02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪਿੰਡ ਕਾਂਗੜ 'ਚ ਕੈਂਪ ਦੌਰਾਨ 105 ਦਾਨੀਆਂ ਕੀਤਾ ਖ਼ੂਨਦਾਨ ਚੰਡੀਗੜ੍ਹ ਪੀ.ਜੀ.ਆਈ. ਦੀ ਟੀਮ ਨੇ ਅੰਗ ਦਾਨ ਕਰਨ ਲਈ ਲੋਕਾਂ ਨੂੰ ਪ੍ਰੇਰਿਆ <br/>

Ad Position 21
No active advertisement
ਅਜੀਤ ਡੈਸਕ 03-03-2026
ਨੂਰਪੁਰ ਬੇਦੀ, 2 ਮਾਰਚ (ਹਰਦੀਪ ਸਿੰਘ ਢੀਂਡਸਾ)-ਸਵ. ਨੌਜਵਾਨ ਅਰਸ਼ਦੀਪ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਕਾਂਗੜ ਵਿਖੇ ਸੂਬੇਦਾਰ ਨਰੇਸ਼ ਕੁਮਾਰ ਦੀ ਅਗਵਾਈ 'ਚ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ | ਇਸ ਕੈਂਪ ਦੌਰਾਨ ਕਮਾਂਡ ਹਸਪਤਾਲ ਚੰਡੀਗੜ੍ਹ ਤੋਂ ਆਈ ਮੈਡੀਕਲ ਟੀਮ ਵਲੋਂ 105 ਦਾਨੀਆਂ ਦਾ ਖ਼ੂਨ ਇਕੱਤਰ ਕੀਤਾ ਗਿਆ | ਇਸ ਕੈਂਪ ਵਿਚ ਨੌਜਵਾਨਾਂ ਦੇ ਨਾਲ-ਨਾਲ ਮਾਤਾਵਾਂ ਅਤੇ ਭੈਣਾਂ ਨੇ ਵੀ ਭਾਰੀ ਗਿਣਤੀ ਵਿਚ ਹਿੱਸਾ ਲਿਆ | ਕੈਂਪ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਐਨ.ਸੀ.ਸੀ. ਵਲੰਟੀਅਰਾਂ ਵਲੋਂ ਵੀ ਵੱਡੇ ਪੱਧਰ 'ਤੇ ਖ਼ੂਨਦਾਨ ਕਰਕੇ ਨੌਜਵਾਨ ਸ਼ਕਤੀ ਦੀ ਸਮਾਜਿਕ ਜ਼ਿੰਮੇਵਾਰੀ ਨੂੰ ਦਰਸਾਇਆ ਗਿਆ | ਇਸ ਮੌਕੇ ਹਲਕਾ ਵਿਧਾਇਕ ਦਿਨੇਸ਼ ਚੱਢਾ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨਾਲ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਦਰਬਾਰਾ ਸਿੰਘ, ਬਾਲਾ ਸੰਦੀਪ ਪਾਠਕ, ਰਾਣਾ ਸ਼ਮਸ਼ੇਰ ਸਿੰਘ ਰਾਣਾ, ਮਾਸਟਰ ਗੁਰਨੈਬ ਸਿੰਘ, ਵਿਸ਼ਵ ਪਾਲ ਸਿੰਘ ਸਮੇਤ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਰੌਲੀ ਤੇ ਸ਼ਹੀਦ ਜੋਬਨਜੀਤ ਸਿੰਘ ਦੇ ਪਿਤਾ ਸੂਬੇਦਾਰ ਬਲਵੀਰ ਸਿੰਘ ਸਮੇਤ ਭਾਰਤੀ ਫ਼ੌਜ ਲਈ ਮੁਫ਼ਤ ਟਰੇਨਿੰਗ ਦੇਣ ਵਾਲੇ ਜਤਿੰਦਰ ਸਿੰਘ ਸੇਠੀ ਐਕਸ ਆਰਮੀ ਸਮੇਤ ਕਿਰਤੀ ਕਿਸਾਨ ਮੋਰਚਾ ਦੇ ਪ੍ਰਧਾਨ ਵੀਰ ਸਿੰਘ ਬੜਵਾ ਕਈ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਪਹੁੰਚੀਆਂ | ਆਗੂਆਂ ਨੇ ਆਪਣੇ ਸੰਬੋਧਨਾਂ ਵਿਚ ਕਿਹਾ ਕਿ ਭਾਰਤੀ ਫ਼ੌਜ ਵਿਚ ਸੇਵਾ ਨਿਭਾ ਰਹੇ ਸੂਬੇਦਾਰ ਨਰੇਸ਼ ਕੁਮਾਰ ਵਲੋਂ ਦੇਸ਼-ਕੌਮ ਦੀ ਸੇਵਾ ਇਕ ਮਿਸਾਲ ਹੈ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਅੰਗਦਾਨ ਕਰਨ ਦਾ ਫੈਸਲਾ ਪੂਰੇ ਰੂਪਨਗਰ ਜ਼ਿਲ੍ਹੇ ਲਈ ਪ੍ਰੇਰਣਾ ਬਣ ਗਿਆ ਹੈ | ਆਗੂਆਂ ਨੇ ਇਕਸੁਰ ਹੋ ਕੇ ਅਪੀਲ ਕੀਤੀ ਕਿ ਇਲਾਕੇ ਵਿਚ ਭਾਰਤੀ ਫ਼ੌਜ ਦੇ ਜਵਾਨਾਂ ਦੀ ਯਾਦ ਵਿਚ ਇੱਕ ਸ਼ਾਨਦਾਰ ਯਾਦਗਾਰ ਬਣਾਈ ਜਾਵੇ | ਕੈਂਪ ਦੌਰਾਨ ਭਾਰਤੀ ਫ਼ੌਜ ਦੀ ਚੰਡੀ ਮੰਦਰ ਟੀਮ ਵਲੋਂ ਖ਼ੂਨ ਇਕੱਠਾ ਕੀਤਾ ਗਿਆ, ਜਦਕਿ ਪੀ.ਜੀ.ਆਈ. ਚੰਡੀਗੜ੍ਹ ਦੀ ਟੀਮ ਨੇ ਮੌਕੇ 'ਤੇ ਲੋਕਾਂ ਨੂੰ ਅੰਗ ਦਾਨ ਬਾਰੇ ਜਾਣਕਾਰੀ ਦਿੱਤੀ | ਸਾਰੇ ਦਾਨੀਆਂ ਨੂੰ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਹਾਜ਼ਰ ਸ਼ਖ਼ਸੀਅਤਾਂ ਵਿਚ ਭਜਨ ਲਾਲ ਕਾਂਗੜ ਅਤੇ ਪੀਕੇ ਰਤਨ, ਕਲੱਬ ਦੇ ਪ੍ਰਧਾਨ ਮਲਕੀਤ ਧੀਮਾਨ, ਗੁਰਮੇਲ ਚੰਦ, ਬਲਵੀਰ ਚੰਦ, ਤਰਸੇਮ ਲਾਲ ਧੀਮਾਨ, ਰਕੇਸ਼ ਧੀਮਾਨ, ਸਰਪੰਚ ਬਲਦੇਵ ਰਾਜ, ਸੂਬੇਦਾਰ ਰੋਸ਼ਨ ਲਾਲ ਤੇ ਭਾਰਤੀ ਫ਼ੌਜ ਦੇ ਜਤਿੰਦਰ ਸਿੰਘ ਸੇਠੀ, ਡਾ: ਗੁਰਪਾਲ ਚੌਧਰੀ ਸਮੂਹ ਪਿੰਡ ਦੇ ਲੋਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਪਦਉਨਤ ਬਲਜਿੰਦਰ ਸਿੰਘ ਸਾਂਤਪੁਰੀ ਦੇ ਸਨਮਾਨ ਵਜੋਂ ਸਮਾਗਮ <br/> ਅਗਲੀ ਖ਼ਬਰ ਸਾਬਕਾ ਸਪੀਕਰ ਵਲੋਂ ਮਾਈਨਿੰਗ ਬੰਦ ਕਰਾਉਣ ਲਈ ਕੋਈ ਵਿਸ਼ੇਸ਼ ਕਦਮ ਨਾ ਚੁੱਕਣ ਦੇ ਇਲਜ਼ਾਮ <br/>
Ad Position 24
No active advertisement