27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਅਧਿਆਪਕਾਂ ਤੇ ਪ੍ਰਬੰਧਕਾਂ ਨੇ ਕੀਤੀ ਅਹਿਮ ਮੀਟਿੰਗ <br/>

Ad Position 21
No active advertisement
ਮੀਟਿੰਗ ਦੌਰਾਨ ਮੁੱਖ ਅਧਿਆਪਕ ਦੇ ਨਾਲ ਚੇਅਰਪਰਸਨ ਤੇ ਸਮੂਹ ਮੈਂਬਰ | ਅਜੀਤ ਤਸਵੀਰ <br/> 08-03-2026
ਭਰਤਗੜ੍ਹ, 7 ਮਾਰਚ (ਜਸਬੀਰ ਸਿੰਘ ਬਾਵਾ)-ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਬਲਾਕ ਕੀਰਤਪੁਰ ਸਾਹਿਬ ਅਧੀਨ ਆਉਂਦੇ ਸ. ਪ੍ਰਾ. ਸਕੂਲ ਭਰਤਗੜ੍ਹ-1 ਦੀ ਪ੍ਰਬੰਧਕ ਕਮੇਟੀ ਦੀ ਅਹਿਮ ਮੀਟਿੰਗ ਚੇਅਰਪਰਸਨ ਜਸਪ੍ਰੀਤ ਕੌਰ ਦੀ ਅਗਵਾਈ 'ਚ ਹੋਈ | ਮੁੱਖ ਅਧਿਆਪਕ ਗੁਰਜਿੰਦਰ ਸਿੰਘ ਨੇ ਸਮੂਹ ਮੈਂਬਰਾਂ ਨੂੰ ਸਕੂਲੀ ਇਮਾਰਤ 'ਚ ਮੌਜੂਦ ਸਿੱਖਿਆ ਸਹੂਲਤਾਂ, ਨਵੀਂ ਇਮਾਰਤ ਬਾਰੇ ਜਾਣਕਾਰੀ ਦਿੱਤੀ, ਇਨ੍ਹਾਂ ਨੂੰ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਉਤਸ਼ਾਹਿਤ ਕੀਤਾ | ਚੇਅਰਪਰਸਨ ਜਸਪ੍ਰੀਤ ਕੌਰ ਨੇ ਕਿਹਾ ਕਿ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਸੋਚ ਬਦੌਲਤ ਸਕੂਲ ਦੀ ਨਵੀਂ ਇਮਾਰਤ ਬਣੀ ਹੈ ਤੇ ਸਿੱਖਿਆ ਸਹੂਲਤਾਂ 'ਚ ਵਾਧਾ ਹੋਇਆ ਹੈ, ਹੁਣ ਮਾਪਿਆਂ ਨੂੰ ਚਾਹੀਦਾ ਹੈ ਕਿ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਇਸ ਸੰਸਥਾ 'ਚ ਵੱਧ ਤੋਂ ਵੱਧ ਬੱਚਿਆਂ ਨੂੰ ਦਾਖ਼ਲ ਕਰਵਾਉਣ | ਉਨ੍ਹਾਂ ਸਮੂਹ ਮੈਂਬਰਾਂ ਨੂੰ ਕਿਹਾ ਕਿ ਜਦੋਂ ਵੀ ਕਿਸੇ ਮਾਪੇ, ਬੱਚੇ ਜਾਂ ਅਧਿਆਪਕਾਂ ਨੂੰ ਮੈਂਬਰਾਂ ਦੇ ਸਹਿਯੋਗ ਦੀ ਜ਼ਰੂਰਤ ਪਵੇ ਤਾਂ ਉਹ ਬੱਚਿਆਂ ਦੇ ਵਧੀਆ ਵਿੱਦਿਅਕ ਭਵਿੱਖ ਵਾਸਤੇ ਸਾਂਝੇ ਤੌਰ 'ਤੇ ਸਹਿਯੋਗ ਕਰਨ | ਇਸ ਮੌਕੇ ਅਧਿਆਪਕਾ ਰੀਨਾ ਰਾਣੀ, ਪੂਜਾ ਦੇਵੀ, ਜਸਪਾਲ ਸਿੰਘ, ਗਗਨਦੀਪ ਸਿੰਘ, ਅਮਰਜੀਤ ਕੌਰ, ਮੌਸੀਨਾ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਕਾਰਡ ਬੋਰਡ ਵੰਡੇ <br/> ਅਗਲੀ ਖ਼ਬਰ ਖੱਬੇ ਪੱਖੀ ਲਹਿਰ ਦੇ ਆਗੂ ਤੇ ਸਿਰੜੀ ਯੋਧੇ ਮਾਸਟਰ ਛੋਟੂ ਰਾਮ ਜੱਟਪੁਰ ਨਹੀਂ ਰਹੇ <br/>
Ad Position 24