29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਭੂਰੀਵਾਲੇ ਟਿੱਬਾ ਨੰਗਲ ਕਾਲਜ ਵਿਖੇ ਮਹਿਲਾ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 08-03-2026
ਨੂਰਪੁਰ ਬੇਦੀ, 7 ਮਾਰਚ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮ ਸਾਗਰ ਬ੍ਰਹਮਾ ਨੰਦ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਵਿਖੇ ਮਹਿਲਾ ਦਿਵਸ ਮਨਾਇਆ ਗਿਆ | ਪ੍ਰੋ. ਕੁਲਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਬੀ. ਏ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਨੇ ਅÏਰਤ ਦਿਵਸ 'ਤੇ ਪੋਸਟਰ ਬਣਾ ਗਏ | ਇਸ ਤੋਂ ਬਾਅਦ ਬੀ. ਏ. ਭਾਗ ਤੀਜਾ ਦੀ ਵਿਦਿਆਰਥਣ ਹਰਮਨ ਨੇ ਭਾਸ਼ਨ, ਰਵਿੰਦਰ ਕੌਰ ਤੇ ਗੁਰਪ੍ਰੀਤ ਕੌਰ ਬੀ. ਏ ਭਾਗ ਪਹਿਲਾ ਦੀਆਂ ਵਿਦਿਆਰਥਣਾਂ ਨੇ ਖ਼ੂਬਸੂਰਤ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ | ਸੀ. ਬੀ. ਐੱਸ. ਈ. ਪਬਲਿਕ ਸਕੂਲ ਟਿੱਬਾ ਨੰਗਲ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਮੈਡਮ ਮਨੀਸ਼ਾ ਸੋਨੀ ਅਤੇ ਮੈਡਮ ਸੁਖਵਿੰਦਰ ਕੌਰ ਅÏਰਤ ਦਿਵਸ ਮੌਕੇ 'ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅÏਰਤ ਨੂੰ ਪਹਿਲਾ ਅਧਿਆਪਕ ਦੱਸਦਿਆਂ ਕਈ ਮਹਾਨ ਅÏਰਤਾਂ ਦੀਆਂ ਉਦਾਹਰਣਾਂ ਦੇ ਕੇ ਸੰਬੋਧਨ ਕੀਤਾ ਅਤੇ ਕੁੱਝ ਰੋਚਕ ਗੇਮਾਂ ਦੀ ਪੇਸ਼ਕਾਰੀ ਵੀ ਕੀਤੀ ਗਈ | ਕਾਲਜ ਪਿ੍ੰਸੀਪਲ ਨਿਸ਼ਾ ਸ਼ਰਮਾ ਨੇ ਜਿਥੇ ਇਸ ਦਿਵਸ ਦੀਆਂ ਮੁਬਾਰਕਾਂ ਦਿੱਤਿਆਂ, ਉਥੇ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ ਤੇ ਅÏਰਤ ਦੀ ਜੀਵਨ ਵਿਚ ਕੀ ਮਹੱਤਤਾ ਬਾਰੇ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਗਈ | ਪ੍ਰੋਫੈਸਰ ਜਸਵਿੰਦਰ ਸਿੰਘ ਨੇ ਵੀ ਇਸ ਦਿਵਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਦੇ ਇਤਿਹਾਸ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਪ੍ਰੋ. ਕੁਲਵਿੰਦਰ ਸਿੰਘ ਵਲੋਂ ਆਪਣੀ ਹੱਥ ਲਿਖਤ ਅÏਰਤ ਦੀ ਤ੍ਰਾਸਦੀ ਨੂੰ ਟੁੰਬਦੀ ਕਵਿਤਾ 'ਅਜੂਬਾ' ਵਿਲੱਖਣ ਲਫ਼ਜ਼ਾਂ ਰਾਹੀਂ ਆਗਾਜ਼ ਕੀਤਾ | ਆਿਖ਼ਰ 'ਚ ਪ੍ਰੋ. ਹਰਵਿੰਦਰ ਸਿੰਘ ਵਲੋਂ ਸਭ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਭੂਮਿਕਾ ਮੈਡਮ ਸਪਨਾ ਦੁਆਰਾ ਕੀਤਾ | ਇਸ ਮੌਕੇ ਮੈਡਮ ਕੁਲਵਿੰਦਰ ਕੌਰ, ਮੈਡਮ ਜਤਿੰਦਰ ਕੌਰ, ਮੈਡਮ ਰਜਨੀ, ਮੈਡਮ ਹਿਮਾਨੀ, ਮੈਡਮ ਮੀਨਾ, ਮੈਡਮ ਅਮਨ, ਮੈਡਮ ਮਨਪ੍ਰੀਤ, ਮੈਡਮ ਹਰਜੋਤ, ਮੈਡਮ ਨਰਿੰਦਰ, ਮੈਡਮ ਜੋਤੀ, ਮੈਡਮ ਕਮਲਜੀਤ, ਮੈਡਮ ਰੀਨਾ ਸਮੇਤ ਕਾਲਜ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਆਰ. ਬੀ. ਯੂ. 'ਚ ਰਾਸ਼ਟਰੀ ਵਿਗਿਆਨ ਦਿਵਸ ਮੌਕੇ ਮਹਿਲਾ ਲੀਡਰਸ਼ਿਪ 'ਤੇ ਕਰਵਾਈ ਵਰਕਸ਼ਾਪ <br/> ਅਗਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਨੇ ਸ਼ਾਹਪੁਰ ਬੇਲਾ ਵਿਖੇ 15.68 ਕਰੋੜ ਦੀ ਲਾਗਤ ਨਾਲ ਬੋਲਡਰ ਰਿਵਟਮੈਂਟ ਪ੍ਰਾਜੈਕਟ ਦਾ ਨੀਂਹ ਪੱਥਰ...
Ad Position 24