18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਭਿਆਨਕ ਅੱਗ ਲੱਗਣ ਕਾਰਨ ਭਾਰੀ ਨੁਕਸਾਨ <br/>

Ad Position 21
No active advertisement
ਅੱਗ ਦੇ ਨਾਲ ਸੜ ਕੇ ਸੁਆਹ ਹੋਈਆਂ ਝੁੱਗੀਆਂ ਅਤੇ ਸੜਿਆ ਹੋਇਆ ਮੋਟਰਸਾਈਕਲ (ਸੱਜੇ) ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਮਜ਼ਦੂਰ | ਤਸਵੀਰਾਂ: ਸ਼ਿਵ ਕੁਮਾਰ ਕਾਲੀਆ <br/> 03-04-2026
ਢੇਰ, 2 ਅਪ੍ਰੈਲ (ਸ਼ਿਵ ਕੁਮਾਰ ਕਾਲੀਆ)-ਅੱਜ ਪਿੰਡ ਮਹੈਣ ਵਿਖੇ ਨਜ਼ਦੀਕ ਕਿਸਾਨ ਮੰਡੀ ਪਾਸ ਬਣੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਦਰਜਨ ਤੋਂ ਵੱਧ ਝੁੱਗੀਆਂ ਅਚਾਨਕ ਹੀ ਅੱਗ ਲੱਗਣ ਦੇ ਨਾਲ ਸੜ ਕੇ ਸੁਆਹ ਹੋ ਗਈਆਂ | ਜਦੋਂ ਪਿੰਡ ਅਤੇ ਇਲਾਕੇ ਦੇ ਲੋਕਾਂ ਨੂੰ ਝੁੱਗੀਆਂ 'ਚ ਅੱਗ ਲੱਗਣ ਦੀ ਖਬਰ ਦਾ ਪਤਾ ਲੱਗਿਆ ਤਾਂ ਵੱਡੀ ਗਿਣਤੀ ਦੇ ਵਿਚ ਲੋਕ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਦੇ ਲਈ ਮੌਕੇ 'ਤੇ ਪਹੁੰਚ ਗਏ | ਅੱਗ ਐਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਇੱਕ ਝੁੱਗੀ ਤੋਂ ਇਹ ਅੱਗ ਪੂਰੇ ਕਬੀਲੇ ਵਿਚ ਹੀ ਫੈਲ ਗਈ | ਜਿਸ ਨੇ ਮਿੰਟਾਂ 'ਚ ਹੀ ਝੁੱਗੀਆਂ ਅਤੇ ਝੁੱਗੀਆਂ ਦੇ ਵਿਚ ਪਏ ਹੋਏ ਕੀਮਤੀ ਸਾਮਾਨ ਨੂੰ ਰਾਖ ਕਰ ਦਿੱਤਾ | ਜਿਸ ਦੀ ਸੂਚਨਾ ਪਿੰਡ ਵਾਸੀਆਂ ਵਲੋਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਉਪਰੰਤ ਨਗਰ ਕੌਂਸਲ ਅਨੰਦਪੁਰ ਸਾਹਿਬ ਵਲੋਂ ਅੱਗ ਬੁਝਾਉ ਅਮਲਾ ਘਟਨਾ ਸਥਾਨ 'ਤੇ ਪਹੁੰਚਿਆ, ਜਿਨ੍ਹਾਂ ਨੇ ਆਪਣੀ ਫਾਇਰ ਬਿ੍ਗੇਡ ਗੱਡੀ ਦੀ ਸਹਾਇਤਾ ਦੇ ਨਾਲ ਝੁੱਗੀਆਂ ਵਿਚ ਲੱਗੀ ਹੋਈ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ | ਪ੍ਰੰਤੂ ਉਦੋਂ ਤੱਕ ਝੁੱਗੀਆਂ ਦਾ ਅਤੇ ਵਿਚ ਪਏ ਹੋਏ ਸਾਮਾਨ ਦਾ ਵੱਡਾ ਨੁਕਸਾਨ ਹੋ ਚੁੱਕਿਆ ਸੀ | ਝੁੱਗੀਆਂ ਵਿਚ ਲੱਗੀ ਹੋਈ ਅੱਗ ਦੀ ਲਪੇਟ ਵਿਚ ਨੇੜੇ ਦੇ ਕਣਕ ਦੇ ਖੇਤ ਵੀ ਆ ਗਏ, ਜਿਸ ਵਿਚ ਕਿਸਾਨ ਰਜੀਵ ਖਾਨ, ਲਾਡੀ ਦੀ ਚਾਰ ਕਨਾਲ ਦੇ ਲਗਭਗ ਖੜੀ ਹੋਈ ਕਣਕ ਦੀ ਫਸਲ ਸੜ ਕੇ ਸੁਆਂਹ ਹੋ ਗਈ | ਕਣਕ ਦੀ ਫਸਲ ਦਾ ਨੁਕਸਾਨ ਵੀ ਵੱਡਾ ਹੋ ਸਕਦਾ ਸੀ, ਪ੍ਰੰਤੂ ਪਿੰਡ ਵਾਲਿਆਂ ਨੇ ਆਪਣੀ ਮਿਹਨਤ ਦੇ ਨਾਲ ਟਰੈਕਟਰਾਂ ਦੀ ਵਹਾਈ ਕਰਕੇ ਇਸ ਅੱਗ ਤੇ ਕਾਬੂ ਪਾ ਲਿਆ | ਇਸ ਅੱਗ ਨਾਲ ਪੀੜਤ ਪਰਿਵਾਰਕ ਮੈਂਬਰਾਂ ਰਾਮਪਾਲ, ਪਿਊਸ਼, ਸੋਨੂ, ਅਭਿਤੇਸ਼, ਪ੍ਰਦੀਪ, ਮੱਖਣ ਆਦੀ ਨੇ ਦੱਸਿਆ ਕਿ ਅੱਗ ਦੇ ਨਾਲ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ | ਇਸ ਅੱਗ ਦੇ ਨਾਲ ਝੁੱਗੀਆਂ 'ਚ ਪਿਆ ਹੋਇਆ ਕੀਮਤੀ ਸਾਮਾਨ ਜਿਸ ਵਿਚ ਚਾਂਦੀ ਦੇ ਗਹਿਣੇ, ਨਕਦੀ, ਦੋ ਮੋਟਰਸਾਈਕਲ, ਚਾਰ ਸਾਈਕਲ, ਪੱਖੇ, ਕੂਲਰ ਰੋਜ਼ਾਨਾ ਵਰਤਣ ਵਾਲਾ ਸਾਮਾਨ, ਪਸ਼ੂਆਂ ਦਾ ਚਾਰਾ, ਆਦਿ ਸੜ ਕੇ ਸੁਆਹ ਹੋ ਗਿਆ | ਮੌਕੇ 'ਤੇ ਹਾਜ਼ਰ ਪਿੰਡ ਦੇ ਸਰਪੰਚ ਕਮਲਜੀਤ ਸਿੰਘ, ਸਾਬਕਾ ਸਰਪੰਚ ਸੂਬੇਦਾਰ ਅਵਤਾਰ ਸਿੰਘ, ਹਰਮਿੰਦਰ ਸਿੰਘ ਫੌਜੀ ਆਦਿ ਨੇ ਦੱਸਿਆ ਕਿ ਇਸ ਅੱਗ ਦੇ ਨਾਲ ਇਨ੍ਹਾਂ ਪ੍ਰਵਾਸੀ ਲੋਕਾਂ ਦਾ ਵੱਡਾ ਨੁਕਸਾਨ ਹੋਇਆ, ਜਿਸ ਕਾਰਨ ਇਹਨਾਂ ਦੀ ਮਦਦ ਦੇ ਲਈ ਪਿੰਡ ਅਤੇ ਇਲਾਕਾ ਪੂਰੀ ਤਰ੍ਹਾਂ ਤਿਆਰ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਇਸ ਅੱਗ 'ਚ ਜੋ ਪ੍ਰਵਾਸੀ ਮਜ਼ਦੂਰਾਂ ਦਾ ਵੱਡਾ ਨੁਕਸਾਨ ਹੋਇਆ ਹੈ, ਉਸ ਦਾ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ | ਮੌਕੇ 'ਤੇ ਥਾਣਾ ਅਨੰਦਪੁਰ ਸਾਹਿਬ ਪੁਲਿਸ ਦੀ ਇੱਕ ਟੀਮ ਵੀ ਪਹੁੰਚ ਚੁੱਕੀ ਸੀ | ਇਸ ਅੱਗ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸਕੂਟੀ ਸਵਾਰ ਦੋ ਨੌਜਵਾਨ ਨਸ਼ੀਲੇ ਪਾਊਡਰ ਸਮੇਤ ਕਾਬੂ <br/> ਅਗਲੀ ਖ਼ਬਰ ਭਾਜਪਾ ਮੁੱਖ ਦਫ਼ਤਰ ਅੱਗੇ ਧਮਾਕੇ ਦੇ ਵਿਰੋਧ 'ਚ ਰੂਪਨਗਰ 'ਚ ਭਾਜਪਾ ਦਾ ਰੋਸ ਪ੍ਰਦਰਸ਼ਨ <br/>
Ad Position 24