12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਕੌਮਾਂਤਰੀ ਪੰਜਾਬੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-02-2026
ਨੰਗਲ, 24 ਫਰਵਰੀ (ਪ੍ਰੀਤਮ ਸਿੰਘ ਬਰਾਰੀ)-ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਨੰਗਲ ਬਾਈ ਸਾਈਕਲ ਅਤੇ ਪੰਜਾਬੀ ਪ੍ਰਵਾਸੀ ਫਰੈਂਡਜ਼ ਕਲੱਬ ਨੰਗਲ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਬੀ.ਬੀ.ਐੱਮ.ਬੀ. ਦੇ ਸਿੰਚਾਈ ਸਦਨ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਪੰਜਾਬੀ ਮਾਂ ਬੋਲੀ ਦੀ ਤਰੱਕੀ ਅਤੇ ਪ੍ਰਫੁੱਲਤਾ ਲਈ ਜੂਝਣ ਵਾਲੇ, ਬੇਵਾਕ ਟਿੱਪਣੀਕਾਰ ਅਤੇ ਚੰਡੀਗੜ੍ਹ ਲੇਖਕ ਸਭਾ ਦੇ ਪ੍ਰਧਾਨ ਦੀਪਕ ਚਨਾਰਥਲ, ਫ਼ਿਲਮ ਅਦਾਕਾਰ ਮਲਕੀਤ ਰੋਣੀ, ਸ਼ਾਇਰ ਸੁਰਿੰਦਰ ਸਿੰਘ ਧੀਰ, ਭੁਪਿੰਦਰ ਮਲਿਕ, ਸ਼ਾਇਰ ਬਲਵੀਰ ਸੈਣੀ ਆਦਿ ਵਲੋਂ ਸੰਯੁਕਤ ਰੂਪ ਵਿਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਉਕਤ ਪੰਜਾਬੀ ਦੇ ਮਹਾਨ ਕਵੀ ਸ਼ਾਇਰਾਂ ਤੋਂ ਇਲਾਵਾ ਪੰਜਾਬੀ ਕਲਾਕਾਰ ਪੰਮੀ ਹੰਸਪਾਲ ਅਤੇ ਸੁਨੀਲ ਡੋਗਰਾ ਵਲੋਂ ਆਪੋ ਆਪਣੀਆਂ ਰਚਨਾਵਾਂ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਲੋਕ ਗਾਥਾਵਾਂ ਰਾਹੀਂ ਸਮੂਹ ਸਰੋਤਿਆਂ ਨੂੰ ਪੰਜਾਬੀ ਮਾਂ ਬੋਲੀ ਦੀ ਤਰੱਕੀ ਅਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪੰਜਾਬੀ ਫ਼ਿਲਮ ਅਦਾਕਾਰ ਮਲਕੀਤ ਰੋਣੀ ਵਲੋਂ ਆਪਣੀ ਜ਼ਿੰਦਗੀ ਦੇ ਵੱਖ-ਵੱਖ ਤਜਰਬਿਆਂ ਦੀ ਸਾਂਝ ਦਰਸ਼ਕਾਂ ਨਾਲ ਪਾਈ ਗਈ ਅਤੇ ਲਗਨ ਤੇ ਮਿਹਨਤ ਨਾਲ ਕਿਰਤ ਕਰਨ ਦਾ ਹੋਕਾ ਦਿੱਤਾ | ਇਸ ਮੌਕੇ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਦੇ ਸਰਪ੍ਰਸਤ ਬਲਜੀਤ ਬਡਵਾਲ, ਜੋਗੇਸ਼ ਸਚਦੇਵਾ, ਨੰਗਲ ਬਾਈ ਸਾਈਕਲ ਦੇ ਆਗੂ ਕਰਨ ਚੌਧਰੀ, ਮੈਡਮ ਕੈਲਾਸ਼ ਠਾਕੁਰ, ਟਿੱਪਣੀ ਕਾਰ ਦਵਿੰਦਰ ਸ਼ਰਮਾ, ਸਤਨਾਮ ਸਿੰਘ ਪੀ ਆਰ ਓ, ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਚੌਧਰੀ, ਜਰਨੈਲ ਸਿੰਘ ਸੰਧੂ, ਗੁਰਸੇਵਕ ਸਿੰਘ ਸੈਣੀ, ਨਵੀਨ ਸ਼ਰਮਾ, ਜਸਪ੍ਰੀਤ ਸਿੰਘ, ਸ੍ਰੀਮਤੀ ਅਨੂ ਬਾਲਾ, ਨਾਨਕ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਭੱਕੂਮਾਜਰਾ ਵਿਖੇ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮੋਗਾ ਰੈਲੀ ਲਈ ਭਾਜਪਾ ਦੀਆਂ ਤਿਆਰੀਆਂ ਤੇਜ਼ <br/>
Ad Position 24