ਸ੍ਰੀ ਚਮਕੌਰ ਸਾਹਿਬ, 24 ਫਰਵਰੀ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਭੱਕੂਮਾਜਰਾ ਵਿਖੇ ਨੌਜਵਾਨ ਸਿੰਘ ਸਭਾ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਾਤਾ ਸਾਹਿਬ ਕੌਰ ਮਹਿਲਾ ਮੰਡਲ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀ ਸ਼ਹੀਦੀ ਸਤਾਬਦੀ ਨੂੰ ਸਮਰਪਿਤ 41ਵਾਂ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਪੰਥ ਪ੍ਰਸਿੱਧ ਕੀਰਤਨੀਏ ਭਾਈ ਸ਼ੌਕੀਨ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਾਰਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਧਰਮਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲੇ, ਕਥਾਵਾਚਕ ਗਿਆਨੀ ਤਰਸੇਮ ਸਿੰਘ ਅੰਬਾਲਾ ਵਾਲੇ, ਬਾਬਾ ਸੁੱਖਵਿੰਦਰ ਸਿੰਘ ਅਨਹਦ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਪਾਤਸ਼ਾਹੀ 9ਵੀਂ ਅਤੇ 10ਵੀਂ ਤਾਲਾਪੁਰ (ਛਾਉਣੀ ਪੰਥ ਅਕਾਲੀ ਬੁੱਢਾਦਲ), ਗੁਰਮਤਿ ਮਿਸ਼ਨਰੀ ਕਾਲਜ ਚੌਤਾਂ ਦੇ ਪਿ੍ੰਸੀਪਲ ਅਤੇ ਭਾਈ ਮਨਜੋਤ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਦਿਆਂ ਵੱਧ ਰਹੇ ਨਸ਼ਿਆਂ ਅਤੇ ਪਤਿਤ ਪੁਣੇ ਦੇ ਰੁਝਾਨ ਤੇ ਚਿੰਤਾਂ ਪ੍ਰਗਟ ਕਰਦਿਆਂ ਸਮੁੱਚੀ ਸੰਗਤ ਨੂੰ ਇਨ੍ਹਾਂ ਕੁਰਹਿਤਾਂ ਖਿਲਾਫ ਇੱਕਜੁਟ ਹੋ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ ਦੀ ਅਪੀਲ ਕੀਤੀ | ਇਸ ਸਮਾਗਮ ਦੌਰਾਨ ਫਤਹਿ ਹਸਪਤਾਲ ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਵਲੋਂ ਡਾ. ਮਿਰਗਿੰਦ ਸਿੰਘ ਦੀ ਅਗਵਾਈ ਵਿਚ ਬੱਚਿਆਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਗਈ | ਬੀਬਾ ਗੁਰਮੀਤ ਕੌਰ ਦੀ ਅਗਵਾਈ ਵਿਚ ਚੜ੍ਹਦੀਕਲਾ ਤੱਤ ਖਾਲਸਾ ਜਥਾ ਪਿੰਡ ਜਟਾਣਾ ਵਲੋਂ ਗੁਰਮਤਿ ਪ੍ਰਦਰਸ਼ਨੀ ਅਤੇ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਕੇ ਇਨਾਮ ਦਿੱਤੇ ਗਏ | ਸਟੇਜ ਦੀ ਸੇਵਾ ਨਿਭਾਉਦਿਆਂ ਮੁੱਖ ਸੇਵਾਦਾਰ ਅਤੇ ਪ੍ਰਬੰਧਕ ਸਮਿੰਦਰ ਸਿੰਘ ਭੱਕੂਮਾਜਰਾ ਨੇ ਆਈਆਂ ਸੰਗਤਾਂ ਅਤੇ ਪ੍ਰਚਾਰਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਲੱਖੇਵਾਲ, ਪ੍ਰੋ: ਨਿਰਮਲ ਸਿੰਘ ਮਨੈਲੀ, ਮੋਹਣਜੀਤ ਸਿੰਘ ਕਮਾਲਪੁਰ,ਰਿਟਾ: ਐਸ.ਡੀ.ਓ. ਰਵਿੰਦਰ ਸਿੰਘ, ਸਮਿੰਦਰ ਸਿੰਘ ਭੱਕੂਮਾਜਰਾ, ਬੀਬੀ ਰਾਜਿੰਦਰ ਕੌਰ ਪ੍ਰਧਾਨ, ਰਾਜਿੰਦਰ ਸਿੰਘ ਨਨੂੰਆਂ ਪ੍ਰਧਾਨ ਸੈਣੀ ਭਵਨ ਰੂਪਨਗਰ, ਭਾਈ ਗੁਰਮੁਖ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ,ਰਵਿੰਦਰ ਸਿੰਘ ਲਾਲੀ, ਭਾਈ ਦਲਜੀਤ ਸਿੰਘ ਹੀਰਾ ਤੇ ਹੋਰ ਹਾਜ਼ਰ ਸਨ |