ਚੰਡੀਗੜ੍ਹ, 18 ਸਤੰਬਰ - ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਐੱਸ.ਸੀ. ਵਿੰਗ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤਐੱਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਗਿਆ ਹੈ। 14 ਪ੍ਰਧਾਨਾਂ ਦੀ ਜਾਰੀ ਕੀਤੀ ਗਈ ਪਹਿਲੀ ਸੂਚੀ ਦਰਜ ਨਾਮ ਹੇਠ ਲਿਖੇ ਅਨੁਸਾਰ ਹਨ-;
1, ਸ੍ਰੀ ਅੰਮ੍ਰਿਤਸਰ ਸਾਹਿਬ ਦਿਹਾਤੀ - ਸੁਖਚੈਨ ਸਿੰਘ ਨੇਸ਼ਤਾ।
2, ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰੀ - ਸੁਰਿੰਦਰ ਕੁਮਾਰ ਭਟੀ।
3, ਸ੍ਰੀ ਫ਼ਤਹਿਗੜ ਸਾਹਿਬ - ਅਜਮੇਰ ਸਿੰਘ ਬਡਲਾ
4, ਮੁਹਾਲੀ - ਭਗਤ ਸਿੰਘ ਖਰੜ।
5, ਬਠਿੰਡਾ - ਸ. ਬਾਬੂ ਸਿੰਘ ਰੋਮਾਣਾ।
6, ਹੁਸ਼ਿਆਰਪੁਰ - ਸ. ਸੁਖਵਿੰਦਰ ਸਿੰਘ ਮੂਨਕ।
7, ਮਲੇਰਕੋਟਲਾ - ਸ. ਜਗਜੀਤ ਸਿੰਘ ਹਥਨ।
8, ਬਰਨਾਲਾ - ਸ. ਗੁਰਜੀਤ ਸਿੰਘ ਖੁਡੀ।
9, ਗੁਰਦਾਸਪੁਰ ਦਿਹਾਤੀ - ਜਸਪਾਲ ਸਿੰਘ।
10, ਗੁਰਦਾਸਪੁਰ ਸ਼ਹਿਰੀ - ਕਰਨੈਲ ਸਿੰਘ ਡੋਡੀਆ।
11, ਪਠਾਨਕੋਟ ਦਿਹਾਤੀ - ਮਕਲਾਲ ਦਾਸ।
12, ਪਠਾਨਕੋਟ ਸ਼ਹਿਰੀ - ਓਂਕਾਰ ਸਿੰਘ
13, ਫ਼ਾਜ਼ਿਲਕਾ - ਗੁਰਮੇਲ ਸਿੰਘ ਮਹੂਆਣਾ।
14, ਲੁਧਿਆਣਾ ਦਿਹਾਤੀ -. ਹਰਜਿੰਦਰ ਸਿੰਘ ਮੋਹੀ
ਹਰਵੇਲ ਸਿੰਘ ਮਾਧੋਪੁਰ ਨੇ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਦੇ ਐੱਸ.ਸੀ. ਵਿੰਗ ਨੂੰ ਜ਼ਿਲ੍ਹੇਵਾਰ ਮਜਬੂਤੀ ਮਿਲੇਗੀ ਜਿਸ ਨਾਲ ਪਾਰਟੀ ਆਮ ਅਤੇ ਦੱਬੇ ਕੁਚਲੇ ਲੋਕਾਂ ਵਿਚ ਆਪਣੀ ਪਹੁੰਚ ਬਣਾਏਗੀ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀਆਂ ਨਿਯੁਕਤੀਆਂ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ। ਨਵਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਨੂੰ ਵਧਾਈ ਦਿੰਦਿਆਂਉਨ੍ਹਾਂ ਆਸ ਪ੍ਰਗਟਾਈ ਕਿ ਉਹ ਪਾਰਟੀ ਲਈ ਹੋਰ ਵੀ ਇਮਾਨਦਾਰੀ ਅਤੇ ਉਤਸ਼ਾਹ ਨਾਲ ਕੰਮ ਕਰਨਗੇ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵਲੋਂ ਦਿੱਤੀ ਗਈ।