ਨਗਰ ਕੌਂਸਲ ਦੀ ਮਾਸਿਕ ਮੀਟਿੰਗ 'ਚ 18 ਮਤੇ ਪਾਸ, ਗਊਸ਼ਾਲਾ ਦੀ ਗ੍ਰਾਂਟ ਕੀਤੀ ਦੁੱਗਣੀ
ਅਜੀਤ ਡੈਸਕ
10-03-2026
ਸ਼ਹਿਰ ਦੀ ਸੁੰਦਰਤਾ ਅਤੇ ਸਫਾਈ ਵਿਵਸਥਾ ਨੂੰ ਪੁਖਤਾ ਕਰਨ ਲਈ ਸੈਨੀਟੇਸ਼ਨ ਸ਼ਾਖਾ ਨੂੰ ਲੋੜੀਂਦੀਆਂ ਦਵਾਈਆਂ, ਰੇਹੜੀਆਂ ਅਤੇ ਮਸ਼ੀਨਰੀ ਮੁਹੱਈਆ ਕਰਵਾਉਣ ਦਾ ਮਤਾ ਪਾਸ ਹੋਇਆ | ਇਸ ਤੋਂ ਇਲਾਵਾ, ਅਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਪਸ਼ੂ ਜਨਮ ਨਿਯੰਤਰਣ ਪ੍ਰੋਗਰਾਮ ਤਹਿਤ ਜਗ੍ਹਾ ਦੇਣ ਅਤੇ ਪਾਰਕਾਂ ਦੀ ਸਾਂਭ-ਸੰਭਾਲ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਕਰਨ 'ਤੇ ਸਹਿਮਤੀ ਜਤਾਈ ਗਈ | ਮੀਟਿੰਗ ਦੌਰਾਨ ਕਿ੍ਸ਼ਨਾ ਨਗਰ ਕਲੋਨੀ ਵਿਚ ਫੰਡ ਖਰਚਣ ਦੇ ਮਤੇ ਨੂੰ ਤਕਨੀਕੀ ਆਧਾਰ 'ਤੇ ਰੱਦ ਕਰ ਦਿੱਤਾ ਗਿਆ | ਉੱਥੇ ਹੀ, ਨਗਰ ਕੌਂਸਲ ਦੀਆਂ ਜਾਇਦਾਦਾਂ 'ਤੇ ਲੰਬੇ ਸਮੇਂ ਤੋਂ ਕਾਬਜ਼ ਕਿਰਾਏਦਾਰਾਂ ਨੂੰ ਮਾਲਕੀ ਹੱਕ ਦੇਣ ਦੇ ਸੰਵੇਦਨਸ਼ੀਲ ਮਾਮਲੇ ਨੂੰ ਫਿਲਹਾਲ ਪੈਂਡਿੰਗ ਰੱਖਣ ਦਾ ਫੈਸਲਾ ਲਿਆ ਗਿਆ |