ਰੂਪਨਗਰ, 2 ਅਪ੍ਰੈਲ (ਸਤਨਾਮ ਸਿੰਘ ਸੱਤੀ)-ਚੰਡੀਗੜ੍ਹ ਵਿਖੇ ਭਾਜਪਾ ਪੰਜਾਬ ਮੁੱਖ ਦਫ਼ਤਰ ਬਾਹਰ ਹੋਏ ਧਮਾਕੇ ਦੇ ਵਿਰੋਧ ਵਿਚ ਰੂਪਨਗਰ ਵਿਚ ਭਾਜਪਾ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਵਰਕਰਾਂ ਨੇ ਹਿੱਸਾ ਲਿਆ | ਪ੍ਰਦਰਸ਼ਨਕਾਰੀਆਂ ਨੇ ਇਸ ਘਟਨਾ ਨੂੰ ਲੋਕਤੰਤਰਕ ਪ੍ਰਣਾਲੀ ਲਈ ਗੰਭੀਰ ਖਤਰਾ ਕਰਾਰ ਦਿੰਦਿਆਂ ਕਿਹਾ ਕਿ ਰਾਜਨੀਤਿਕ ਦਫ਼ਤਰਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਚਿੰਤਾਜਨਕ ਹੈ | ਭਾਜਪਾ ਨੇਤਾ ਜਗਦੀਸ਼ ਚੰਦਰ ਕਾਜਲਾ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਲਗਾਤਾਰ ਖਰਾਬ ਹੋ ਰਹੀ ਹੈ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ | ਇਸ ਮੌਕੇ ਰੌਸ਼ਨ ਲਾਲ ਟੇਢੇਵਾਲ, ਧਰਮਿੰਦਰ ਸਿੰਘ ਭਿੰਦਾ, ਨਵੀਨ ਕੁਮਾਰ ਵਸ਼ਿਸ਼ਠ, ਪਰਵੀਨ ਕੁਮਾਰ ਪੀਨਾ, ਰਾਜ ਕੁਮਾਰ ਭੱਲਾ, ਰਾਜੀਵ ਕਿ੍ਪਲਾਨੀ, ਹਿੰਮਤ ਸਿੰਘ ਗਿਰਾਨ, ਅਨਿਲ ਕੁਮਾਰ ਸਿੰਘ, ਸ੍ਰੀਰਾਮ ਸ਼ਰਮਾ, ਪਾਰਸ ਜੈਨ, ਮਨੋਜ ਕੁਮਾਰ, ਵੈਭਵ ਘਈ, ਰਮੇਸ਼ਵਰ ਸ਼ਰਮਾ, ਸੰਦੀਪ ਕੁਮਾਰ, ਦਿਨੇਸ਼ ਕੁਮਾਰ, ਟੋਨੀ ਵਰਮਾ, ਅਸ਼ੋਕ ਕੁਮਾਰ, ਕੇਹਰ ਸਿੰਘ, ਗੁਰਮੀਤ ਸਿੰਘ, ਸੁਖਰਾਮ ਚੌਧਰੀ, ਰਾਕੇਸ਼ ਕੁਮਾਰ ਓਝਾ, ਰਾਜਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਓਾਕਾਰ ਅਭਿਆਨਾ ਸਮੇਤ ਹੋਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ |