11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਦੇਨੋਵਾਲ ਕਲਾਂ ਛਿੰਝ ਮੇਲੇ ’ਚ ਝੰਡੀ ਦੀ ਕੁਸ਼ਤੀ ਸਹਿਬਾਜ਼ ਆਲਮਗੀਰ ਨੇ ਅਲੀ ਈਰਾਨ ਨੂੰ ਹਰਾ ਕੇ ਜਿੱਤੀ

ਪੱਲੀ ਝਿੱਕੀ, 11 ਨਵੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਦੇਨੋਵਾਲ ਕਲਾਂ ਵਿਖੇ ਵੱਡਾ ਰੋਜ਼ਾ ਲੱਖ ਦਾਤਾ ਪੀਰ, ਗਰਾਮ ਪੰਚਾਇਤ, ਐਨ. ਆਰ.

Ad Position 21
No active advertisement
ਅਜੀਤ ਡੈਸਕ 12-11-2026
ਪੱਲੀ ਝਿੱਕੀ, 11 ਨਵੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਦੇਨੋਵਾਲ ਕਲਾਂ ਵਿਖੇ ਵੱਡਾ ਰੋਜ਼ਾ ਲੱਖ ਦਾਤਾ ਪੀਰ, ਗਰਾਮ ਪੰਚਾਇਤ, ਐਨ.ਆਰ.ਆਈ ਵੀਰਾਂ, ਨਗਰ ਨਿਵਾਸੀ ਅਤੇ ਇਲਾਕੇ ਦੀ ਸਾਧ ਸੰਗਤ ਵਲੋਂ ਬਾਬਾ ਨਗਾਈਆ ਰਾਮ ਦੀ ਬਰਸੀ ਮੌਕੇ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਗੱਦੀਨਸ਼ੀਨ ਬਾਬਾ ਸੋਹਣ ਸਿੰਘ, ਬਲਬੀਰ ਸਿੰਘ ਇਟਲੀ ਨੇ ਦੱਸਿਆ ਕਿ ਛਿੰਝ ਦੌਰਾਨ ਦੋ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ, ਜਿਨ੍ਹਾਂ ’ਚ ਪਹਿਲੀ ਝੰਡੀ ਦੀ ਕੁਸ਼ਤੀ ਸਹਿਬਾਜ ਆਲਮਗੀਰ ਅਤੇ ਅਲੀ ਇਰਾਨ ਦਰਮਿਆਨ ਹੋਈ, ਦੋਨਾਂ ਪਹਿਲਵਾਨਾਂ ਦਰਮਿਆਨ ਬਹੁਤ ਹੀ ਸਖਤ ਮੁਕਾਬਲਾ ਰਿਹਾ, ਅਖੀਰ ਸਹਿਬਾਜ ਆਲਮਗੀਰ ਨੇ ਦੂਸਰੇ ਪਹਿਲਵਾਨ ਦੀ ਪਿੱਠ ਧਰਤੀ ਨਾਲ ਲਗਾ ਕੇ ਝੰਡੀ ਦੀ ਪਹਿਲੀ ਕੁਸ਼ਤੀ ਜਿੱਤ ਲਈ। ਦੂਸਰੀ ਝੰਡੀ ਦੀ ਕੁਸ਼ਤੀ ਗੁਰਨਾਮ ਬਾਬਾ ਫਲਾਹੀ ਅਤੇ ਜਸ਼ਨ ਭਾਰਟਾ ਦਰਮਿਆਨ ਹੋਈ, ਜਿਸ ਵਿੱਚ ਜਸ਼ਨ ਭਾਰਟਾ ਜੇਤੂ ਰਿਹਾ। ਇਸ ਤੋਂ ਇਲਾਵਾ ਹੋਰ ਮੁਕਾਬਲਿਆਂ ਵਿੱਚ ਗਾਮਾ ਧਲੇਤਾ ਨੇ ਲਾਡੀ ਬਾਹੜੋਵਾਲ ਨੂੰ, ਜਸਵੀਰ ਮੇਹਲੀ ਨੇ ਲਾਲਾ ਮੁਕੰਦਪੁਰ ਨੂੰ, ਅਭੀ ਨੇ ਕਾਕਾ ਗੜ੍ਹਸ਼ੰਕਰ ਨੂੰ, ਸੱਤਾ ਬਗਵਾਂਈ ਨੇ ਮਲਕੀਤ ਬਾਹੜੋਵਾਲ ਨੂੰ, ਗੋਪੀ ਮੁਕੰਦਪੁਰ ਨੇ ਨਰਾਇਨਜੀਤ ਰੋੜ ਮਜਾਰਾ ਨੂੰ, ਅਲੀ ਚੱਬੇਵਾਲ ਨੇ ਰਤਿਕ ਬਾਹੜੋਵਾਲ ਨੂੰ ਚਿੱਤ ਕੀਤਾ। ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪੁੱਜੇ ਮੁੱਖ ਮਹਿਮਾਨ ਹੇਮ ਰਾਜ ਰਾਜੀ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ, ਸੋਹਣ ਸਿੰਘ ਠੰਡਲ ਸਾਬਕਾ ਮੰਤਰੀ, ਸੁਰਿੰਦਰ ਸਿੰਘ ਸਾਬਕਾ ਵਿਧਾਇਕ, ਜੋਗਾ ਸਿੰਘ ਬਗਵਾਂਈ, ਦਰਸ਼ਨ ਸਿੰਘ ਮੱਟੂ, ਚੰਨੀ ਪੀ,ਏ ਰੌੜੀ ਸਪੀਕਰ, ਪਹਿਲਵਾਨ ਮਹਿੰਦਰ ਚੌੜਾ, ਬਾਬਾ ਸੇਵਾ ਸਿੰਘ ਡੇਰੋਂ, ਬਲ ਵੀਰ ਸਿੰਘ ਇਟਲੀ, ਰਾਮ ਕ੍ਰਿਸ਼ਨ, ਦਰਸ਼ਨ ਸਿੰਘ ਮਾਨ, ਰਾਮ ਸ਼ਰਨ, ਪੱਪੂ ਦਿੱਲੀ ਵਾਲੇ, ਸਲਿੰਦਰ ਰਾਣਾ, ਬਲਜੀਤ ਸਿੰਘ ਇਟਲੀ, ਦੀਪਾ ਦੌਲਤਪੁਰ, ਸਾਹਿਬ ਪਹਿਲਵਾਨ, ਖੁਸ਼ੀ ਪਹਿਲਵਾਨ, ਮੋਨੂੰ ਢਿੱਲੋਂ ਬੰਗਾ, ਬਲਜਿੰਦਰ ਸਿੰਘ ਰਿੰਕੂ ਕੈਨੇਡਾ, ਜਸਦੀਪ ਸਿੰਘ ਕੈਨੇਡਾ, ਕਮਲਜੀਤ ਸਿੰਘ ਕੈਨੇਡਾ, ਪਰਮਿੰਦਰ ਸਿੰਘ ਟਿੰਕਾ, ਓਂਕਾਰ ਸਿੰਘ ਸਰਪੰਚ ਬਗਵਾਂਈ, ਤੀਰਥ ਦਿਆਲ ਕੈਨੇਡਾ, ਸੰਜੀਵ ਭੰਜਲ, ਸਤਪਾਲ ਸਿੰਘ ਏ.ਐਸ.ਆਈ, ਸਮੂਹ ਮਨੀਲਾ ਵੀਰਾਂ ਪਰਿਵਾਰ ਆਦਿ ਤੋਂ ਇਲਾਵਾ ਹੋਰ ਵੀ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਕੁਸ਼ਤੀ ਮੁਕਾਬਲਿਆਂ ਦੀ ਕੁਮੈਂਟਰੀ ਬਲਜਿੰਦਰ ਸਿੰਘ ਘੁੰਮਣ, ਡੀ.ਐਸ ਬੌਂਦਲੀ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨਾਂ ਨੂੰ ਛੂਹ ਗਈ। ਇਸ ਮੌਕੇ ਹੇਮ ਰਾਜ ਰਾਜੀ ਚੇਅਰਮੈਨ ਮਾਰਕੀਟ ਕਮੇਟੀ ਸਾਹਨੇਵਾਲ ਵੱਲੋਂ ਇੱਕ ਲੱਖ ਰੁਪਏ ਦੀ ਮਾਲੀ ਮੱਦਦ ਕੀਤੀ ਗਈ। ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਗੱਦੀਨਸ਼ੀਨ ਬਾਬਾ ਸੋਹਣ ਸਿੰਘ, ਸਮੂਹ ਮਨੀਲਾ ਪਰਿਵਾਰ ਤੋਂ ਇਲਾਵਾ ਦਰਬਾਰ ਦੇ ਸੇਵਾਦਾਰ ਅਤੇ ਸਮੂਹ ਗਰਾਮ ਪੰਚਾਇਤ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਰਿਮੈਂਬਰੈਂਸ ਡੇਅ ’ ਮੌਕੇ ਤਨਮਨਜੀਤ ਸਿੰਘ ਢੇਸੀ ਵਲੋਂ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਅਤੇ ਜਥੇਬੰਦੀਆਂ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ
Ad Position 24