19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਆਈ. ਆਈ. ਟੀ. ਰੋਪੜ ਨੇ ਖੋਜ ਤੇ ਤਕਨਾਲੋਜੀ 'ਚ ਵੱਡੇ ਐਲਾਨਾਂ ਨਾਲ ਮਨਾਇਆ 18ਵਾਂ ਸਥਾਪਨਾ ਦਿਵਸ <br/>

Ad Position 21
No active advertisement
ਅਜੀਤ ਡੈਸਕ 26-02-2026
ਰੂਪਨਗਰ, 25 ਫਰਵਰੀ (ਗੁਰਪ੍ਰੀਤ ਸਿੰਘ ਹੁੰਦਲ)-ਭਾਰਤੀ ਪ੍ਰੌਦਯੋਗਿਕੀ ਸੰਸਥਾਨ ਰੋਪੜ (ਆਈ. ਆਈ. ਟੀ. ਰੋਪੜ) ਨੇ ਮੰਗਲਵਾਰ ਨੂੰ ਆਪਣਾ 18ਵਾਂ ਸਥਾਪਨਾ ਦਿਵਸ ਮਨਾਇਆ ਅਤੇ ਭਾਰਤ ਦੇ ਖੋਜ ਤੇ ਨਵਾਚਾਰ ਪਰਿਤੰਤਰ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਅਨੇਕਾਂ ਅਕਾਦਮਿਕ, ਤਕਨੀਕੀ ਅਤੇ ਉੱਦਮਸ਼ੀਲਤਾ ਸੰਬੰਧੀ ਪਹਿਲਕਦਮੀਆਂ ਦਾ ਐਲਾਨ ਕੀਤਾ | ਸੰਸਥਾਨ ਦੇ ਆਡੀਟੋਰੀਅਮ ਵਿਚ ਦੇਸ਼ ਵਿਚ ਖੋਜ, ਨਵਾਚਾਰ ਤੇ ਉੱਦਮਸ਼ੀਲਤਾ ਨੂੰ ਗਤੀ ਦੇਣਾ ਵਿਸ਼ੇ 'ਤੇ ਆਯੋਜਿਤ ਇਸ ਸਮਾਗਮ ਵਿਚ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਇੱਕ ਪ੍ਰੇਰਨਾਦਾਇਕ ਮੁੱਖ ਭਾਸ਼ਣ ਦਿੱਤਾ | ਮਾਣਯੋਗ ਰਾਜਪਾਲ ਨੇ ਕਿਹਾ 'ਆਈ. ਆਈ. ਟੀ. ਰੋਪੜ ਵਰਗੀਆਂ ਸੰਸਥਾਵਾਂ ਆਤਮਨਿਰਭਰ ਭਾਰਤ ਦੇ ਇੰਜਣ ਹਨ | ਇੱਥੋਂ ਦੀ ਖੋਜ ਦੀ ਗੁਣਵੱਤਾ, ਉੱਦਮਸ਼ੀਲਤਾ ਦੀ ਭਾਵਨਾ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਇਹ ਸਾਬਤ ਕਰਦੀ ਹੈ ਕਿ ਭਾਰਤੀ ਉੱਚ ਸਿੱਖਿਆ ਕਿਸ ਉਚਾਈ ਨੂੰ ਹਾਸਲ ਕਰ ਸਕਦੀ ਹੈ |'' ਸੁਆਗਤੀ ਭਾਸ਼ਣ ਪ੍ਰੋ. ਰਾਜੀਵ ਆਹੂਜਾ, ਡਾਇਰੈਕਟਰ, ਆਈ. ਆਈ. ਟੀ. ਰੋਪੜ ਨੇ ਦਿੱਤਾ, ਜਿਸ ਵਿਚ ਉਨ੍ਹਾਂ ਕਿਹਾ ''2008 ਵਿਚ ਸਤਲੁਜ ਦੇ ਕੰਢੇ ਸਥਾਪਿਤ ਇੱਕ ਨੌਜਵਾਨ ਸੰਸਥਾਨ ਤੋਂ ਆਈ. ਆਈ. ਟੀ. ਰੋਪੜ ਅੱਜ ਰਾਸ਼ਟਰੀ ਮਹੱਤਵ ਦੀ ਇਕ ਖੋਜ-ਕੇਂਦਰਿਤ ਯੂਨੀਵਰਸਿਟੀ ਬਣ ਚੁੱਕੀ ਹੈ |
ਸੁਪਰਕੰਪਿਊਟਿੰਗ ਤੋਂ ਡਿਜੀਟਲ ਵਿਰਾਸਤ ਸਮੇਤ ਪ੍ਰਮੁੱਖ ਐਲਾਨ ਕੀਤੇ-
ਸੰਸਥਾਨ ਨੇ ਇੰਡਸ ਅੱੈਚ. ਪੀ. ਸੀ. ਦਾ ਰਸਮੀ ਉਦਘਾਟਨ ਕੀਤਾ, ਦੇਸ਼ ਦੀਆਂ ਹਥਿਆਰਬੰਦ ਫ਼ੌਜਾਂ ਨੂੰ ਸਨਮਾਨ ਦੇਣ ਅਤੇ ਪੰਜਾਬ ਦੀ ਰਣਨੀਤਕ ਭੂਮੀ ਉੱਤੇ ਸਥਿਤ ਸੰਸਥਾਨ ਦੀ ਦੇਸ਼ਭਗਤੀ ਭਰੀ ਪਛਾਣ ਨੂੰ ਠੋਸ ਰੂਪ ਦੇਣ ਲਈ ਇਕ ਸਮਰਪਿਤ ਯਾਦਗਾਰੀ ਸਥਾਨ 'ਸ਼ੌਰਯ ਸਥਲ' ਦਾ ਉਦਘਾਟਨ ਕੀਤਾ ਗਿਆ, ਸੰਸਥਾਨ ਨੇ ਸਵਦੇਸ਼ੀ ਤੌਰ 'ਤੇ ਵਿਕਸਿਤ ਏ. ਆਈ.-ਸੰਚਾਲਿਤ ਚੈਟਬੋਟ 'ਨਾਲੰਦਾ' ਲਾਂਚ ਕੀਤਾ, ਆਈ. ਆਈ. ਟੀ. ਰੋਪੜ ਨੇ ਆਪਣੇ ਖੋਜ, ਵਿਕਾਸ ਅਤੇ ਨਵਾਚਾਰ ਕੋਸ਼ (ਆਰ.ਡੀ.ਆਈ.ਐੱਫ.) ਲਈ ਭਾਈਵਾਲਾਂ ਵਲੋਂ ਰਸਮੀ ਨਿਵੇਸ਼ ਵਚਨਬੱਧਤਾਵਾਂ ਦਾ ਐਲਾਨ ਕੀਤਾ, ਸਥਾਪਨਾ ਦਿਵਸ ਸਮਾਗਮ ਇੱਕ ਰਸਮੀ ਪੁਰਸਕਾਰ ਸਮਾਰੋਹ ਰਾਹੀਂ ਆਈ.ਆਈ.ਟੀ. ਰੋਪੜ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਦਾ ਵੀ ਮੌਕਾ ਬਣਿਆ | ਛੇ ਵਿਦਿਆਰਥੀ ਸਟਾਰਟਅੱਪਾਂ ਨੂੰ ਰਪਏ 1-1 ਲੱਖ ਦਾ ਬੀਜ ਅਨੁਦਾਨ | ਸ਼ਾਮ ਦੇ ਸਭ ਤੋਂ ਉਤਸ਼ਾਹਜਨਕ ਪਲ ਵਿਚ ਆਈ.ਆਈ.ਟੀ. ਰੋਪੜ ਨੇ ਆਪਣਾ ਵਿਦਿਆਰਥੀ ਉੱਦਮਸ਼ੀਲਤਾ ਸਹਾਇਤਾ ਪ੍ਰੋਗਰਾਮ ਰਸਮੀ ਤੌਰ ਉੱਤੇ ਸ਼ੁਰੂ ਕੀਤਾ ਅਤੇ ਛੇ ਹੋਣਹਾਰ ਵਿਦਿਆਰਥੀ ਸਟਾਰਟਅੱਪ ਟੀਮਾਂ ਨੂੰ ਰ. 1,00,000 ਪ੍ਰਤੀ ਟੀਮ ਦੇ ਹਿਸਾਬ ਨਾਲ ਬੀਜ ਅਨੁਦਾਨ ਦਿੱਤਾ | ਸੰਸਥਾਨ ਵਿਚ ਅੰਨਮ ਏ. ਆਈ. (ਟਿਕਾਊ ਵਿਕਾਸ ਲਈ ਨਕਲੀ ਬੁੱਧੀਮੱਤਾ ਖੋਜ ਦਾ ਉੱਤਮਤਾ ਕੇਂਦਰ) ਅਤੇ ਟੈਕਨਾਲੋਜੀ ਇਨੋਵੇਸ਼ਨ ਹੱਬ ਅਵਾਧ (ਖੇਤੀ ਅਤੇ ਜਲ ਤਕਨਾਲੋਜੀ ਵਿਚ ਏ.ਆਈ) ਸਥਾਪਿਤ ਹਨ | ਰਾਸ਼ਟਰੀ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦੇ ਤਹਿਤ ਆਈ. ਆਈ. ਟੀ. ਰੋਪੜ ਨੇ ਭਾਰਤੀ ਫ਼ੌਜ ਨਾਲ ਭਾਈਵਾਲੀ ਵਿਚ ਰੱਖਿਆ ਤਕਨਾਲੋਜੀ ਵਿਚ ਐਮ.ਟੈੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ, ਜੋ ਰੱਖਿਆ ਪੇਸ਼ੇਵਰਾਂ ਨੂੰ ਵਿਸ਼ੇਸ਼ ਤਕਨੀਕੀ ਮੁਹਾਰਤ ਪ੍ਰਦਾਨ ਕਰਦਾ ਹੈ ਅਤੇ ਰੱਖਿਆ ਪ੍ਰਣਾਲੀਆਂ ਵਿਚ ਸਾਂਝੇ ਨਵਾਚਾਰ ਨੂੰ ਉਤਸ਼ਾਹਿਤ ਕਰਦਾ ਹੈ | ਇਹ ਸਾਰੀਆਂ ਪਹਿਲਕਦਮੀਆਂ ਆਈ. ਆਈ. ਟੀ. ਰੋਪੜ ਦੇ ਉਸ ਦਿ੍ਸ਼ਟੀਕੋਣ ਨੂੰ ਪ੍ਰਤੀਬਿੰਬਿਤ ਕਰਦੀਆਂ ਹਨ, ਜੋ ਅਜਿਹੇ ਭਵਿੱਖ ਦੇ ਨਵਾਚਾਰਕ ਤਿਆਰ ਕਰਨਾ ਚਾਹੁੰਦਾ ਹੈ ਜੋ ਅਕਾਦਮਿਕ ਤੌਰ ਉੱਤੇ ਉੱਤਮ ਹੋਣ ਅਤੇ ਤਕਨਾਲੋਜੀ, ਸਮਾਜ ਅਤੇ ਭਾਰਤ ਦੀਆਂ ਰਣਨੀਤਕ ਤਰਜੀਹਾਂ ਵਿਚ ਸਾਰਥਕ ਯੋਗਦਾਨ ਪਾਉਣ |

Ad Position 22
No active advertisement
ਪਿਛਲੀ ਖ਼ਬਰ ਹੋਲਾ ਮਹੱਲਾ ਮੌਕੇ 4500 ਪੁਲਿਸ ਮੁਲਾਜ਼ਮ ਸ਼ਰਧਾਲੂਆਂ ਦੀ ਸੁਰੱਖਿਆ 'ਚ ਰਹਿਣਗੇ ਤਾਇਨਾਤ- ਜ਼ਿਲ੍ਹਾ ਪੁਲਿਸ ਮੁਖੀ <br/>... ਅਗਲੀ ਖ਼ਬਰ ਸਾਬਕਾ ਮੰਤਰੀ ਸਿੱਧੂ ਨੇ ਮੀਟਿੰਗ ਸੱਦ ਕੇ ਪਾਰਟੀ ਵਰਕਰਾਂ ਨੂੰ ਰਾਹੁਲ ਗਾਂਧੀ ਦੀ ਬਰਨਾਲਾ ਰੈਲੀ ਸੰਬੰਧੀ ਕੀਤਾ ਲਾਮਬੰਦ...
Ad Position 24