ਨੂਰਪੁਰ ਬੇਦੀ, 3 ਮਾਰਚ (ਵਿੰਦਰ ਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀਯ ਸੰਪਰਦਾਇ) ਦੀ ਪਿੰਡ ਝਾਂਗੜੀਆਂ ਦੀ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆਂ ਸਵਾਮੀ ਚੇਤਨਾ ਨੰਦ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਕ ਰੋਜ਼ਾ ਮਹੀਨਾਵਾਰ ਸੰਤ ਸਮਾਗਮ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਸ਼ਰਧਾਪੂਰਵਕ ਸਮਾਪਤ ਹੋ ਗਿਆ | ਸਮਾਗਮ ਮੌਕੇ 'ਤੇ ਵੇਦਾਂਤ ਅਚਾਰੀਆ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਵਲੋਂ ਅਚਾਰੀਆਂ ਬਾਬਾ ਗ਼ਰੀਬ ਦਾਸ ਦੀ ਅੰਮਿਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਇਸ ਮੌਕੇ 'ਤੇ ਜੁੜੀਆਂ ਸੰਗਤਾਂ ਦੇ ਸਨਮੁੱਖ ਹੁੰਦਿਆਂ ਅਨਮੋਲ ਪ੍ਰਵਚਨਾਂ ਦੁਆਰਾ ਸਤਿਸੰਗ ਉਪਦੇਸ਼ ਕਰਦਿਆਂ ਵੇਦਾਂਤ ਅਚਾਰੀਆਂ ਨੇ ਕਿਹਾ ਕਿ ਬਿਨਾਂ ਇੱਛਾ ਕੀਤੇ ਤਪ ਸੇਵਾ, ਸਿਮਰਨ ਅਤੇ ਚੰਗੇ ਕਰਮ ਕਰਨ ਨਾਲ ਹੀ ਜੀਵ ਨੂੰ ਜੀਵਨ, 'ਚ ਹਰ ਖ਼ੁਸ਼ੀ ਸਹਿਜੇ ਹੀ ਮਿਲੇਗੀ ਤੇ ਜਿਸ ਨਾਲ ਜੀਵ ਨੂੰ ਜੀਵਨ ਦਾ ਹਰ ਸੁੱਖ ਵੀ ਮਿਲਦਾ ਹੈ | ਇਸ ਮੌਕੇ 'ਤੇ ਸਾਬਕਾ ਸਰਪੰਚ ਪ੍ਰੇਮ ਚੰਦ ਝਾਂਗੜੀਆਂ, ਚੌਧਰੀ ਹਰਜੀਤ ਕੁਮਾਰ ਮੰਗਾ ਧਰਮਵੀਰ, ਸੋਹਣ ਲਾਲ ਜਤੋਲੀ, ਠੇਕੇਦਾਰ ਕਮਲ ਚੰਦ, ਕਮਲਜੀਤ ਰੂੜੇਵਾਲ, ਸੁਰਿੰਦਰ ਕੁਮਾਰ ਟਿੱਬਾ ਨੰਗਲ, ਨੰਦ ਲਾਲ ਬਾਲੇਵਾਲ, ਦਾਤਾ ਰਾਮ, ਰੂਪ ਲਾਲ, ਅਨੰਤ ਰਾਮ, ਰਾਕੇਸ਼ ਚੌਹਾਨ, ਸੁਰੇਸ਼ ਭਾਟੀਆ, ਮੌਜੀ ਕਸਾਣਾ, ਹੇਮ ਰਾਜ ਫ਼ੌਜੀ, ਸੀਤਾ ਰਾਮ ਗੋਰਸੀ, ਆਦਿ ਸਮੇਤ ਵੱਡੀ ਗਿਣਤੀ, 'ਚ ਸੰਗਤਾਂ ਹਾਜ਼ਰ ਸਨ |