06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸ਼ਹੀਦ ਕਾਂਸੀ ਰਾਮ ਦੀ ਯਾਦ 'ਚ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 24-02-2026
ਮੋਰਿੰਡਾ, 23 ਫਰਵਰੀ (ਪਿ੍ਤਪਾਲ ਸਿੰਘ)-ਸ਼ਹੀਦ ਕਾਂਸ਼ੀ ਰਾਮ ਮੜੌਲੀ (ਗ਼ਦਰ ਪਾਰਟੀ ਦੇ ਖ਼ਜ਼ਾਨਚੀ) ਦੀ ਯਾਦ ਵਿਚ ਮੋਰਿੰਡਾ ਵਿਖੇ ਇੰਡੀਆ ਕਲਾਸਿਕ 2026 ਤਹਿਤ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ | ਇਸ ਸੰਬੰਧੀ ਪੰਜਾਬ ਐਮੈਚਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਕਸ਼ੈ ਜੋਸ਼ੀ ਅਤੇ ਜਨਰਲ ਸਕੱਤਰ ਰਵੀ ਕੁਮਾਰ ਪ੍ਰਸਾਰ ਨੇ ਦੱਸਿਆ ਕਿ ਇਸ ਬਾਡੀ ਬਿਲਡਿੰਗ ਮੁਕਾਬਲੇ ਦਾ ਉਦਘਾਟਨ ਸਾਬਕਾ ਡੀ.ਜੀ.ਪੀ. ਰਾਜਿੰਦਰ ਸਿੰਘ ਅਤੇ ਪ੍ਰਸਿੱਧ ਪੰਜਾਬੀ ਫ਼ਿਲਮ ਅਦਾਕਾਰ ਗੁਰਜੀਤ ਸਿੰਘ ਵਲੋਂ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ਵਿਚ 188 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ | ਇਸ ਮੌਕੇ ਹੋਏ ਵੱਖ-ਵੱਖ ਭਾਰ ਵਰਗਾਂ ਦੇ ਮੁਕਾਬਲੇ ਦੌਰਾਨ 60 ਕਿੱਲੋ ਵਰਗ ਵਿਚ ਵਿਸ਼ਾਲ ਚੋਪੜਾ ਨੇ ਪਹਿਲਾਂ, ਗੋਪਾਲ ਬੋਰਾ ਨੇ ਦੂਜਾ ਅਤੇ ਰਾਜ ਮੁਰਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | 60 ਤੋਂ 70 ਕਿੱਲੋ ਵਰਗ ਵਿਚ ਮਨਪ੍ਰੀਤ ਸਿੰਘ ਨੇ ਪਹਿਲਾ, ਦਲੀਪ ਨੇ ਦੂਜਾ ਅਤੇ ਸੁਮਿਤ ਸ਼ੁਕਲਾ ਨੇ ਤੀਜਾ ਸਥਾਨ ਹਾਸਲ ਕੀਤਾ | 70 ਤੋਂ 80 ਕਿੱਲੋ ਵਰਗ ਵਿਚ ਸੁਰੇਸ਼ ਕੁਮਾਰ ਨੇ ਪਹਿਲਾ, ਵਿਕਰਮ ਸਿੰਘ ਤੋਮਰ ਦੂਜਾ ਅਤੇ ਗੌਰਵ ਤੀਜਾ ਸਥਾਨ ਪ੍ਰਾਪਤ ਕੀਤਾ | 80 ਤੋਂ 90 ਕਿੱਲੋ ਵਰਗ ਵਿਚ ਪੁਸ਼ਪ ਕੁਮਾਰ ਨੇ ਪਹਿਲਾ, ਮੋਹਨ ਨੇ ਦੂਜਾ ਅਤੇ ਦਲਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | 90 ਕਿੱਲੋ ਤੋਂ ਉੱਪਰ ਭਾਰ ਵਰਗ ਵਿਚ ਹਰਜੋਤ ਰਾਏ ਨੇ ਪਹਿਲਾ, ਮਨਪ੍ਰੀਤ ਸਿੰਘ ਨੇ ਦੂਜਾ ਅਤੇ ਲਲਿਤ ਦਲਾਲ ਨੇ ਤੀਜਾ ਸਥਾਨ ਹਾਸਲ ਕੀਤਾ | ਪੁਰਸ਼ ਸ਼ਾਰੀਰਿਕ ਬਣਤਰ ਮੁਕਾਬਲੇ ਵਿਚ 5 ਫੁੱਟ 7 ਇੰਚ ਤੋਂ ਘੱਟ ਲੰਬਾਈ ਵਾਲੇ ਵਰਗ ਵਿਚ ਭਾਰਤ ਕੌਸ਼ਲ ਨੇ ਪਹਿਲਾ, ਸਰਬਜੋਤ ਸਿੰਘ ਨੇ ਦੂਜਾ ਅਤੇ ਸਾਗਰ ਮੋਰੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ 5 ਫੁੱਟ 7 ਇੰਚ ਤੋਂ ਵੱਧ ਲੰਬਾਈ ਵਾਲੇ ਵਰਗ ਵਿਚ ਪੁਸ਼ਪ ਕੁਮਾਰ ਨੇ ਪਹਿਲਾ, ਸਮੀਰ ਬੇਨੀਵਾਲ ਨੇ ਦੂਜਾ ਅਤੇ ਨਿਪਨ ਮੁੰਡਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪੁਰਸ਼ ਸ਼ਾਰੀਰਿਕ ਬਣਤਰ ਦਾ ਕੁੱਲ ਖ਼ਿਤਾਬ ਭਾਰਤ ਕੌਸ਼ਲ ਨੇ ਆਪਣੇ ਨਾਮ ਕੀਤਾ | ਇਸ ਮੌਕੇ ਮੁਕਾਬਲੇ ਵਿਚ ਜੇਤੂ ਖਿਡਾਰੀਆਂ ਨੂੰ ਪੰਜ ਲੱਖ ਰੁਪਏ ਤੋਂ ਵੱਧ ਨਕਦ ਇਨਾਮ ਵੰਡੇ ਗਏ | ਇਨਾਮਾਂ ਦੀ ਵੰਡ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤੀ | ਇਸ ਮੌਕੇ ਮੁੰਬਈ ਤੋਂ 10 ਵਾਰੀ ਮਿਸਟਰ ਇੰਡੀਆ ਪ੍ਰੋ ਕਾਰਡ ਜੇਤੂ ਅਤੇ ਮਿਸਟਰ ਵਰਲਡ ਖਿਡਾਰੀ ਸੁਹਾਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੀਰਦਵਿੰਦਰ ਸਿੰਘ ਬੱਲਾਂ, ਕੌਂਸਲਰ ਅੰਮਿ੍ਤਪਾਲ ਸਿੰਘ ਖਟੜਾ, ਬਲਾਕ ਕਾਂਗਰਸ ਪ੍ਰਧਾਨ ਦਰਸ਼ਨ ਸਿੰਘ ਸੰਧੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਕਕਰਾਲੀ, ਹਰਜੋਤ ਸਿੰਘ ਢੰਗਰਾਲੀ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਬਿਜਲੀ ਸਪਲਾਈ ਬੰਦ ਰਹੇਗੀ
Ad Position 24