ਨੂਰਪੁਰ ਬੇਦੀ, 6 ਮਾਰਚ (ਵਿੰਦਰਪਾਲ ਝਾਂਡੀਆਂ)-ਬਲਾਕ ਸੰਮਤੀ ਨੂਰਪੁਰ ਬੇਦੀ ਦੀ ਚੇਅਰਮੈਨ ਲਈ ਬੀਤੇ ਦਿਨ ਹੋਈ ਸਰਬਸੰਮਤੀ ਨਾਲ ਚੋਣ 'ਚ ਕਾਹਨਪੁਰ ਖੂਹੀ ਜ਼ੋਨ ਤੋਂ ਚੋਣ ਲੜ ਕੇ ਜੇਤੂ ਰਹੀ ਅਤੇ ਗੁੱਜਰ ਸਮਾਜ ਨਾਲ ਸੰਬੰਧਿਤ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਬੂਥਗੜ੍ਹ ਦੇ 'ਆਪ' ਪਾਰਟੀ ਦੇ ਆਗੂ ਚੌਧਰੀ ਮਨਜੀਤ ਸਿੰਘ ਦੀ ਧਰਮ-ਪਤਨੀ ਸੁਨੀਤਾ ਦੇਵੀ ਬੂਥਗੜ੍ਹ ਦੇ ਚੇਅਰਪਰਸਨ ਬਣਨ ਨਾਲ ਨੂਰਪੁਰ ਬੇਦੀ ਇਲਾਕੇ 'ਚ ਲਗਾਤਾਰ ਦੂਜੀ ਵਾਰ ਗੁੱਜਰ ਸਮਾਜ ਨੂੰ ਵੱਡਾ ਮਾਣ ਮਿਲਿਆ ਹੈ | ਪਿਛਲੀ ਵਾਰ ਤੇ ਇਸ ਵਾਰ ਵੀ ਗੁੱਜਰ ਸਮਾਜ ਦਾ ਚੇਅਰਮੈਨ ਬਣਨ ਨਾਲ ਸਮਾਜ ਦੀ ਮੁੜ ਸਰਦਾਰੀ ਕਾਇਮ ਹੋ ਗਈ, ਜਿਸ ਨੂੰ ਲੈ ਕੇ ਗੁੱਜਰ ਸਮਾਜ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਅਤੇ ਗੁੱਜਰ ਸਮਾਜ ਦੇ ਆਗੂਆਂ ਤੇ ਲੋਕਾਂ ਨੇ ਗੁੱਜਰ ਸਮਾਜ ਦੀ ਸੁਨੀਤਾ ਦੇਵੀ ਦੇ ਚੇਅਰਪਰਸਨ ਬਣਨ 'ਤੇ ਵਧਾਈ ਦਿੰਦਿਆਂ ਭਰਵਾਂ ਸਵਾਗਤ ਕੀਤਾ ਹੈ | ਇਥੇ ਦੱਸਦੀਏ ਕਿ ਪਿਛਲੀ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਖੱਡ ਬਠਲੌਰ ਦੇ ਗੁੱਜਰ ਸਮਾਜ ਨਾਲ ਸਬੰਧਿਤ ਸੀਨੀਅਰ ਕਾਂਗਰਸੀ ਆਗੂ ਤੇ ਚਾਰ ਵਾਰ ਸੰਮਤੀ ਮੈਂਬਰ ਅਤੇ ਇਕ ਵਾਰ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਰਹਿ ਚੁੱਕੇ ਡਾਕਟਰ ਪ੍ਰੇਮ ਦਾਸ ਬਲਾਕ ਸੰਮਤੀ ਨੂਰਪੁਰ ਬੇਦੀ ਦੇ ਚੇਅਰਮੈਨ ਬਣੇ ਸਨ | ਸੁਨੀਤਾ ਦੇਵੀ ਬੂਥਗੜ੍ਹ ਦੇ ਚੇਅਰਪਰਸਨ ਬਣਨ ਤੇ ਆਗੂਆਂ ਅਤੇ ਸਮਾਜ ਦੇ ਲੋਕਾਂ ਨੇ ਇਸ ਮਾਣ ਸਤਿਕਾਰ ਲਈ ਲਈ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ |