ਸ੍ਰੀ ਅਨੰਦਪੁਰ ਸਾਹਿਬ, 5 ਫਰਵਰੀ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਅਗੰਮਪੁਰ ਦੇ ਸਾਬਕਾ ਸਰਪੰਚ ਰਾਣਾ ਰਾਮ ਸਿੰਘ ਦੇ ਵੱਡੇ ਭਰਾਤਾ ਸ਼ਾਦੀ ਚੰਦ ਰਾਣਾ (75) ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਉਹ ਭਾਰਤੀ ਫ਼ੌਜ ਵਿਚੋਂ ਸੇਵਾਮੁਕਤ ਹੋਏ ਸਨ | ਉਹ ਆਪਣੇ ਪਿੱਛੇ ਪਤਨੀ ਕਮਲਾ ਦੇਵੀ ਤੋਂ ਇਲਾਵਾ ਦੋ ਪੁੱਤਰਾਂ ਹਰਮਿੰਦਰ ਸਿੰਘ, ਪਰਮਿੰਦਰ ਸਿੰਘ ਅਤੇ ਇੱਕ ਪੁੱਤਰੀ ਰੇਖਾ ਰਾਣੀ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਉਨਾਂ ਦਾ ਦਾਹ ਸਸਕਾਰ 06 ਫਰਵਰੀ ਨੂੰ ਦੁਪਹਿਰ 12 ਵਜੇ ਪਿੰਡ ਅਗੰਮਪੁਰ ਦੀ ਸ਼ਮਸ਼ਾਨ ਘਾਟ ਤੇ ਹੋਵੇਗਾ | ਇਸ ਮੌਕੇ ਰਾਣਾ ਪਰਿਵਾਰ ਨਾਲ ਜਥੇਦਾਰ ਮੋਹਨ ਸਿੰਘ ਢਾਹੇ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਸਾਬਕਾ ਸਰਪੰਚ ਅਜੇ ਰਾਣਾ, ਭਾਜਪਾ ਆਗੂ ਸਤਵੀਰ ਸਿੰਘ ਰਾਣਾ, ਰਾਮ ਪ੍ਰਕਾਸ਼ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਆਤਮਾ ਸਿੰਘ ਘੱਟੀਵਾਲ, ਸਾਬਕਾ ਚੇਅਰਮੈਨ ਮੋਹਨ ਸਿੰਘ ਡੂਮੇਵਾਲ, ਬੱਬਲੂ ਰਾਣਾ, ਰਜੇਸ਼ ਰਾਣਾ, ਹਿੰਮਤ ਸਿੰਘ, ਸੇਵਾਮੁਕਤ ਪਿ੍ੰ: ਨਿਰੰਜਣ ਸਿੰਘ ਰਾਣਾ, ਸੁਰਜੀਤ ਸਿੰਘ ਮਹਿਰੋਲੀ, ਵਪਾਰ ਮੰਡਲ ਦੇ ਪ੍ਰਧਾਨ ਪਿ੍ਤਪਾਲ ਸਿੰਘ ਗੰਡਾ, ਕਰਨੈਲ ਸਿੰਘ ਰੱਕੜ, ਕਿਰਪਾਲ ਸਿੰਘ ਭੱਟੋ, ਰਘਵੀਰ ਸਿੰਘ ਘਨਾਰੂ, ਨਿਤਿਨ ਨੰਦਾ, ਪ੍ਰੇਮ ਸਿੰਘ ਬਾਸੋਵਾਲ, ਇੰਸਪੈਕਟਰ ਸੁਖਦੇਵ ਸਿੰਘ ਮਹਿਰੋਲੀ, ਨੰਬਰਦਾਰ ਕੁਲਦੀਪ ਸਿੰਘ ਮਟੌਰ, ਚੌਧਰੀ ਪਹੂ ਲਾਲ ਲਖੇੜ, ਨਰਿੰਦਰ ਸੈਣੀ, ਸਾਬਕਾ ਕੌਸ਼ਲਰ ਕਮਲਦੀਪ ਕੌਰ ਸੈਣੀ, ਸਵਰਨ ਸਿੰਘ ਲੋਧੀਪੁਰ, ਇੰਦਰਜੀਤ ਕੌਸ਼ਲ, ਮੁਨੀਸ਼ ਕੇਅਰਪਾਲ, ਮੋਹਨ ਲਾਲ ਸ਼ਰਮਾ, ਅਰੁਣਦੀਪ ਸੋਨੂੰ, ਆਦਿ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |