ਰੂਪਨਗਰ ਕਿ੍ਕਟ ਟੀਮ ਅੰਡਰ-23 ਲਈ ਚੋਣ ਟਰਾਇਲ 1 ਨੂੰ
ਅਜੀਤ ਡੈਸਕ
27-02-2026
ਰੂਪਨਗਰ, 26 ਫਰਵਰੀ (ਸਤਨਾਮ ਸਿੰਘ ਸੱਤੀ)-ਪੰਜਾਬ ਕਿ੍ਕਟ ਐਸੋਸੀਏਸ਼ਨ, ਮੋਹਾਲੀ ਵਲੋਂ ਕਰਵਾਏ ਜਾਣ ਵਾਲੇ ਆਗਾਮੀ ਅੰਡਰ-23 ਜ਼ਿਲ੍ਹਾ ਕਿ੍ਕਟ ਟੂਰਨਾਮੈਂਟ ਦੀ ਤਿਆਰੀ ਦੇ ਮੱਦੇਨਜ਼ਰ ਕਿ੍ਕਟ ਐਸੋਸੀਏਸ਼ਨ ਰੂਪਨਗਰ ਦੀ ਟੀਮ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ | ਐਸੋਸੀਏਸ਼ਨ ਦੇ ਸਕੱਤਰ ਸੰਦੀਪ ਬੁੱਧੀ ਰਾਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟਰਾਇਲ ਮਿਤੀ 1 ਮਾਰਚ 2026 (ਦਿਨ ਐਤਵਾਰ) ਨੂੰ ਸਵੇਰੇ 10 ਵਜੇ ਸਰਕਾਰੀ ਕਾਲਜ ਰੂਪਨਗਰ ਦੇ ਕਿ੍ਕਟ ਮੈਦਾਨ ਵਿਖੇ ਆਯੋਜਿਤ ਕੀਤੇ ਜਾਣਗੇ | ਇਸ ਸਬੰਧੀ ਯੋਗਤਾ ਸ਼ਰਤਾਂ ਇਸ ਪ੍ਰਕਾਰ ਹਨ- ਜਿਨ੍ਹਾਂ ਖਿਡਾਰੀਆਂ ਦਾ ਜਨਮ 1 ਸਤੰਬਰ 2003 ਜਾਂ ਇਸ ਤੋਂ ਬਾਅਦ ਹੋਇਆ ਹੈ ਉਹ ਟਰਾਇਲ ਵਿਚ ਹਿੱਸਾ ਲੈ ਸਕਦੇ ਹਨ, ਖਿਡਾਰੀ ਚਿੱਟੇ ਰੰਗ ਦੀ ਕਿ੍ਕਟ ਕਿੱਟ ਪਹਿਨ ਕੇ ਪਹੁੰਚਣ, ਲਾਜ਼ਮੀ ਦਸਤਾਵੇਜ਼-ਡਿਜੀਟਲ ਜਨਮ ਪ੍ਰਮਾਣ ਪੱਤਰ, ਆਧਾਰ ਕਾਰਡ, ਰਿਹਾਇਸ਼ੀ ਸਬੂਤ (ਰਾਸ਼ਨ ਕਾਰਡ/ਡੋਮਿਸਾਇਲ ਆਦਿ) | ਸਭ ਯੋਗ ਖਿਡਾਰੀਆਂ ਨੂੰ ਸਮੇਂ ਸਿਰ ਮੈਦਾਨ ਵਿਚ ਹਾਜ਼ਰ ਹੋਣ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਚੋਣ ਪ੍ਰਕਿਰਿਆ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਸੰਪੰਨ ਹੋ ਸਕੇ |