨੂੰ ਲੰਗਰ ਵਰਤਾਇਆ | ਇਸ ਮੌਕੇ ਦਿਲਪ੍ਰੀਤ ਵੈਦਵਾਨ, ਬਿਕਰਮ ਗਰੇਵਾਲ, ਅਮਨ ਭੋਲਾ, ਅਮਰਜੀਤ ਸੈਣੀਮਾਜਰਾ, ਮਾ. ਗੁਰਦਿਆਲ ਸਿੰਘ, ਰਵੀ ਦਬੋਟਾ, ਰੂਬੀ ਭੁੱਲਰ, ਰਾਜੀਵ ਮਾਲੀਆ, ਸੰਤੋਖ ਸੰਘਾ, ਤੇਜਿੰਦਰ ਚੈਹਿੜਮਜਾਰਾ, ਡਾ. ਹਰਪ੍ਰੀਤ ਰੋਪੜ, ਰਾਜਕਰਨ ਰਾਣਾ, ਅਰਸ਼ਦੀਪ ਗੋਰਾ, ਰਮਨ ਮੋਠਾਪੁਰ, ਅਜਮੇਰ ਸਿੰਘ, ਆਸ਼ੂ ਜੱਟਪੁਰ, ਗੁਰਪ੍ਰੀਤ ਤੇ ਅਮਨ ਭੱਲਾ ਆਦਿ ਹਾਜ਼ਰ ਸਨ |