ਨੰਗਲ, 5 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਬੀ. ਬੀ. ਐੱਮ. ਬੀ. ਕਰਮਚਾਰੀਆਂ ਵਲੋਂ ਨੰਗਲ ਵਰਕਸ਼ਾਪ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ | ਕਰਮਚਾਰੀਆਂ ਦੀ ਮੰਗ ਹੈ ਕਿ ਰੋਕਿਆ ਗਿਆ ਉਤਪਾਦਨ ਭੱਤਾ ਤੁਰੰਤ ਦਿੱਤਾ ਜਾਵੇ | ਕਰਮਚਾਰੀ ਆਗੂਆਂ ਨੇ ਮੰਗ ਕੀਤੀ ਕਿ ਸਾਰੇ ਕਰਮਚਾਰੀ ਪੱਕੇ ਕੀਤੇ ਜਾਣ ਬੇਸ਼ੱਕ ਉਹ ਠੇਕਾ ਪ੍ਰਣਾਲੀ ਜਾ ਕਿਸ ਏਜੰਸੀ ਰਾਹੀਂ ਭਰਤੀ ਹੋਏ ਹੋਣ | ਪ੍ਰੋਜੈਕਟ 'ਚ ਵੱਧ ਰਹੀ ਆਊਟਸੋਰਸਿੰਗ ਨੂੰ ਘਾਤਕ ਦੱਸਿਆ ਪੱਕੀ ਭਰਤੀ ਕਰਨ ਅਤੇ ਸਾਰੇ ਕਰਮਚਾਰੀਆਂ ਨੂੰ ਮੁਫ਼ਤ ਬਿਜਲੀ ਸਹੂਲਤ ਦੇਣ ਦੀ ਵੀ ਮੰਗ ਕੀਤੀ ਗਈ | ਇਸ ਮੌਕੇ ਸੀਟੂ ਆਗੂ ਕਾਮਰੇਡ ਵਿਨੋਦ ਭੱਟੀ , ਏਟਕ ਆਗੂ ਅਸ਼ੌਕ ਕੁਮਾਰ, ਸਟੇਟ ਐਲੋਕੇਟਿਡ ਸੰਗਠਨ ਆਗੂ ਮਨਜਿੰਦਰ ਸਿੰਘ, ਵਰਕ ਯੂਨੀਅਨ ਆਗੂ ਰਾਮ ਕੁਮਾਰ, ਨੰਗਲ ਭਾਖੜਾ ਨੈਸ਼ਨਲ ਇੰਪਲਾਈਜ਼ ਯੂਨੀਅਨ ਆਗੂ ਰਘੂਵੀਰ ਸਿੰਘ ਆਦਿ ਹਾਜ਼ਰ ਸਨ |