ਟੋਰੋਵਾਲ ਦੀ ਫਿਰਨੀ ਇੱਕ ਸਾਲ ਤੋਂ ਤਰਸ ਰਹੀ ਹੈ ਲੁੱਕ ਨੂੰ
ਪੋਜੇਵਾਲ ਸਰਾਂ, 11 ਨਵੰਬਰ (ਨਵਾਂਗਰਾਈਂ)-ਪਿੰਡ ਟੋਰੋਵਾਲ ਦੀ ਫਿਰਨੀ ’ਤੇ ਇੱਕ ਸਾਲ ਤੋਂ ਵੱਧ ਸਮਾਂ ਬੀਤਣ ’ਤੇ ਵੀ ਅਜੇ ਤੱਕ ਲੁੱਕ ਨਹੀਂ ਪਾਈ ਗਈ। ਇੱਥੇ ਦੱਸਿਆ ਜਾਂਦਾ ਹੈ ਕਿ ਨਵੰਬਰ 2025 ’ਚ ਪਿੰਡ ਟੋਰੋਵਾਲ ਦੀ ਫਿਰਨੀ ’ਤੇ ਸਰਕਾਰ ਵਲੋਂ ਗਟਕਾ ਪਾਇਆ ਗਿਆ ਸੀ, ਪਰ ਹੁਣ ਨਵੰਬਰ 2026 ਆ ਗਿਆ ਹੈ ਤੇ ਅਜੇ ਤੱਕ ਇਸ ਫਿਰਨੀ ‘ਤੇ ਪ੍ਰੀਮਿਕਸ ਨਹੀਂ ਪਾਇਆ ਗਿਆ।
ਪੋਜੇਵਾਲ ਸਰਾਂ, 11 ਨਵੰਬਰ (ਨਵਾਂਗਰਾਈਂ)-ਪਿੰਡ ਟੋਰੋਵਾਲ ਦੀ ਫਿਰਨੀ ’ਤੇ ਇੱਕ ਸਾਲ ਤੋਂ ਵੱਧ ਸਮਾਂ ਬੀਤਣ ’ਤੇ ਵੀ ਅਜੇ ਤੱਕ ਲੁੱਕ ਨਹੀਂ ਪਾਈ ਗਈ। ਇੱਥੇ ਦੱਸਿਆ ਜਾਂਦਾ ਹੈ ਕਿ ਨਵੰਬਰ 2025 ’ਚ ਪਿੰਡ ਟੋਰੋਵਾਲ ਦੀ ਫਿਰਨੀ ’ਤੇ ਸਰਕਾਰ ਵਲੋਂ ਗਟਕਾ ਪਾਇਆ ਗਿਆ ਸੀ, ਪਰ ਹੁਣ ਨਵੰਬਰ 2026 ਆ ਗਿਆ ਹੈ ਤੇ ਅਜੇ ਤੱਕ ਇਸ ਫਿਰਨੀ ‘ਤੇ ਪ੍ਰੀਮਿਕਸ ਨਹੀਂ ਪਾਇਆ ਗਿਆ। ਪਿੰਡ ਵਾਸੀਆ ਦੇ ਦੱਸਣ ਅਨੁਸਾਰ ਉਨ੍ਹਾਂ ਕਈ ਵਾਰੀ ਵਿਭਾਗ ਦੇ ਅਧਿਕਾਰੀਆ ਨਾਲ ਸਪੰਰਕ ਕੀਤਾ ਤੇ ਉਨ੍ਹਾਂ ਦਾ ਇਹੀ ਜਵਾਬ ਸੀ ਕਿ ਬੱਸ ਜਲਦੀ ਹੀ ਲੁੱਕ ਪਾ ਦਿੱਤੀ ਜਾਵੇਗੀ, ਪਰ ਵਿਭਾਗ ਵਲੋਂ ਅਜੇ ਤੱਕ ਲੁੱਕ ਨਹੀਂ ਪਾਈ ਗਈ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਦੇ ਮੌਸਮ ਦੌਰਾਨ ਗਟਕੇ ਵਿੱਚੋਂ ਸਾਰੀ ਮਿੱਟੀ ਹੜ ਗਈ ਤੇ ਪੱਥਰ ਹੀ ਪੱਥਰ ਰਹਿ ਗਏ। ਪੱਥਰਾਂ ਨਾਲ ਦੋ-ਪਹੀਆਂ ਵਾਹਨਾਂ ਅਤੇ ਪੈਦਲ ਚਾਲਕਾਂ ਨੂੰ ਕਾਫੀ ਦਿੱਕਤ ਰਹਿੰਦੀ ਹੈ। ਪਿੰਡ ਵਾਸ਼ੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਉਨ੍ਹਾਂ ਦੇ ਪਿੰਡ ਦੀ ਫਿਰਨੀ ‘ਤੇ ਲੁੱਕ ਪਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।