18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮਾਈਕ੍ਰੋਸਾਫ਼ਟ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਸਥਾਪਿਤ ਕੀਤਾ ਸਕਿੱਲ ਸੈਂਟਰ <br/>

Ad Position 21
No active advertisement
ਅਜੀਤ ਡੈਸਕ 03-04-2026
ਐੱਸ. ਏ. ਐੱਸ. ਨਗਰ, 2 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਅਮਰੀਕਾ ਦੀ ਦਿੱਗਜ਼ ਗਲੋਬਲ ਟੈੱਕ ਕੰਪਨੀ 'ਮਾਈਕ੍ਰੋਸਾਫ਼ਟ' ਦੇ ਸਹਿਯੋਗ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ (ਏ. ਆਈ.) ਲਈ ਇਕ ਅਤਿ-ਆਧੁਨਿਕ 'ਮਾਈਕ੍ਰੋਸਾਫ਼ਟ ਸਕਿੱਲ ਸੈਂਟਰ' ਸਥਾਪਿਤ ਕੀਤਾ ਗਿਆ ਹੈ | ਇਸ ਸਕਿੱਲ ਸੈਂਟਰ ਰਾਹੀਂ ਵਿਦਿਆਰਥੀਆਂ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਤੇ ਕਲਾਊਡ ਕੰਪਿਊਟਿੰਗ ਸਮੇਤ ਹੋਰ ਨਵੀਆਂ ਤਕਨੀਕਾਂ 'ਚ ਮਾਈਕ੍ਰੋਸਾਫ਼ਟ ਸਰਟੀਫ਼ਿਕੇਸ਼ਨ, ਅਸਲ ਸੰਸਾਰ ਦੇ ਵਿਵਹਾਰਕ ਤਜ਼ਰਬੇ ਅਤੇ ਲੈਬ ਆਧਾਰਿਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ, ਜੋ ਕਿ ਪੂਰੀ ਤਰ੍ਹਾਂ ਅਤਿ-ਆਧੁਨਿਕ ਦੌਰ 'ਚ ਵਿਸ਼ਵ ਪੱਧਰੀ ਤਕਨੀਕੀ ਲੋੜ ਦੇ ਅਨੁਕੂਲ ਹੈ | ਇਸ ਸੈਂਟਰ ਦੇ ਉਦਘਾਟਨੀ ਸਮਾਰੋਹ 'ਚ ਮਾਈਕ੍ਰੋਸਾਫ਼ਟ 'ਚ ਪਬਲਿਕ ਸੈਕਟਰ ਦੇ ਡਾਇਰੈਕਟਰ ਸੰਜੇ ਢੀਂਗਰਾ, ਬਾਈਟ ਐਕਸ. ਐਲ. ਦੇ ਸੀ. ਐਸ. ਓ. ਅਤੇ ਸਹਿ-ਸੰਸਥਾਪਕ ਸ੍ਰੀਚਰਨ ਤਾਡੇਪੱਲੀ, ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਰਵੀਰਾਜਾ ਐਨ ਸੀਤਾਰਾਮ, ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.) ਐੱਸ. ਐੱਸ. ਸਹਿਗਲ ਅਤੇ ਅਕਾਦਮਿਕ ਮਾਮਲਿਆਂ ਦੇ ਪ੍ਰੋ. ਵਾਈਸ ਚਾਂਸਲਰ ਪ੍ਰੋ. (ਡਾ.) ਰਘੁਵੀਰ ਵੀ. ਆਰ. ਆਦਿ ਹਾਜ਼ਰ ਸਨ | ਇਹ ਸੈਂਟਰ ਇਕ ਸਮਝੌਤਾ ਪੱਤਰ ਦੇ ਆਧਾਰ 'ਤੇ ਸਥਾਪਿਤ ਕੀਤਾ ਗਿਆ ਹੈ, ਜਿਸ 'ਤੇ ਮਾਈਕ੍ਰੋਸਾਫ਼ਟ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਨੁਮਾਇੰਦਿਆਂ ਵਲੋਂ ਸਾਂਝੇ ਤੌਰ 'ਤੇ ਹਸਤਾਖਰ ਕੀਤੇ ਗਏ ਹਨ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਮਾਈਕ੍ਰੋਸਾਫ਼ਟ ਦੇ ਪਬਲਿਕ ਸੈਕਟਰ ਡਾਇਰੈਕਟਰ ਸੰਜੇ ਢੀਂਗਰਾ ਨੇ ਕਿਹਾ ਕਿ ਮਾਈਕ੍ਰੋਸਾਫ਼ਟ ਸਕਿੱਲ ਸੈਂਟਰ ਲਈ ਚੰਡੀਗੜ੍ਹ ਯੂਨੀਵਰਸਿਟੀ ਨਾਲ ਸਹਿਯੋਗ ਕਰਨ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਹਨ | ਉਨ੍ਹਾਂ ਕਿਹਾ ਕਿ ਇਸ ਕੇਂਦਰ 'ਚ ਅਸੀਂ 'ਏ. ਆਈ. ਫਾਰ ਆਲ' ਦੀ ਸਹੂਲਤ ਪ੍ਰਦਾਨ ਕਰਾਂਗੇ, ਜਿਸ ਦਾ ਅਰਥ ਹੈ ਕਿ ਮਾਈਕ੍ਰੋਸਾਫ਼ਟ ਦੇ ਕੋਰਸ ਸਿਰਫ਼ ਬੀ. ਟੈੱਕ ਦੇ ਵਿਦਿਆਰਥੀਆਂ ਤੱਕ ਹੀ ਸੀਮਿਤ ਨਹੀਂ ਰਹਿਣਗੇ, ਸਗੋਂ ਯੂਨੀਵਰਸਿਟੀ ਦੇ ਹੋਰਨਾਂ ਪ੍ਰੋਗਰਾਮਾਂ ਦੇ ਵਿਦਿਆਰਥੀ ਵੀ ਇਨ੍ਹਾਂ ਦਾ ਲਾਹਾ ਲੈ ਸਕਣਗੇ | ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨਾਲ ਕੀਤਾ ਗਿਆ ਇਹ ਸਮਝੌਤਾ ਇਸ ਸੈਂਟਰ ਆਫ਼ ਐਕਸੀਲੈਂਸ 'ਚ ਵਰਚੂਅਲ ਲੈਬਾਂ ਸ਼ੁਰੂ ਕਰਨ 'ਚ ਸਹਾਈ ਸਿੱਧ ਹੋਵੇਗਾ, ਜਿੱਥੇ ਕਿ ਵਿਦਿਆਰਥੀ ਆ ਕੇ ਆਨਲਾਈਨ ਸਿੱਖਿਆ ਹਾਸਿਲ ਕਰ ਸਕਣਗੇ | ਇਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਵੀਰਾਜਾ ਐਨ ਸੀਤਾਰਾਮ ਨੇ ਕਿਹਾ ਕਿ ਮਾਈਕ੍ਰੋਸਾਫ਼ਟ ਨਾਲ ਚੰਡੀਗੜ੍ਹ ਯੂਨੀਵਰਸਿਟੀ ਦਾ ਸਮਝੌਤਾ ਅਤੇ ਚੰਡੀਗੜ੍ਹ ਯੂਨੀਵਰਸਿਟੀ 'ਚ ਸਥਾਪਿਤ ਮਾਈਕ੍ਰੋਸਾਫ਼ਟ ਸਕਿੱਲ ਸੈਂਟਰ ਯੂਨੀਵਰਸਿਟੀ ਨੂੰ ਮਾਈਕ੍ਰੋਸਾਫ਼ਟ ਦੇ 4400 ਤੋਂ ਵੱਧ ਮਾਡਿਊਲਾਂ ਵਾਲੇ ਅਤਿ-ਆਧੁਨਿਕ ਕੰਟੈਂਟ ਤੱਕ ਪਹੁੰਚ ਪ੍ਰਦਾਨ ਕਰੇਗਾ, ਜੋ ਕਿ ਸਿੱਧੇ ਤੌਰ 'ਤੇ ਉਦਯੋਗਿਕ ਨੌਕਰੀਆਂ ਨਾਲ ਸੰਬੰਧਿਤ ਹਨ | ਅੰਤ 'ਚ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ 'ਚ ਮਾਈਕ੍ਰੋਸਾਫਟ ਸਕਿੱਲ ਸੈਂਟਰ ਦਾ ਉਦਘਾਟਨ

Ad Position 22
No active advertisement
ਪਿਛਲੀ ਖ਼ਬਰ ਭੂਰੀ ਵਾਲੇ ਕਾਲਜ/ਸਕੂਲ ਟਿੱਬਾ ਨੰਗਲ ਵਲੋਂ ਸਾਲਾਨਾ ਨਤੀਜਾ ਐਲਾਨਿਆ ਸਕੂਲ ਚੰਗੇ ਚਰਿੱਤਰ, ਆਤਮ ਵਿਸ਼ਵਾਸ ਅਤੇ ਨੈਤਿਕ ਮ... ਅਗਲੀ ਖ਼ਬਰ ਭਾਜਪਾ ਦੇ ਪੰਜਾਬ 'ਚ ਰਹੇ ਵਧ ਪ੍ਰਭਾਵ ਕਾਰਨ ਵਿਰੋਧੀ ਤਾਕਤਾਂ ਚਿੰਤਾ 'ਚ- ਗੋਲਡੀ <br/>
Ad Position 24