18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭੂਰੀ ਵਾਲੇ ਕਾਲਜ/ਸਕੂਲ ਟਿੱਬਾ ਨੰਗਲ ਵਲੋਂ ਸਾਲਾਨਾ ਨਤੀਜਾ ਐਲਾਨਿਆ ਸਕੂਲ ਚੰਗੇ ਚਰਿੱਤਰ, ਆਤਮ ਵਿਸ਼ਵਾਸ ਅਤੇ ਨੈਤਿਕ ਮੁੱਲਾਂ ਦੀ ਨਿਰਮਾਣਸ਼ਾਲਾ-ਆਚਾਰੀਆ ਚੇਤਨਾ ਨੰਦ <br/>

Ad Position 21
No active advertisement
ਅਜੀਤ ਡੈਸਕ 03-04-2026
ਨੂਰਪੁਰ ਬੇਦੀ, 2 ਅਪ੍ਰੈਲ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਵਾਮੀ ਚੇਤਨਾ ਨੰਦ ਭੂਰੀ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਐਮ.ਬੀ.ਐਸ.ਬੀ.ਐਨ.ਬੀ. ਸਕੂਲ/ਕਾਲਜ ਟਿੱਬਾ ਨੰਗਲ ਦਾ ਅੱਜ ਸਾਲਾਨਾ ਨਤੀਜਾ ਐਲਾਨ ਕੀਤਾ ਗਿਆ | ਇਸ ਦੌਰਾਨ ਸਵਾਮੀ ਚੇਤਨਾ ਨੰਦ ਭੂਰੀ ਵਾਲੇ ਵਿਸ਼ੇਸ਼ ਤੌਰ 'ਤੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਅਤੇ ਅੱਵਲ ਆਏ ਬੱਚਿਆਂ ਨੂੰ ਉਨਾਂ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਸਵਾਮੀ ਜੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸਚਾਈ ਦੇ ਰਸਤੇ 'ਤੇ ਚਲਦਿਆਂ ਆਪਣੇ ਟੀਚਿਆਂ ਨੂੰ ਹਾਸਲ ਕਰਨਾ ਚਾਹੀਦਾ ਹੈ | ਸਟੇਜ ਸਕੱਤਰ ਦੀ ਭੂਮਿਕਾ ਲੈਕ. ਸਤਨਾਮ ਸਿੰਘ ਨੇ ਬਾਖੂਬੀ ਨਿਭਾਈ | ਕਾਲਜ ਪਿ੍ੰਸੀਪਲ ਨਿਸ਼ਾ ਸ਼ਰਮਾ ਨੇ ਸਕੂਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ | ਨੌਵੀਂ ਕਲਾਸ ਦੇ ਨਤੀਜਿਆਂ 'ਚ ਹਰਪ੍ਰੀਤ ਕੌਰ, ਆਦਿਲ ਖਾਨ, ਸ਼ਹਿਨਾਜ਼ ਬੇਗਮ ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | +1 ਆਰਟਸ ਦੇ ਨਤੀਜਿਆਂ 'ਚ ਯਸ਼ਕਿਰਨ ਕੌਰ, ਲਵਪ੍ਰੀਤ ਕੌਰ ਅਤੇ ਤਾਨੀਆ, +1 ਕਾਮਰਸ ਦੇ ਨਤੀਜਿਆਂ 'ਚ ਪ੍ਰੀਤਮ, ਸ਼ੀਤਲ, ਦੀਆ ਸੈਣੀ, +1 ਸਾਇੰਸ ਦੇ ਨਤੀਜਿਆਂ 'ਚ ਅਰਚਨਾ, ਵੰਸ਼ਿਕਾ ਚੌਧਰੀ, ਸ਼ਗੁਨ ਸ਼ਰਮਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਨਾਨਕ ਚੰਦ, ਪ੍ਰੋ. ਜਸਵਿੰਦਰ ਸਿੰਘ, ਲੈਕ ਤਜਿੰਦਰਪਾਲ, ਪ੍ਰੋ. ਕੁਲਵਿੰਦਰ ਸਿੰਘ ਬੱਬੂ, ਪ੍ਰੋ. ਹਰਵਿੰਦਰ ਸਿੰਘ, ਲੈਕ. ਹਰਪਾਲ ਸਿੰਘ, ਮੈਡਮ ਕੁਲਵਿੰਦਰ ਕੌਰ, ਲੈਕ. ਮੀਨਾ ਸ਼ਰਮਾ, ਰਜਨੀ ਬਾਲਾ, ਕਮਲਜੀਤ ਕੌਰ, ਜਤਿੰਦਰ ਕੌਰ, ਹਰਜੋਤ ਕੌਰ, ਜੋਤੀ ਰਾਣੀ, ਮਨਮੀਤ ਕੌਰ, ਸੰਜਨਾ, ਨਰਿੰਦਰ, ਦੀਕਸ਼ਾ ਅਮਨਦੀਪ ਕੌਰ, ਮਨਪ੍ਰੀਤ ਕੌਰ, ਹਿਮਾਨੀ, ਸਪਨਾ, ਰੀਨਾ ਅਤੇ ਜਸ਼ਨਦੀਪ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਮੁੱਖ ਦਫ਼ਤਰ ਅੱਗੇ ਧਮਾਕੇ ਦੇ ਵਿਰੋਧ 'ਚ ਰੂਪਨਗਰ 'ਚ ਭਾਜਪਾ ਦਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਮਾਈਕ੍ਰੋਸਾਫ਼ਟ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਥਾਪਿਤ ਕੀਤਾ ਸਕਿੱਲ ਸੈਂਟਰ <br/>
Ad Position 24