ਲੁਧਿਆਣਾ, 7 ਮਾਰਚ (ਅ.ਬ.)-ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਸਾਧਨ ਸ੍ਰੀ ਅਨੰਦਪੁਰ ਸਾਹਿਬ, ਨੰਗਲ ਤੇ ਰੂਪਨਗਰ 'ਚ 50 ਫੀਸਦੀ ਦੀ ਛੋਟ 'ਤੇ ਉਪਲਬਧ ਹੋਣਗੇ | ਸੁਣਨ ਸ਼ਕਤੀ ਦੀ ਘਾਟ ਤੋਂ ਪੀੜਤ ਤੇ ਉੱਚ ਕੀਮਤ ਕਾਰਨ ਇਨ੍ਹਾਂ ਨੂੰ ਖ਼ਰੀਦਣ ਤੋਂ ਅਸਮਰਥ ਮਰੀਜ਼ਾਂ ਲਈ ਖ਼ੁਸ਼ਖ਼ਬਰੀ ਹੈ | ਮੈਕਸ ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ 11 ਮਾਰਚ ਨੂੰ ਰੂਪਨਗਰ ਵਿਚ ਰੇਲਵੇ ਰੋਡ ਨੇੜੇ ਹੋਟਲ ਸਿਟੀ ਹਾਰਟ ਵਿਖੇ, 12 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸ਼ੀਸ਼ ਗੰਜ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੋਟਲ ਟੈਂਪਲ ਵੀਊ ਵਿਖੇ ਅਤੇ 13 ਮਾਰਚ ਨੂੰ ਨੰਗਲ ਰੇਲਵੇ ਸਟੇਸ਼ਨ ਦੇ ਸਾਹਮਣੇ ਹੋਟਲ ਏਲੀਟਸ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਉਪਲਬਧ ਹੋਣਗੀਆਂ¢ ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ 1 ਸਾਲ ਦੀ ਗਰੰਟੀ ਦੇ ਨਾਲ 50 ਫੀਸਦੀ ਦੀ ਛੋਟ 'ਤੇ ਉਪਲਬਧ ਹੋਣਗੀਆਂ | ਇਸ ਮੌਕੇ ਕੋਲਕਾਤਾ ਦੇ ਪ੍ਰਸਿੱਧ ਆਡੀਓਲੋਜਿਸਟ, ਡਾ. ਲਕਸ਼ਮੀ ਕਾਂਤ ਤੇ ਉਨ੍ਹਾਂ ਦੀ ਟੀਮ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ |