27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਔਰਤਾਂ ਨੂੰ ਮੁਫ਼ਤ ਯੋਗਾ ਕਰਵਾ ਰਹੀ ਹੈ ਰੋਜ਼ੀ ਸ਼ਰਮਾ

Ad Position 21
No active advertisement
ਅਜੀਤ ਡੈਸਕ 08-03-2026
ਨੰਗਲ, 7 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਬਾਬਾ ਰਾਮ ਦੇਵ ਦੇ ਪਤੰਜਲੀ ਯੋਗ ਪੀਠ ਹਰਿਦੁਆਰ ਨਾਲ ਜੁੜੀ ਯੋਗ ਟੀਚਰ ਰੋਜ਼ੀ ਸ਼ਰਮਾ ਲੰਘੇ ਦੋ ਦਹਾਕਿਆਂ ਤੋਂ ਮੁਟਿਆਰਾਂ/ਇਸਤਰੀਆਂ ਨੂੰ ਮੁਫ਼ਤ ਯੋਗ ਸਾਧਨਾ ਕਰਵਾ ਰਹੀ ਹੈ | ਸਾਲ ਦੇ 365 ਦਿਨ ਰੋਜ਼ੀ ਸ਼ਾਮੀਂ ਵਾਟਰ ਟੈਂਕ 'ਜੀ ਬਲਾਕ' ਦੇ ਅਹਾਤੇ ਯੋਗਾ ਕਰਵਾਉਂਦੀ ਹੈ | ਰੋਜ਼ੀ ਸਾਦੀਆਂ/ਸਿੱਧੀਆਂ ਗੱਲਾਂ ਨਾਲ ਸਿਹਤ ਸੰਦੇਸ਼ ਵੀ ਦਿੰਦੀ ਹੈ 'ਜੇ ਡੋਲੇ ਬਣਾਉਣੇ ਜਿੰਮ ਜਾਓ, ਜੇ ਦਿਮਾਗ਼ ਤੰਦਰੁਸਤ ਰੱਖਣਾ ਕਿਤਾਬਾਂ ਪੜ੍ਹੋ, ਦਿਲ ਜਵਾਨ ਚਾਹੀਦਾ ਤਾਂ ਅੱਧਾ ਘੰਟਾ ਤੇਜ਼ ਤੁਰੋ, ਜੇ ਸਾਰੀ ਸਿਹਤ ਠੀਕ ਰੱਖਣੀ ਤਾਂ ਰਸੋਈ 'ਚ ਵੜੋ ਅਤੇ ਚੀਨੀ, ਲੂਣ, ਮੈਦਾ, ਕੋਲਡ ਡਰਿੰਕ, ਫਰੋਜ਼ਨ ਫੂਡ, ਨੂਡਲਜ਼ ਚੱਕ ਕੇ ਬਾਹਰ ਸੁੱਟੋ |' ਰੋਜ਼ੀ ਆਖਦੀ ਹੈ 'ਅੱਜ ਤੋਂ ਹੀ ਸੀਜ਼ਨ ਦੀ ਸਭ ਤੋਂ ਸਸਤੀ ਸਬਜ਼ੀ/ਫਲ ਖਾਣਾ ਸ਼ੁਰੂ ਕਰੋ, ਨਹੀਂ ਤਾਂ ਭਵਿੱਖ 'ਚ ਮਹਿੰਗੀਆਂ ਦਵਾਈਆਂ ਖਾਣ ਲਈ ਤਿਆਰ ਰਹੋ |' ਯੋਗਾ ਟੀਚਰ ਰੋਜ਼ੀ ਮੁਟਿਆਰਾਂ ਨੂੰ ਯੋਗਾ ਕਰਵਾਉਂਦਿਆਂ ਬਹੁਤ ਹਸਾਉਂਦੀ ਹੈ | ਰੋਜ਼ੀ ਅਕਸਰ ਕਹਿੰਦੀ ਹੈ 'ਜੇ ਧਰਤੀ 'ਤੇ ਬੋਹੜ, ਪਿੱਪਲ, ਨਿੰਮ ਨਹੀਂ ਲਾ ਸਕਦੇ ਤਾਂ ਘਰ 'ਚ ਪੁਦੀਨਾ ਤੇ ਤੁਲਸੀ ਹੀ ਲਗਾ ਲਓ, ਚਟਣੀ ਵੀ ਤਾਜ਼ੀ ਖਾਓ ਤੇ ਆਟਾ ਵੀ ਤਾਜ਼ਾ ਗੰੁਨੋ੍ਹ |' ਰੋਜ਼ੀ ਸ਼ਰਮਾ ਦਾ ਮੰਨਣਾ ਹੈ ਕਿ ਮੌਜੂਦਾ ਮਾਡਰਨ ਜੀਵਨ ਸ਼ੈਲੀ ਕਾਰਨ ਹੀ ਰੋਗਾਂ ਦੀ ਭਰਮਾਰ ਹੋ ਗਈ ਹੈ | ਸਕੂਲ ਵਿਦਿਆਰਥੀਆਂ ਦੀ ਸਿਹਤ ਬਾਰੇ ਘਰ-ਘਰ ਜਾ ਕੇ ਇਕ ਅਹਿਮ ਜ਼ਿੰਮੇਵਾਰੀ ਨਿਭਾਅ ਰਹੀ ਰੋਜ਼ੀ ਨੂੰ ਸਲਾਮ ਜਿਹੜੀ ਹਰ ਪਰਿਵਾਰ ਨਾਲ 2 ਨੁਕਤੇ ਸਾਂਝੇ ਕਰ ਰਹੀ ਹੈ | ਬੱਚੇ ਦੇ ਟਿਫ਼ਨ 'ਚ ਫਾਸਟ ਫੂਡ ਨਾ ਭੇਜੋ ਤੇ ਬੱਚੇ ਦਾ ਸਕਰੀਨ ਟਾਈਮ ਘਟਾਓ |
Ad Position 22
No active advertisement
ਪਿਛਲੀ ਖ਼ਬਰ ਖੱਬੇ ਪੱਖੀ ਲਹਿਰ ਦੇ ਆਗੂ ਤੇ ਸਿਰੜੀ ਯੋਧੇ ਮਾਸਟਰ ਛੋਟੂ ਰਾਮ ਜੱਟਪੁਰ ਨਹੀਂ ਰਹੇ <br/> ਅਗਲੀ ਖ਼ਬਰ ਭਾਜਪਾ ਦੀ ਬਦਲਾਅ ਰੈਲੀ ਲਈ ਲੋਕ ਹੋਏ ਪੱਬਾਂ ਭਾਰ- ਰਾਜਵਿੰਦਰ ਲੱਕੀ
Ad Position 24