ਨੂਰਪੁਰ ਬੇਦੀ, 5 ਫਰਵਰੀ (ਵਿੰਦਰਪਾਲ ਝਾਂਡੀਆਂ)-ਪੀ. ਜੀ. ਆਈ. ਚੰਡੀਗੜ੍ਹ ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰ ਬੇਦੀ ਵਲੋਂ ਮੁੱਖ ਸੇਵਾਦਾਰ ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸਮਾਜਿਕ ਕਾਰਜਾਂ ਦੀ ਲੜੀ ਤਹਿਤ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮਗਰੀ ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਭੇਟ ਕੀਤੀਆਂ ਗਈਆਂ | ਇੱਥੇ ਦੱਸਦੀਏ ਕਿ ਮਿਸ਼ਨ ਦੇ ਸੇਵਾਦਾਰਾਂ ਵਲੋਂ ਹਰ ਮਹੀਨੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਲੰਗਰ ਸੇਵਾ ਭੇਜਣ ਦੇ ਨਾਲ-ਨਾਲ ਲੋੜਵੰਦਾਂ ਦੀ ਸਹਾਇਤਾ ਲਈ ਕਾਰਜ ਆਰੰਭ ਕੀਤੇ ਹੋਏ ਹੈ | ਜਿਸ ਤਹਿਤ ਹੀ ਅੱਜ ਮਿਸ਼ਨ ਦੇ ਸੇਵਾਦਾਰਾਂ ਵਲੋਂ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀ ਰਾਸ਼ਨ ਤੇ ਮਰੀਜ਼ਾਂ ਦੀ ਦਵਾਈਆਂ ਭੇਟ ਕਰਕੇ ਸਹਾਇਤਾ ਕੀਤੀ ਗਈ | ਇਸ ਮੌਕੇ ਸ਼ਾਮਲ ਹੋਏ ਸਮਾਜਸੇਵੀ ਦੀਪਕ ਪੁਰੀ, ਮਾਸਟਰ ਅਵਨੀਤ ਚੱਢਾ ਅਤੇ ਐਡਵੋਕੇਟ ਮਨੀਸ਼ ਪੁਰੀ ਨੇ ਸਾਂਝੇ ਤੌਰ 'ਤੇ ਸੰਸਥਾ ਦੀ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਮਰੀਜ਼ਾਂ ਨੂੰ ਦਵਾਈਆਂ ਭੇਟ ਕੀਤੀਆਂ | ਉਨ੍ਹਾਂ ਕਿਹਾ ਕਿ ਸੰਸਥਾ ਦਾ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨ ਦਾ ਇਹ ਉਪਰਾਲਾ ਬਹੁਤ ਵਧੀਆਂ ਤੇ ਸ਼ਲਾਘਾਯੋਗ ਕਦਮ ਹੈ | ਮਿਸ਼ਨ ਦੇ ਮੁੱਖ ਸੇਵਾਦਾਰ ਮਾਸਟਰ. ਚੰਨਣ ਸਿੰਘ ਨੇ ਕਿਹਾ ਕਿ ਭਵਿੱਖ 'ਚ ਵੀ ਉਕਤ ਨੇਕ ਕਾਰਜ ਨੂੰ ਨਿਰਵਿਘਨ ਜਾਰੀ ਰੱਖਿਆ ਜਾਵੇਗਾ | ਇਸ ਕਾਰਜ 'ਚ ਜਸਪਾਲ ਸਿੰਘ ਮਵਾ, ਅਮਰਜੀਤ ਸਿੰਘ ਸੈਣੀਮਾਜਰਾ, ਰਾਮਜੀ ਦਾਸ ਸੈਣੀ, ਡਾ. ਹਰਪ੍ਰੀਤ ਸਿੰਘ, ਦਿਲਬਾਗ ਰਾਮਾ ਕਲੀਨੀਕਲ ਲੈਬੋਰੇਟਰੀ, ਸੋਹਣ ਸਿੰਘ ਬੰਗਾ, ਰਾਜੇਸ਼ ਚੌਧਰੀ ਸੀ.ਐੱਮ. ਹੌਂਡਾ, ਗੁਰਮੁੱਖ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਕੀਤਾ ਹੈ |