27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਭਾਜਪਾ ਦੀ ਬਦਲਾਅ ਰੈਲੀ ਲਈ ਲੋਕ ਹੋਏ ਪੱਬਾਂ ਭਾਰ- ਰਾਜਵਿੰਦਰ ਲੱਕੀ

Ad Position 21
No active advertisement
ਅਜੀਤ ਡੈਸਕ 08-03-2026

ਬਲਾਚੌਰ, 7 ਮਾਰਚ (ਨਰੇਸ਼ ਧੌਲ) - ਮੋਗਾ ਵਿਖੇ ਹੋਣ ਜਾ ਰਹੀ ਬਦਲਾਅ ਰੈਲੀ ਸਬੰਧੀ ਲੋਕ ਪੂਰੀ ਤਰਾਂ ਪੱਬਾਂ ਭਾਰ ਹੋਏ ਪਏ ਹਨ | ਇਹ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਗੜ੍ਹੀ ਸਰਕਲ ਦੇ ਸੀਨੀਅਰ ਆਗੂਆਂ ਦੀ ਹੋਈ ਇੱਕ ਅਹਿਮ ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਧਾਨ ਭਾਜਪਾ ਨਵਾਂਸ਼ਹਿਰ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਸੰਬੋਧਨ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਉਦੇਸ਼ ਆਉਣ ਵਾਲੀ 14 ਮਾਰਚ ਨੂੰ ਮੋਗਾ ਵਿਖੇ ਭਾਜਪਾ ਪੰਜਾਬ ਵੱਲੋਂ ਹੋਣ ਵਾਲੀ ਬਦਲਾਅ ਰੈਲੀ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ, ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ | ਮੀਟਿੰਗ ਦੌਰਾਨ ਰੈਲੀ ਦੀਆਂ ਤਿਆਰੀਆਂ, ਸੰਗਠਨਕ ਪ੍ਰਬੰਧ, ਬੂਥ ਅਤੇ ਮੰਡਲ ਪੱਧਰ 'ਤੇ ਵਰਕਰਾਂ ਦੀ ਮੋਬਿਲਾਈਜ਼ੇਸ਼ਨ ਅਤੇ ਹੋਰ ਪ੍ਰਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਇਹ ਬਦਲਾਵ ਰੈਲੀ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਦੇ ਵਿਜ਼ਨ ਨੂੰ ਪਹੁੰਚਾਉਣ ਲਈ ਮਹੱਤਵਪੂਰਨ ਹੈ | ਉਨ੍ਹਾਂ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਕਜੁੱਟ ਹੋ ਕੇ ਇਸ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ |
ਮੀਟਿੰਗ ਵਿੱਚ ਮੌਜੂਦ ਸਾਰੇ ਆਗੂਆਂ ਨੇ ਭਰੋਸਾ ਜਤਾਇਆ ਕਿ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਹੋਣ ਵਾਲੀ ਇਹ ਰੈਲੀ ਪੰਜਾਬ ਦੇ ਲੋਕਾਂ ਵਿੱਚ ਨਵਾਂ ਉਤਸ਼ਾਹ ਪੈਦਾ ਕਰੇਗੀ ਅਤੇ ਭਾਜਪਾ ਦੇ ਵਿਕਾਸ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇ ਸੰਦੇਸ਼ ਨੂੰ ਮਜ਼ਬੂਤੀ ਨਾਲ ਪਹੁੰਚਾਏਗੀ | ਇਸ ਮੌਕੇ ਭਾਜਪਾ ਬਲਾਚੌਰ ਸ਼ਹਿਰੀ ਸਰਕਲ ਦੇ ਜਸਵੰਤ ਸਿੰਘ ਕੰਗਣਾ, ਦਫ਼ਤਰ ਇੰਚਾਰਜ ਨਰਿੰਦਰ ਨਾਥ ਸੂਦਨ, ਪੰਕਜ਼ ਕੁਮਾਰ, ਹਰਮੇਸ਼ ਸ਼ਰਮਾ, ਕਸ਼ਮੀਰੀ ਲਾਲ, ਸੰਜੀਵ ਜੱਟਪੁਰ, ਪਰਮਜੀਤ ਸੁਧੇਰਾ, ਚੰਦਨ ਰਾਣਾ, ਸਰਵਣ ਕੁਮਾਰ ਹੈਡੋਂ, ਪਰਵੀਨ ਕਟਾਰੀਆ ਅਤੇ ਹੋਰ ਵੱਖ-ਵੱਖ ਸ਼ਖਸ਼ੀਅਤਾਂ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਔਰਤਾਂ ਨੂੰ ਮੁਫ਼ਤ ਯੋਗਾ ਕਰਵਾ ਰਹੀ ਹੈ ਰੋਜ਼ੀ ਸ਼ਰਮਾ ਅਗਲੀ ਖ਼ਬਰ ਬਛੌੜੀ ਵਿਖੇ 75ਵੇਂ ਫੁੱਟਬਾਲ ਦਾ ਮਹਾਂਕੁੰਭ 9 ਤੋਂ
Ad Position 24