19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦਾ ਵਫ਼ਦ ਡਿਪਟੀ ਅਕਾਊਾਟੈਂਟ ਜਨਰਲ (ਪੈਨਸ਼ਨ) ਨੂੰ ਮਿਲਿਆ <br/>

Ad Position 21
No active advertisement
ਅਜੀਤ ਡੈਸਕ 05-02-2026
ਚੰਡੀਗੜ੍ਹ, 4 ਫਰਵਰੀ (ਅਜਾਇਬ ਸਿੰਘ ਔਜਲਾ)-ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦਾ ਇਕ ਵਫਦ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਅਗਵਾਈ ਹੇਠ ਅਕਾੳਾੂਟੈਂਟ ਜਨਰਲ ਪੰਜਾਬ ਐਂਡ ਯੂ. ਟੀ. ਦੀ ਡਿਪਟੀ ਅਕਾੳਾੂਟੈਂਟ ਜਨਰਲ (ਪੈਨਸ਼ਨ) ਸ੍ਰੀਮਤੀ ਮਨੀਸ਼ਾ ਤੁਰ ਨੂੰ ਉਨ੍ਹਾਂ ਦੇ ਸੱਦੇ ਉੱਤੇ ਚੰਡੀਗੜ੍ਹ ਸੈਕਟਰ 17 ਵਿਖੇ ਪੈਨਸ਼ਨਰਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਲਈ ਮਿਲਿਆ | ਕੁਲਵਰਨ ਸਿੰਘ ਜਰਨਲ ਸਕੱਤਰ, ਜਗਦੀਪ ਸਿੰਘ ਸਰਾਓ ਐਡੀਸ਼ਨਲ ਜਰਨਲ ਸਕੱਤਰ ਹੁਸ਼ਿਆਰਪੁਰ ਵਿਸ਼ੇਸ਼ ਤੌਰ 'ਤੇ ਵਫ਼ਦ ਵਿਚ ਸ਼ਾਮਿਲ ਹੋਏ | ਆਗੂਆਂ ਨੇ ਦੱਸਿਆ ਕਿ ਵਿਧਵਾ ਅਤੇ ਤਲਾਕ ਸੁਦਾ ਲੜਕੀਆਂ ਦੇ ਪੈਨਸ਼ਨ ਕੇਸਾਂ ਵਿਚ ਜਲਦੀ ਤੋਂ ਜਲਦੀ ਪੈਨਸ਼ਨ ਲਾਉਣੀ ਜਥੇਬੰਦੀ ਨਾਲ ਸਮਾਂ ਬੱਧ ਮੀਟਿੰਗਾਂ ਕਰਨੀਆਂ ਆਦਿ ਮੰਗਾ ਉੱਤੇ ਸਹਿਮਤੀ ਹੋਈ | ਜਲਦੀ ਹੀ ਪ੍ਰੋਸੀਡਿੰਗ ਜਾਰੀ ਕਰਨ ਦਾ ਵੀ ਫੈਸਲਾ ਹੋਇਆ | ਉਪਰੰਤ ਵਫ਼ਦ ਐਡੀਸ਼ਨਲ ਡਾਇਰੈਕਟਰ ਖ਼ਜ਼ਾਨਾ ਅਤੇ ਲੇਖਾ ਨੂੰ ਮਿਲਿਆ | ਸਰਕਾਰ ਦੀਆਂ ਨਵੀਆਂ ਹਦਾਇਤਾਂ ਭਾਵ ਦੀ ਕੇ. ਵਾਈ. ਸੀ. ਕਰਵਾਉਣ ਨਾਲ ਇਹ ਟੀ. ਸੀ. ਵਿਚ ਰੁਕਾਵਟਾਂ ਖੜੀਆਂ ਹੋ ਗਈਆਂ ਹਨ | ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ | ਐੱਸ. ਬੀ. ਆਈ ਵਲੋਂ ਕੋਈ ਵੱਡੀ ਮੁਸ਼ਕਲ ਨਹੀਂ ਆ ਰਹੀ ਪੀ. ਐੱਨ. ਬੀ. ਤੇ ਹੋਰ ਛੋਟੇ ਬੈਂਕਾਂ ਵਲੋਂ ਲਗਾਤਾਰ ਮੁਸ਼ਕਲਾਂ ਆ ਰਹੀਆਂ ਹਨ | ਐਡੀਸ਼ਨਲ ਡਿਪਟੀ ਡਾਇਰੈਕਟਰ ਸਿਮਰਨਜੀਤ ਕੌਰ ਨੇ ਇਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ 'ਆਪ' ਇੰਚਾਰਜ ਮਨੀਸ਼ ਸਿਸੋਦੀਆ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ 'ਮੁਹਾਲੀ ਕਾਰਨੀਵਾਲ : ਪੰਜਾ... ਅਗਲੀ ਖ਼ਬਰ ਪਿੰਡ ਸਮਗੌਲੀ ਤੋਂ ਮਹਿਲਾ ਲਾਪਤਾ <br/>
Ad Position 24