06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਿੰਗਲ ਵਰਤੋਂ ਪਲਾਸਟਿਕ ਮੁਕਤ ਹੋਲਾ ਮਹੱਲਾ ਮਨਾਉਣ ਲਈ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 24-02-2026
ਸ੍ਰੀ ਅਨੰਦਪੁਰ ਸਾਹਿਬ, 23 ਫਰਵਰੀ (ਜੇ ਐਸ ਨਿੱਕੂਵਾਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਰੂਪਨਗਰ ਅਤੇ ਨਗਰ ਕੌਂਸਲ ਵਲੋਂ ਸਾਂਝੇ ਤੌਰ 'ਤੇ ਹੋਲਾ ਮਹੱਲਾ ਮੌਕੇ ਗੁਰੂ ਨਗਰੀ ਨੂੰ ਸਿੰਗਲ ਵਰਤੋਂ ਪਲਾਸਟਿਕ ਮੁਕਤ ਬਣਾਉਣ ਲਈ ਵਿਸ਼ਾਲ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਮੌਕੇ ਵਿਪਨ ਜਿੰਦਲ, ਸ਼ੁਭਮ ਪੁਰੀ ਐਸ.ਡੀ.ਓ, ਗੁਰਦੀਪ ਸਿੰਘ ਕਾਰਜ ਸਾਧਕ ਅਫ਼ਸਰ, ਮੁਕੇਸ਼ ਸ਼ਰਮਾ ਸੈਨੇਟਰੀ ਸੁਪਰਡੈਂਟ, ਮਦਨ ਲਾਲ ਸੈਨੇਟਰੀ ਇੰਸਪੈਕਟਰ, ਐਡਵੋਕੇਟ ਮਨਦੀਪ ਸਿੰਘ ਪ੍ਰੋਗਰਾਮ ਕੋਆਰਡੀਨੇਟਰ ਅਤੇ ਕੈਪਟਨ ਦਲਜੀਤ ਸਿੰਘ ਖਮੇੜਾ ਦੀ ਟੀਮ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ, ਸਬਜ਼ੀ ਮੰਡੀ, ਸ੍ਰੀ ਗੁਰੂ ਰਵਿਦਾਸ ਚੌਂਕ, ਕਚਹਿਰੀ ਸੜਕ, ਚੋਈ ਬਾਜ਼ਾਰ ਤੇ ਨਵੀਂ ਆਬਾਦੀ ਸਮੇਤ ਵੱਖ-ਵੱਖ ਬਾਜ਼ਾਰਾਂ ਵਿਚ ਜਾ ਕੇ ਵਪਾਰੀਆਂ, ਦੁਕਾਨਦਾਰਾਂ, ਰੇਹੜੀ-ਫੜੀ ਤੇ ਖੋਖਾ ਮਾਰਕੀਟ ਨਾਲ ਜੁੜੇ ਲੋਕਾਂ ਨੂੰ ਸਿੰਗਲ ਵਰਤੋਂ ਪਲਾਸਟਿਕ ਦੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਸਬਜ਼ੀ ਮੰਡੀ ਤੋਂ ਖਰੀਦਦਾਰੀ ਸਮੇਂ ਕੱਪੜੇ ਜਾਂ ਜੂਟ ਦੇ ਥੈਲੇ ਵਰਤੇ ਜਾਣ ਤੇ ਹੋਲਾ ਮਹੱਲਾ ਮੌਕੇ ਬਾਜ਼ਾਰਾਂ ਵਿੱਚੋਂ ਖਿਡੌਣਿਆਂ ਸਮੇਤ ਹੋਰ ਸਮਾਨ ਪਲਾਸਟਿਕ ਦੇ ਲਿਫਾਫਿਆਂ ਵਿਚ ਨਾ ਲਿਆ ਜਾਵੇ | ਇਸ ਮੌਕੇ ਪੰਮਾ ਬੇਲਾ ਧਿਆਨੀ, ਪਰਮਜੀਤ ਸੋਨੂੰ, ਰਾਜ ਘਈ ਤੇ ਸ਼ਾਮ ਲਾਲ ਕਰੂਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਭੱਕੂਮਾਜਰਾ ਸਕੂਲ 'ਚ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ ਕਰਾਇਆ
Ad Position 24