ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਫਾਰਗ ਵਲੰਟੀਅਰਜ਼ ਨੂੰ ਮੁੜ ਬਹਾਲ ਕੀਤਾ ਜਾਵੇ- ਜ਼ਿਲਾ ਪ੍ਰਧਾਨ ਚੌਂਤਾ

Ad Position 21
No active advertisement
ਅਜੀਤ ਡੈਸਕ 03-03-2026
ਨੂਰਪੁਰ ਬੇਦੀ, 2 ਮਾਰਚ (ਵਿੰਦਰਪਾਲ ਝਾਂਡੀਆਂ)- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜਗਮੋਹਨ ਸਿੰਘ ਚੌਂਤਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਦੀਪ ਸਿੰਘ ਔਲਖ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਸਿੱਖਿਆ ਵਲੰਟੀਅਰਜ਼ ਨੂੰ ਪਿਛਲੇ ਸਮੇਂ ਵਿਚ ਬਿਨਾਂ ਕਾਰਨ ਦੱਸੇ ਫਾਰਗ ਕਰ ਦਿੱਤਾ ਗਿਆ ਸੀ, ਜੋ ਕਿ ਹੁਣ ਤੱਕ ਸੰਘਰਸ਼ ਦੇ ਰਾਹ 'ਤੇ ਚੱਲ ਰਹੇ ਹਨ | ਜਿਸ ਨਾਲ ਲਗਭਗ 500 ਪਰਿਵਾਰ ਪ੍ਰਭਾਵਿਤ ਹੋਏ ਹਨ, ਇਹਨਾਂ ਵਲੰਟੀਅਰਜ਼ ਨੂੰ ਮੌਜੂਦਾ ਸਰਕਾਰ ਵਲੋਂ ਭਰੋਸਾ ਦਿੱਤਾ ਗਿਆ ਸੀ, ਕਿ ਆਉਣ ਵਾਲੇ ਸਮੇਂ ਵਿੱਚ ਰੈਗੂਲਰ ਤੌਰ 'ਤੇ ਬਹਾਲ ਕੀਤਾ ਜਾਵੇਗਾ | ਇਹਨਾਂ ਨੇ ਪੁਲਿਸ ਤਸ਼ੱਦਦ ਅਤੇ ਜੇਲ੍ਹਾਂ ਵੀ ਕੱਟੀਆਂ ਹਨ, ਇਹਨਾਂ ਕੋਲ ਅਧਿਆਪਨ ਦਾ ਤਜਰਬਾ ਅਤੇ ਯੋਗਤਾ ਵੀ ਹੈ | ਇਹਨਾਂ ਦੀ ਵੈਰੀਫਿਕੇਸ਼ਨ ਵੀ ਹੋ ਚੁੱਕੀ ਹੈ | ਪਰ ਬੇਲੋੜੀ ਦੇਰੀ ਕਾਰਨ ਇਹਨਾਂ ਦਾ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ | ਇਸ ਸਮੇਂ ਸਕੂਲਾਂ ਵਿਚ ਨਵੇਂ ਸੈਸ਼ਨ ਸ਼ੁਰੂ ਹੋਣ ਕਾਰਨ ਅਧਿਆਪਕਾਂ ਦੀ ਬਹੁਤ ਵੱਡੀ ਜਰੂਰਤ ਹੈ, ਸੋ ਇਹਨਾਂ ਮੱਧ ਵਰਗੀ ਪਰਿਵਾਰ ਦੇ ਇਹਨਾਂ ਸਿੱਖਿਆ ਵਲੰਟੀਅਰ ਨੂੰ ਸਰਕਾਰ ਪਹਿਲ ਦੇ ਆਧਾਰ 'ਤੇ ਬਹਾਲ ਕਰੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਚੌਂਤਾ, ਜ਼ਿਲ੍ਹਾ ਜਨਰਲ ਸਕੱਤਰ ਹਰਦੀਪ ਸਿੰਘ ਔਲਖ, ਕਨਵੀਨਰ ਮਨਦੀਪ ਕੁਮਾਰ ਸਰਥਲੀ , ਰਾਕੇਸ਼ ਕੁਮਾਰ ਭੰਡਾਰੀ, ਮਨਮੋਹਨ ਸਿੰਘ, ਅਨਿਲ ਕੁਮਾਰ ਬੈਂਸ ਅਤੇ ਗੁਰਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਿੱਘੀ ਵਿਦਾਇਗੀ ਮੌਕੇ ਸਮਾਰੋਹ ਨਵੀਂ ਇਮਾਰਤ ਦੇ ਰਸਤੇ ਲਈ ਜ਼ਮੀਨ ਦੇਣ ਵਾਲੇ ਮਾਲਕ... ਅਗਲੀ ਖ਼ਬਰ ਹੋਲਾ ਮਹੱਲਾ ਮੌਕੇ ਲਗਾਏ ਜਾਣ ਵਾਲੇ ਲੰਗਰਾਂ ਅਤੇ ਡਾਕਟਰੀ ਜਾਂਚ ਕੈਂਪ ਦੀ ਸ਼ੁਰੂਆਤ- ਬਾਜਵਾ <br/>
Ad Position 24
No active advertisement