12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸ੍ਰੀ ਅਨੰਦਪੁਰ ਸਾਹਿਬ ਦੇ 70 ਦਾਖ਼ਲਾ ਸਥਾਨਾਂ 'ਤੇ ਲੱਗਣਗੇ ਅਤਿ-ਆਧੁਨਿਕ ਸੀ. ਸੀ. ਟੀ. ਵੀ. ਕੈਮਰੇ <br/>

Ad Position 21
No active advertisement
ਅਜੀਤ ਡੈਸਕ 25-02-2026
ਸ੍ਰੀ ਅਨੰਦਪੁਰ ਸਾਹਿਬ, 24 ਫਰਵਰੀ (ਜੇ. ਐਸ. ਨਿੱਕੂਵਾਲ)-ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਨਾਲ ਸ਼ਹਿਰ ਵਿਚ ਆਧੁਨਿਕ ਐੱਨ. ਪੀ. ਆਰ. ਨੰਬਰ ਪਲੇਟ ਦੀ ਆਪਣੇ ਆਪ ਪਹਿਚਾਣ ਕਰਨ ਵਾਲੇ ਕੈਮਰੇ ਲਗਾਏ ਜਾ ਰਹੇ ਹਨ | ਇਸ ਪ੍ਰੋਜੈਕਟ ਲਈ ਲਗਭਗ ਇੱਕ ਕਰੋੜ ਰੁਪਏ ਦੀ ਮਨਜ਼ੂਰੀ ਮਿਲੀ ਹੈ ਅਤੇ ਕਰੀਬ 33 ਫ਼ੀਸਦੀ ਕੰਮ ਪੂਰਾ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਕਚਹਿਰੀ ਸ਼ੜਕ, ਐਸ.ਡੀ.ਐਮ. ਦਫਤਰ, ਤਹਿਸੀਲ ਕੰਪਲੈਕਸ ਅਤੇ ਪੀ. ਡਬਲਯੂ. ਡੀ. ਦਫ਼ਤਰ ਵਾਲਾ ਇਲਾਕਾ ਸ਼ਹਿਰ ਦਾ ਮਹੱਤਵਪੂਰਨ ਕੇਂਦਰ ਹੈ, ਜਿੱਥੇ ਕੈਮਰੇ ਲਗਾਏ ਜਾ ਰਹੇ ਹਨ | ਇਸ ਤੋਂ ਇਲਾਵਾ ਸ਼ਹਿਰ ਦੇ ਲਗਪਗ 70 ਦਾਖ਼ਲਾ ਸਥਾਨਾਂ 'ਤੇ ਵੀ ਕੈਮਰੇ ਸਥਾਪਿਤ ਕੀਤੇ ਜਾਣਗੇ | ਉਨ੍ਹਾਂ ਕਿਹਾ ਕੰਮ ਹੋਲਾ ਮਹੱਲਾ ਤੋਂ ਪਹਿਲਾਂ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ | ਉਨ੍ਹਾਂ ਦੱਸਿਆ ਕਿਹਾ ਕਿ ਇਹ ਕੈਮਰੇ 200 ਮੀਟਰ ਤੱਕ ਵਾਹਨਾਂ ਦੀ ਨਿਗਰਾਨੀ ਕਰਨ ਦੇ ਸਮਰੱਥ ਹਨ ਤੇ 50 ਮੀਟਰ ਤੱਕ ਨੰਬਰ ਪਲੇਟ ਦੀ ਸਾਫ਼ ਤਸਵੀਰ ਖਿੱਚ ਸਕਦੇ ਹਨ | ਉਨ੍ਹਾਂ ਕਿਹਾ ਕਿ ਸਾਰੇ ਕੈਮਰਿਆਂ ਦੀ ਕਨੈਕਟੀਵਿਟੀ ਪੁਲਿਸ ਸਟੇਸ਼ਨ ਵਿਚ ਬਣੇ ਮੁੱਖ ਕੰਟਰੋਲ ਰੂਮ ਨਾਲ ਜੋੜੀ ਜਾਵੇਗੀ, ਜਿੱਥੇ ਡਾਟਾ ਸੁਰੱਖਿਅਤ ਕੀਤਾ ਜਾਵੇਗਾ ਤੇ ਇਸਦੇ ਨਾਲ ਕਿਸੇ ਵੀ ਵਾਹਨ ਦਾ ਨੰਬਰ ਦਰਜ ਕਰਦੇ ਹੀ ਉਸਦੀ ਆਵਾਜਾਈ ਦਾ ਵੇਰਵਾ ਪ੍ਰਾਪਤ ਕੀਤਾ ਜਾ ਸਕੇਗਾ | ਉਨ੍ਹਾਂ ਕਿਹਾ ਕਿ ਗ਼ਲਤ ਹਰਕਤਾਂ, ਸਟੰਟਬਾਜ਼ੀ ਜਾਂ ਸਕੂਲਾਂ ਦੇ ਨੇੜੇ ਅਨੁਸ਼ਾਸਨਹੀਨਤਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਜੇ ਲੋੜ ਪਈ ਤਾਂ ਹੋਰ ਸਥਾਨਾਂ 'ਤੇ ਕੈਮਰੇ ਲਗਾਉਣ ਲਈ ਕੌਸ਼ਲਰ ਫੰਡ ਤੋਂ ਭੁਗਤਾਨ ਕੀਤਾ ਜਾਵੇਗਾ |


Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਚੰਡੇਸਰ ਮਾਮਲੇ 'ਚ ਦੋ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਹਿਮਾਚਲ ਐਂਟਰੀ ਟੈਕਸ ਨੂੰ ਦੁੱਗਣਾ ਕਰਨ ਦਾ ਤੁਗਲਕੀ ਫਰਮਾਨ ਹਿਮਾਚਲ ਸਰਕਾਰ ਜਲਦ ਵਾਪਸ ਲਵੇ- ਅਕਾਲੀ ਆਗੂ <br/>
Ad Position 24